ਮੁੱਦਕੀ, 15 ਮਈ(ਭੁਪਿੰਦਰ ਸਿੰਘ)-ਮਾਲਵੇ ਦੀ ਮੋਹਰੀ ਵਿੱਦਿਅਕ ਸੰਸਥਾ ਮੇਜਰ ਸਿੰਘ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਮਾਂ ਦੇ ਪਿਆਰ, ਮਮਤਾ ਅਤੇ ਤਿਆਗ ਨੂੰ ਸਮਰਪਿਤ ਮਾਂ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਸਕੂਲ ਦੇ ਡਾਇਰੈਕਟਰ, ਪਿ੍ੰਸੀਪਲ ਡਾ. ਐਸ.ਐਸ ਬਰਾੜ ਨੇ ਦੱਸਿਆ ਕਿ ਇਸ ਮੌਕੇ ਸਕੂਲੀ ਬੱਚਿਆ ਵਲੋਂ ਮਾਂਵਾਂ ਲਈ ਗਰੀਟਿੰਗ ਕਾਰਡ, ਸਲੋਗਨ ਅਤੇ ਪੋਸਟਰ ਤਿਆਰ ਕੀਤੇ ਗਏ | ਐਸ.ਐਸ.ਬਰਾੜ ਛੂਹਣ ਵਾਲੇ ਨਾਚ ਪੇਸ਼ ਕੀਤੇ ਗਏ | ਬੱਚਿਆਂ ਨੇ ਆਪਣੀਆਂ ਆਈਟਮਾਂ ਰਾਹੀ ਮਾਂ ਦੇ ਪਿਆਰ, ਬੇਗ਼ਰਜ਼ ਸਹਿਯੋਗ ਅਤੇ ਬਚਿਆਂ ਲਈ ਆਪਣਾ ਆਪ ਵਾਰਨਾ ਜਿਹੇ ਮਾਂ ਦੀ ਮਮਤਾ ਦਾ ਸੰਦੇਸ਼ ਦਿੱਤਾ | ਪ੍ਰੀ-ਪ੍ਰਾਇਮਰੀ ਵਿਭਾਗ ਵਲਾੋ ਸਟਾਫ਼ ਦੇ ਸਹਿਯੋਗ ਨਾਲ ਕਈ ਰੁਚੀਕਾਰ ਗਤੀਵਿਧੀਆਂ ਕਰਵਾਈਆਂ ਗਈਆਂ | ਜਿਨ੍ਹਾਂ ਵਿਚ ਬਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਪਿੰ੍ਰਸੀਪਲ ਐਸ.ਐਸ. ਬਰਾੜ ਨੇ ਦੱਸਿਆ ਕਿ ਇਹ ਮਾਲਵੇ ਦਾ ਨਿਵੇਕਲਾ ਸਕੂਲ ਹੈ, ਜਿੱਥੇ ਸਕੂਲੀ ਪੜ੍ਹਾਈ ਦੇ ਨਾਲ-ਨਾਲ ਵਿਰਾਸਤੀ ਗਤੀਵਿਧੀਆਂ ਕਰਵਾਈਆਂ ਜਾਂਦਿਆਂ ਹਨ | ਮਾਂ ਦਿਵਸ 'ਤੇ ਪਿ੍ੰਸੀਪਲ ਡਾ.ਐਸ.ਐਸ. ਬਰਾੜ ਨੇ ਬਚਿਆਂ ਨੂੰ ਸਮਝਾਉਂਦਿਆਂ ਕਿਹਾ ਕਿ ਕਦੇ ਵੀ ਆਪਣੇ ਬੁੱਢੇ ਮਾਂ-ਬਾਪ ਨੂੰ ਬਿਰਧ ਆਸ਼ਰਮਾਂ ਵਿਚ ਨਹੀਂ ਰੁਲਨ ਦੇਣਾ ਇਹ ਤੁਹਾਡਾ ਅਸਲੀ ਫ਼ਰਜ਼ ਬਣਦਾ ਹੈ |