01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਗਿਆਨ ਜੋਤੀ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਨਤੀਜਿਆਂ 'ਚ ਰਚਿਆ ਇਤਿਹਾਸ

ਅਜੀਤ ਡੈਸਕ 16-05-2026
ਤਲਵੰਡੀ ਭਾਈ, 15 ਮਈ (ਰਵਿੰਦਰ ਸਿੰਘ ਬਜਾਜ)-ਸੀ.ਆਈ.ਐੱਸ.ਸੀ.ਈ. ਬੋਰਡ ਤੋਂ ਮਾਨਤਾ ਪ੍ਰਾਪਤ ਸੰਸਥਾ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਪਿ੍ੰਸੀਪਲ ਵਿਜੇ ਸਕਲਾਨੀ ਨੇ ਦੱਸਿਆ ਕਿ ਆਈ.ਸੀ.ਐੱਸ.ਸੀ. ਦਸਵੀਂ ਜਮਾਤ ਦੇ ਟੌਪਰਜ ਵਿਚੋਂ ਗੁਰਲੀਨ ਕੌਰ ਨੇ 86.4 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ, ਈਸ਼ਾਨ ਦੇਵਗਨ ਨੇ 84.6 ਫ਼ੀਸਦੀ ਅੰਕਾਂ ਨਾਲ ਦੂਸਰਾ ਸਥਾਨ, ਏਕਮਵੀਰ ਕੌਰ ਭੱਲਾ ਅਤੇ ਹਰਸਿਮਰਤ ਕੌਰ ਨੇ 84 ਫ਼ੀਸਦੀ ਨੰਬਰ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਵਿਸ਼ੇ ਦਾ ਨਤੀਜਾ ਵੀ ਬਹੁਤ ਸ਼ਲਾਘਾਯੋਗ ਰਿਹਾ | ਜਿਸ ਵਿਚ ਹਰਸਿਮਰਤ ਕੌਰ ਅਤੇ ਜੈਸਮੀਨ ਕੌਰ ਨੇ 100 ਨੰਬਰ, ਹਰਵੀਰ ਕੌਰ ਨੇ 99 ਨੰਬਰ, ਗੁਰ ਸਿਮਰਨਵੀਰ ਕੌਰ ਸੰਧੂ, ਦਲਵੀਰ ਸਿੰਘ ਅਤੇ ਸਹਿਜਪ੍ਰੀਤ ਕੌਰ ਧਾਲੀਵਾਲ ਨੇ 98 ਨੰਬਰ ਅਤੇ ਸਹਿਜਪ੍ਰੀਤ ਸਿੰਘ ਖੋਸਾ ਨੇ 94 ਨੰਬਰ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਈਸ਼ਾਨ ਦੇਵਗਨ ਨੇ ਫਿਜ਼ੀਕਲ ਐਜੂਕੇਸ਼ਨ 'ਚੋਂ 97, ਗੁਰਲੀਨ ਕੌਰ ਨੇ 96 ਅਤੇ ਏਕਮਵੀਰ ਕੌਰ ਭੱਲਾ ਨੇ 95 ਅੰਕ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਦੇ ਚੇਅਰਮੈਨ ਕਮਲਦੀਸ਼ਪਾਲ ਸਿੰਘ ਸੋਢੀ ਨੇ ਕਿਹਾ ਕਿ ਵਿਦਿਆਰਥੀਆਂ ਨੇ ਸਿਰਫ਼ ਅੰਕ ਹੀ ਨਹੀਂ ਹਾਸਲ ਕੀਤੇ ਹਨ, ਸਗੋਂ ਆਪਣੇ ਸੰਕਲਪ ਅਨੁਸ਼ਾਸਨ ਅਤੇ ਮਿਹਨਤ ਨਾਲ ਜੀਵਨ ਦੇ ਉੱਚੇ ਮਾਪਦੰਡ ਵੀ ਸਥਾਪਿਤ ਕੀਤੇ ਹਨ | ਸਕੂਲ ਦੇ ਪਿ੍ੰਸੀਪਲ ਵਿਜੇ ਸਕਲਾਨੀ ਨੇ ਵਿਦਿਆਰਥੀਆਂ ਦੀ ਸਫਲਤਾ 'ਤੇ ਖ਼ੁਸ਼ੀ ਜਤਾਉਂਦੇ ਕਿਹਾ ਕਿ ਇਹ ਨਤੀਜੇ ਪੂਰੇ ਸਟਾਫ਼ ਦੀ ਸਾਂਝੀ ਮਿਹਨਤ ਦਾ ਨਤੀਜਾ ਹਨ ਅਤੇ ਇਹ ਸਕੂਲ ਦੇ ਉੱਚ ਸਿੱਖਿਆ ਮਿਆਰ ਦੀ ਪੁਸ਼ਟੀ ਕਰਦੇ ਹਨ |
ਪਿਛਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਖਾਦ ਅਤੇ ਬੀਜ ਵਿਕੇ੍ਰਤਾਵਾਂ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਅਗਲੀ ਖ਼ਬਰ ਸਹਿਕਾਰੀ ਬੈਂਕ ਲੋਹਗੜ੍ਹ (ਕੁੱਲਗੜ੍ਹੀ) ਦੇ ਬਾਹਰ ਕਿਸਾਨਾਂ ਦਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।