01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਗੰਦਗੀ ਦੇ ਢੇਰਾਂ ਹੇਠ ਦੱਬਿਆ ਫ਼ਿਰੋਜ਼ਪੁਰ, ਪ੍ਰਸ਼ਾਸਨ ਬੇਖ਼ਬਰ

ਅਜੀਤ ਡੈਸਕ 18-05-2026
ਫ਼ਿਰੋਜ਼ਪੁਰ, 17 ਮਈ (ਗੁਰਿੰਦਰ ਸਿੰਘ)-ਪਿਛਲੇ ਕਰੀਬ 12 ਦਿਨਾਂ ਤੋਂ ਜਾਰੀ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਨੇ ਫ਼ਿਰੋਜ਼ਪੁਰ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਸ਼ਹਿਰ ਦੇ ਮੁੱਖ ਬਾਜ਼ਾਰਾਂ, ਗਲੀਆਂ, ਮੁਹੱਲਿਆਂ ਅਤੇ ਸਰਕਾਰੀ ਦਫ਼ਤਰਾਂ ਦੇ ਬਾਹਰ ਕੂੜੇ ਦੇ ਲੱਗੇ ਅੰਬਾਰ ਹੁਣ ਪ੍ਰਸ਼ਾਸਨਿਕ ਲਾਪਰਵਾਹੀ ਦੀ ਜਿਊਾਦੀ ਤਸਵੀਰ ਬਣ ਚੁੱਕੇ ਹਨ | Tਸਾਫ਼ ਸ਼ਹਿਰUਦੇ ਦਾਅਵੇ ਕਰਨ ਵਾਲਾ ਪ੍ਰਸ਼ਾਸਨ ਹਕੀਕਤ ਵਿਚ ਗੰਦਗੀ ਦੇ ਢੇਰਾਂ ਹੇਠ ਦੱਬਿਆ ਨਜ਼ਰ ਆ ਰਿਹਾ ਹੈ | ਅਤਿ ਦੀ ਗਰਮੀ ਵਿਚ ਸੜ ਰਹੇ ਕੂੜੇ ਤੋਂ ਉੱਠ ਰਹੀ ਬਦਬੂ ਨੇ ਲੋਕਾਂ ਦਾ ਜੀਉਣਾ ਮੁਸ਼ਕਿਲ ਕਰ ਦਿੱਤਾ ਹੈ | ਹਾਲਾਤ ਇਹ ਹਨ ਕਿ ਕਈ ਇਲਾਕਿਆਂ ਵਿਚ ਲੋਕ ਘਰਾਂ ਦੇ ਦਰਵਾਜ਼ੇ ਤੇ ਖਿੜਕੀਆਂ ਬੰਦ ਰੱਖਣ ਲਈ ਮਜਬੂਰ ਹਨ | ਮੱਖੀਆਂ ਅਤੇ ਮੱਛਰਾਂ ਦੀ ਵਧ ਰਹੀ ਭਰਮਾਰ ਨੇ ਡੇਂਗੂ, ਮਲੇਰੀਆ, ਦਸਤ ਅਤੇ ਹੋਰ ਬਿਮਾਰੀਆਂ ਦੇ ਖ਼ਤਰੇ ਨੂੰ ਭਿਆਨਕ ਰੂਪ ਦੇ ਦਿੱਤਾ ਹੈ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਜ਼ਿੰਮੇਵਾਰ ਅਧਿਕਾਰੀ ਸਿਰਫ਼ ਮੀਟਿੰਗਾਂ ਅਤੇ ਦਾਅਵਿਆਂ ਤੱਕ ਸੀਮਿਤ ਹੋ ਕੇ ਰਹਿ ਗਏ ਹਨ ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਫ਼ਿਰੋਜ਼ਪੁਰ ਦੀਆਂ ਸੜਕਾਂ ਅਤੇ ਗਲੀਆਂ Tਕੂੜੇ ਦੇ ਡੰਪUਵਿਚ ਤਬਦੀਲ ਹੋ ਰਹੀਆਂ ਹਨ | ਲੋਕਾਂ ਨੇ ਤਿੱਖਾ ਰੋਸ ਜਤਾਉਂਦਿਆਂ ਕਿਹਾ ਕਿ ਜੇਕਰ ਇਹੀ ਹਾਲਾਤ ਰਹੇ ਤਾਂ ਸ਼ਹਿਰ ਨੂੰ ਬਿਮਾਰੀਆਂ ਦੀ ਲਪੇਟ ਵਿਚ ਆਉਣ ਤੋਂ ਕੋਈ ਨਹੀਂ ਰੋਕ ਸਕੇਗਾ | ਸਮਾਜਿਕ ਸੰਸਥਾਵਾਂ ਅਤੇ ਜਾਗਰੂਕ ਨਾਗਰਿਕਾਂ ਨੇ ਪ੍ਰਸ਼ਾਸਨ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਜਦੋਂ ਪੂਰਾ ਸ਼ਹਿਰ ਗੰਦਗੀ ਨਾਲ ਕਰਾਹ ਰਿਹਾ ਹੈ ਤਾਂ ਅਧਿਕਾਰੀ ਏਸੀ ਕਮਰਿਆਂ ਵਿਚ ਬੈਠ ਕੇ ਸਿਰਫ਼ ਕਾਗ਼ਜ਼ੀ ਦਾਅਵੇ ਕਰਨ ਵਿਚ ਰੁੱਝੇ ਹੋਏ ਹਨ | ਉਨ੍ਹਾਂ ਮੰਗ ਕੀਤੀ ਕਿ ਤੁਰੰਤ ਐਮਰਜੈਂਸੀ ਸਫ਼ਾਈ ਮੁਹਿੰਮ ਚਲਾ ਕੇ ਪ੍ਰਾਈਵੇਟ ਏਜੰਸੀਆਂ ਜਾਂ ਆਊਟ ਸੋਰਸ ਕਰਮਚਾਰੀਆਂ ਦੀ ਮਦਦ ਨਾਲ ਸ਼ਹਿਰ ਨੂੰ ਗੰਦਗੀ ਤੋਂ ਰਾਹਤ ਦਿੱਤੀ ਜਾਵੇ |
ਐਸਮਾ ਤਹਿਤ ਐਮਰਜੈਂਸੀ ਸਫ਼ਾਈ ਪ੍ਰਬੰਧ ਲਾਗੂ ਕਰਨ ਦੀ ਉੱਠੀ ਮੰਗ
ਸ਼ਹਿਰ ਵਾਸੀਆਂ ਨੇ ਕਿਹਾ ਕਿ ਕਾਨੂੰਨੀ ਤੌਰ 'ਤੇ ਵੀ ਪ੍ਰਸ਼ਾਸਨ ਕੋਲ ਇਸ ਸਥਿਤੀ ਨਾਲ ਨਜਿੱਠਣ ਲਈ ਅਧਿਕਾਰ ਮੌਜੂਦ ਹਨ | ਪ੍ਰਸ਼ਾਸਨ ਪੂਰਬੀ ਪੰਜਾਬ ਜ਼ਰੂਰੀ ਸੇਵਾਵਾਂ (ਰੱਖ-ਰਖਾਅ) ਕਾਨੂੰਨ, 1947 ਦੀ ਧਾਰਾ 3 ਅਨੁਸਾਰ ਸਰਕਾਰ ਲੋਕਾਂ ਦੀ ਸਿਹਤ ਅਤੇ ਸਫ਼ਾਈ ਨਾਲ ਜੁੜੀਆਂ ਸੇਵਾਵਾਂ ਨੂੰ ਜ਼ਰੂਰੀ ਸੇਵਾਵਾਂ ਘੋਸ਼ਿਤ ਕਰ ਸਕਦਾ ਹੈ | ਇਸ ਤਹਿਤ ਕਚਰਾ ਚੁੱਕਣ, ਸਫ਼ਾਈ ਅਤੇ ਸੀਵਰੇਜ ਵਰਗੀਆਂ ਸੇਵਾਵਾਂ ਨੂੰ ਜ਼ਰੂਰੀ ਸੇਵਾ ਮੰਨਦੇ ਹੋਏ ਹੜਤਾਲ ਦੌਰਾਨ ਵੀ ਘੱਟੋ-ਘੱਟ ਸੇਵਾਵਾਂ ਜਾਰੀ ਰੱਖਣ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਹਨ |
ਪਬਲਿਕ ਹੈਲਥ ਦਫ਼ਤਰ ਤੇ ਸਕੂਲਾਂ ਅੱਗੇ ਕੂੜੇ ਦੇ ਪਹਾੜ, ਪ੍ਰਸ਼ਾਸਨ ਦੀ ਨਾਕਾਮੀ ਬੇਨਕਾਬ
ਸ਼ਹਿਰ ਦੀ ਸਫ਼ਾਈ ਵਿਵਸਥਾ ਦੀ ਡਿਗਦੀ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਪਬਲਿਕ ਹੈਲਥ ਦਫ਼ਤਰ, ਸਕੂਲਾਂ ਅਤੇ ਕਾਲਜਾਂ ਦੇ ਬਾਹਰ ਕੂੜੇ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ | ਜਿਹੜੇ ਦਫ਼ਤਰ ਲੋਕਾਂ ਨੂੰ ਸਿਹਤਮੰਦ ਵਾਤਾਵਰਣ ਦੇਣ ਦੇ ਦਾਅਵੇ ਕਰਦੇ ਹਨ | ਉਨ੍ਹਾਂ ਦੇ ਬਾਹਰ ਹੀ ਗੰਦਗੀ ਦੇ ਢੇਰ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੱਡਾ ਸਵਾਲ ਖੜ੍ਹਾ ਕਰ ਰਹੇ ਹਨ | ਗਰਮੀ ਵਿਚ ਸੜਦੇ ਕੂੜੇ ਤੋਂ ਉੱਠ ਰਹੀ ਬਦਬੂ ਕਾਰਨ ਵਿਦਿਆਰਥੀਆਂ, ਅਧਿਆਪਕਾਂ ਅਤੇ ਰਾਹਗੀਰਾਂ ਦਾ ਉੱਥੇ ਖੜ੍ਹਾ ਹੋਣਾ ਵੀ ਅÏਖਾ ਹੋ ਗਿਆ ਹੈ |
ਪਿਛਲੀ ਖ਼ਬਰ ਵਿਕਾਸ ਦੇ ਨਾਂਅ 'ਤੇ ਸਿਰਫ਼ ਵਾਅਦੇ, ਵਾਰਡ ਨੰਬਰ 2 ਦੀ ਹਕੀਕਤ ਨੇ ਖੋਲ੍ਹੀ ਵਿਰੋਧੀਆਂ ਦੀ ਪੋਲ- ਪਹਿਲਵਾਨ ਅਗਲੀ ਖ਼ਬਰ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਸਤਲੁਜ ਮਿਸਲ ਵਲੋਂ ਐਸ.ਡੀ.ਐਮ. ਜ਼ੀਰਾ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।