03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਭਾਕਿਯੂ ਕਾਦੀਆਂ ਦੀ ਮਹੀਨੇਵਾਰ ਮੀਟਿੰਗ ਵਿਚ ਕਿਸਾਨਾਂ ਦੇ ਮਸਲੇ ਵਿਚਾਰੇ

ਅਜੀਤ ਡੈਸਕ 18-05-2026
ਜ਼ੀਰਾ, 17 ਮਈ(ਰਜਨੀਸ਼ ਕਥੂਰੀਆ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨੇਵਾਰ ਵਿਸ਼ੇਸ਼ ਮੀਟਿੰਗ ਸੁਖਦੇਵ ਸਿੰਘ ਸਨੇਰ ਬਲਾਕ ਪ੍ਰਧਾਨ ਜ਼ੀਰਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਜਾਹਰਾ ਪੀਰ ਵਿਖੇ ਹੋਈ ਜਿਸ ਵਿਚ ਇਲਾਕੇ ਭਰ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਮੀਟਿੰਗ ਵਿਚ ਵੱਖ-ਵੱਖ ਇਕਾਈਆਂ ਮੱਖੂ, ਮੱਲਾਂਵਾਲਾ ਬਲਾਕ ਦੇ ਆਗੂਆਂ ਤੋਂ ਇਲਾਵਾ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਸੂਬਾ ਕਾਰਜਕਾਰੀ ਮੈਂਬਰ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ, ਮੋਹਨ ਸਿੰਘ ਨੰਬਰਦਾਰ ਆਦਿ ਆਗੂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਦੌਰਾਨ ਕਿਸਾਨ ਆਗੂਆਂ ਨੇ ਪਿਛਲੇ ਦਿਨੀ ਵੱਖ-ਵੱਖ ਭਰਾਤਰੀ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਜਾਂਦੇ ਸਮੇਂ ਰਸਤੇ ਵਿਚ ਕਿਸਾਨਾਂ 'ਤੇ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਜਲਦੀ ਤੋਂ ਜਲਦੀ ਸੁਸਾਇਟੀਆਂ ਲਈ ਫ਼ੰਡ ਰਿਲੀਜ਼ ਕਰੇ | ਜੇਕਰ ਸਰਕਾਰ ਨੇ ਤੁਰੰਤ ਲੁੜੀਂਦੇ ਕਦਮ ਨਾ ਚੁੱਕੇ ਤਾਂ ਸਾਡੀ ਜਥੇਬੰਦੀ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਇਸ ਸਮੇਂ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਦਰਿਆਵਾਂ ਦੇ ਬੰਨਾ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣ ਅਤੇ ਪਿਛਲੇ ਸਾਲ ਦੌਰਾਨ ਹੜ੍ਹਾਂ ਨਾਲ ਰੁੜ੍ਹ ਗਈਆਂ ਨੋਚਾਂ ਨੂੰ ਪੱਕਿਆ ਕੀਤਾ ਜਾਵੇ | ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਹਕੀਕੀ ਮਸਲਿਆਂ ਵੱਲ ਧਿਆਨ ਦੇਵੇ ਕਿਉਂਕਿ ਪਿਛਲੇ ਅਰਸੇ ਦੌਰਾਨ ਜਿਹੜੇ ਕਿਸਾਨਾਂ ਦੀ ਜ਼ਮੀਨ ਦਰਿਆ ਰੋੜ ਕੇ ਲੈ ਗਿਆ ਉਹਨਾਂ ਚੋਂ ਜ਼ਿਆਦਾਤਰ ਕਿਸਾਨਾਂ ਦੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਗਈ | ਇਸ ਮੌਕੇ ਗੁਰਪ੍ਰੀਤ ਸਿੰਘ ਵਲਟੋਹਾ ਬਲਾਕ ਪ੍ਰਧਾਨ ਮੱਲਾਂਵਾਲਾ,ਗੁਲਜ਼ਾਰ ਸਿੰਘ ਮੀਹਾਂ ਸਿੰਘ ਵਾਲਾ ਸਰਪ੍ਰਸਤ, ਰਣਜੀਤ ਸਿੰਘ ਬਲਵੰਤ ਸਿੰਘ, ਬਾਬਾ ਤਰਸੇਮ ਸਿੰਘ, ਗੁਰਚਰਨ ਸਿੰਘ ਬਾਜਵਾ, ਸੁੱਚਾ ਸਿੰਘ ਨੂਰਪੁਰ, ਸ਼ਾਂਤੀ ਸਰੂਪ ਸ਼ਾਹਵਾਲਾ, ਅਮਰੀਕ ਸਿੰਘ, ਰੂਪ ਸਿੰਘ ਸ਼ਹਿਰੀ ਪ੍ਰਧਾਨ ਜ਼ੀਰਾ, ਬਾਬਾ ਗੁਰਚਰਨ ਸਿੰਘ, ਅਮਰੀਕ ਸਿੰਘ ਅਵਾਨ, ਮੋਹਨ ਸਿੰਘ ਫੇਰੋ ਕੇ, ਜਰਨੈਲ ਸਿੰਘ ਫੇਰੋ ਕੇ, ਪਿਰਥਾ ਸਿੰਘ ਸੋਢੀ ਵਾਲਾ, ਜਗਪਾਲ ਸਿੰਘ ਸੋਢੀ ਵਾਲਾ, ਆਤਮਾ ਸਿੰਘ ਮਨਸੂਰਦੇਵਾ,ਮਹਿੰਦਰ ਸਿੰਘ ਮਨਸੂਰਦੇਵਾ, ਅਮਰ ਸਿੰਘ ਸਨੇਰ, ਪਾਲਾ ਸਿੰਘ ਸਨੇਰ, ਜਸਵਿੰਦਰ ਸਿੰਘ ਸਨੇਰ, ਗੁਰਪ੍ਰੀਤ ਸਿੰਘ ਬੋਤੀਆਂ ਵਾਲਾ, ਭਗਵੰਤ ਸਿੰਘ ਬੋਤੀਆਂ ਵਾਲਾ ਅਤੇ ਜਸਵਿੰਦਰ ਸਿੰਘ ਬੋਤੀਆਂ ਵਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆਪ ਆਗੂ ਸ਼ਮਿੰਦਰ ਸਿੰਘ ਖਿੰਡਾ ਵਲੋਂ ਹਜ਼ੂਰ ਸਾਹਿਬ ਲਈ ਯਾਤਰਾ ਕਮੇਟੀ ਨੂੰ 50 ਪੱਖੇ ਭੇਟ ਅਗਲੀ ਖ਼ਬਰ ਪੀ.ਏ.ਯੂ. ਨੇ ਖੁੰਬਾਂ ਦੀ ਕਾਸ਼ਤ ਦੀ ਸਿਖਲਾਈ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।