ਫਿਰੋਜ਼ਪੁਰ, 17 ਮਈ (ਸੁਖਵਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਵਾਰਡ ਨੰਬਰ 13 ਵਿਚ ਕਾਂਗਰਸ ਪਾਰਟੀ ਵਲੋਂ ਸਾਬਕਾ ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ ਦੀ ਮਾਤਾ ਨੂੰ ਚੋਣ ਮੈਦਾਨ ਵਿਚ ਉਤਾਰੇ ਜਾਣ ਤੋਂ ਬਾਅਦ ਇਲਾਕੇ ਵਿਚ ਚਰਚਾ ਤੇਜ਼ ਹੋ ਗਈ ਹੈ | ਚੋਣ ਪ੍ਰਚਾਰ ਦੌਰਾਨ ਗੱਲਬਾਤ ਕਰਦਿਆਂ ਉਮੀਦਵਾਰ ਸ੍ਰੀਮਤੀ ਰੀਤਾ ਰਾਣੀ ਨੇ ਕਿਹਾ ਕਿ ਉਹ ਕਾਫ਼ੀ ਲੰਮੇ ਸਮੇਂ ਤੋਂ ਲੋਕਾਂ ਦੀ ਸੇਵਾ ਨਾਲ ਜੁੜੇ ਹੋਏ ਹਨ | ਉਨ੍ਹਾਂ ਕਿਹਾ ਕਿ Tਭਾਵੇਂ ਮੈਂ ਖੁਦ ਐਮ.ਸੀ ਨਹੀਂ ਸੀ ਪਰ ਲੋਕਾਂ ਦੇ ਹਰ ਦੁੱਖ-ਸੁੱਖ ਵਿੱਚ ਹਮੇਸ਼ਾ ਨਾਲ ਖੜ੍ਹੇ ਰਹੇ ਹਾਂ | ਚਾਹੇ ਮੇਰਾ ਪੁੱਤਰ ਰਿੰਕੂ ਗਰੋਵਰ ਹੋਵੇ ਜਾਂ ਮੈਂ ਖੁਦ, ਅਸੀਂ ਹਮੇਸ਼ਾ ਲੋਕਾਂ ਦੇ ਕੰਮ ਲਈ ਨਾਲ ਤੁਰੇ ਹਾਂ | ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਵਾਰਡ ਦੇ ਲੋਕ ਸਿਰਫ਼ ਵੋਟਰ ਨਹੀਂ, ਸਗੋਂ ਪਰਿਵਾਰ ਦਾ ਹਿੱਸਾ ਹਨ | ਅਸੀਂ ਸਿਆਸਤ ਨਹੀਂ ਕਰਦੇ, ਸੇਵਾ ਕਰਦੇ ਹਾਂ ਅਤੇ ਅੱਗੇ ਵੀ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਾਂਗੇ | ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਕਿਸੇ ਪਾਰਟੀ ਨਾਲ ਨਿੱਜੀ ਲੈਣਾ-ਦੇਣਾ ਨਹੀਂ, ਸਾਡਾ ਸਿਰਫ਼ ਇਕ ਹੀ ਮਕਸਦ ਹੈ- ਲੋਕਾਂ ਦੀ ਸੇਵਾ ਕਰਨੀ |