ਜ਼ੀਰਾ, 17 ਮਈ(ਪ੍ਰਤਾਪ ਸਿੰਘ ਹੀਰਾ)-ਟਰੇਡ ਯੂਨੀਅਨ ਕੌਂਸਲ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਪ੍ਰਧਾਨ ਤਰਸੇਮ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਪ੍ਰਕਿਰਤੀ ਪਾਰਕ ਜ਼ੀਰਾ ਵਿਖੇ ਕੀਤੀ ਗਈ | ਮੀਟਿੰਗ ਦੀ ਸ਼ੁਰੂਆਤ ਦੌਰਾਨ ਉੱਘੇ ਸਮਾਜ ਸੇਵੀ ਹਰਜੀਤ ਸਿੰਘ ਵਧਵਾ ਦੇ ਨੌਜਵਾਨ ਬੇਟੇ ਮਨੀ ਵਧਵਾ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਦੌਰਾਨ ਬੁਲਾਰਿਆਂ ਨੇ ਸ਼ਹਿਰ ਦੀ ਵਿਗੜਦੀ ਟਰੈਫ਼ਿਕ ਵਿਵਸਥਾ ਉਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਨਾਜਾਇਜ਼ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇ | ਇਸ ਉਪਰੰਤ ਜਥੇਬੰਦੀ ਵਲੋਂ ਮਨਾਏ ਗਏ ਮਈ ਦਿਵਸ ਉੱਤੇ ਵਿਚਾਰ ਚਰਚਾ ਕੀਤੀ ਗਈ ਅਤੇ ਹਾਜ਼ਰ ਮੈਂਬਰਾਂ ਤੋਂ ਪ੍ਰੋਗਰਾਮ ਸਬੰਧੀ ਵਿਚਾਰ ਲਏ ਗਏ | ਇਸ ਦੌਰਾਨ ਮੀਟਿੰਗ ਵਿਚ ਐਡਵੋਕੇਟ ਹਰਦੀਪ ਸਿੰਘ ਸ਼ੇਰਗਿੱਲ, ਸਟੇਟ ਅਵਾਰਡੀ ਮਾਸਟਰ ਮੇਜਰ ਸਿੰਘ ਗਿੱਲ, ਗੁਰਮੇਲ ਸਿੰਘ, ਕੈਸ਼ੀਅਰ ਹਰਨੇਕ ਸਿੰਘ, ਗੁਵਿੰਦਰ ਸਿੰਘ ਬੂਟੇ ਵਾਲੀ, ਪਿਆਰ ਕੌਰ ਸੰਤੂ ਵਾਲਾ ਆਂਗਣਵਾੜੀ ਆਗੂ, ਕਾਮਰੇਡ ਨਛੱਤਰ ਸਿੰਘ, ਬਲਦੇਵ ਸਿੰਘ ਬੰਬ, ਮਲੂਕ ਸਿੰਘ ਰਿਟਾਇਰਡ ਤਹਿਸੀਲਦਾਰ, ਗਗਨਦੀਪ ਸਿੰਘ, ਹਰਪ੍ਰੀਤ ਸਿੰਘ ਭੱਟੀਆ ਮਲਕੀਤ ਸਿੰਘ ਗਾਦੜੀ ਵਾਲਾ, ਕਾਮਰੇਡ ਕੁਲਵੰਤ ਸਿੰਘ, ਸੁਰਿੰਦਰ ਪਾਲ ਸਿੰਘ, ਬਲਦੇਵ ਰਾਜ, ਜਰਨੈਲ ਸਿੰਘ ਭੁੱਲਰ, ਬਲਵੀਰ ਸਿੰਘ ਅਲੀਪੁਰ ਆਦਿ ਮੈਂਬਰ ਹਾਜ਼ਰ ਸਨ |