ਮਮਦੋਟ, 17 ਮਈ (ਸੁਖਦੇਵ ਸਿੰਘ ਸੰਗਮ)-ਸਿਹਤ ਵਿਭਾਗ ਪੰਜਾਬ ਵਲੋਂ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਰੇਖਾ ਭੱਟੀ ਦੀ ਅਗਵਾਈ ਹੇਠ ਸਿਵਲ ਹਸਪਤਾਲ ਮਮਦੋਟ ਵਿਖੇ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋਂ ਜਾਗਰੂਕ ਕੀਤਾ ਗਿਆ | ਇਸ ਮੌਕੇ ਮੈਡੀਕਲ ਅਫ਼ਸਰ ਡਾ. ਹਰਸ਼ ਨੇ ਦੱਸਿਆ ਕਿ ਡੇਂਗੂ ਗੰਭੀਰ ਪਰ ਇਲਾਜ ਯੋਗ ਬਿਮਾਰੀ ਹੈ ਅਤੇ ਇਸ ਦੀ ਰੋਕਥਾਮ ਲਈ ਸਿਹਤ ਵਿਭਾਗ ਹੀ ਨਹੀਂ ਸਗੋਂ ਹਰੇਕ ਨਾਗਰਿਕ ਦੀ ਵੀ ਜ਼ਿੰਮੇਵਾਰੀ ਬਣਦੀ ਹੈ | ਉਨ੍ਹਾਂ ਦੱਸਿਆ ਕਿ ਡੇਂਗੂ ਇਕ ਵਾਇਰਲ ਬੁਖ਼ਾਰ ਹੈ, ਜੋ ਏਡਜ਼ ਨਾਮ ਦੇ ਮੱਛਰ ਕਾਰਨ ਫੈਲਦਾ ਹੈ ਅਤੇ ਇਹ ਮੱਛਰ ਸਾਫ਼ੀ ਪਾਣੀ ਵਿਚ ਪੈਦਾ ਹੁੰਦਾ ਹੈ | ਡੇਂਗੂ ਹੋਣ ਨਾਲ ਵਿਅਕਤੀ ਦੇ ਪਲੇਟਲੈਟ ਘਟ ਜਾਂਦੇ ਹਨ | ਜਿਨ੍ਹਾਂ ਨੂੰ ਡਾਕਟਰੀ ਇਲਾਜ ਨਾਲ ਠੀਕ ਕੀਤਾ ਜਾ ਸਕਦਾ ਹੈ | ਇਸ ਮੌਕੇ ਬਲਾਕ ਐਜੂਕੇਟਰ ਅਮਨ ਕੰਬੋਜ ਨੇ ਦੱਸਿਆ ਕਿ ਡੇਂਗੂ ਦਾ ਸ਼ਿਕਾਰ ਹੋਏ ਮਰੀਜ਼ਾਂ ਨੂੰ ਸਿਰਫ਼ ਪੈਰਾਸਿਟਾਮੋਲ ਦੀ ਗੋਲੀ ਹੀ ਖਾਣੀ ਚਾਹੀਦੀ ਹੈ | ਇਸ ਮੌਕੇ ਡੈਂਟਲ ਮੈਡੀਕਲ ਅਫ਼ਸਰ ਡਾ.ਪਲਵੀ, ਸੁਬੇਗ ਸਿੰਘ ਫਾਰਮਾਸਿਸਟ, ਨਰਿੰਦਰ ਸ਼ਰਮਾ ਅਤੇ ਲੇਖਰਾਜ ਮੌਜੂਦ ਸਨ |