27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਅਿਖ਼ਲ ਭਾਰਤੀ ਮਹਿਲਾ ਅਗਰਵਾਲ ਸੰਮੇਲਨ ਵਲੋਂ ਉੱਦਮੀ ਨਾਰੀ ਸਨਮਾਨ ਸਮਾਰੋਹ ਦਾ ਆਯੋਜਨ

ਅਜੀਤ ਡੈਸਕ 20-05-2026
ਫ਼ਿਰੋਜ਼ਪੁਰ, 19 ਮਈ (ਗੁਰਿੰਦਰ ਸਿੰਘ)-ਮਹਿਲਾਵਾਂ ਨੂੰ ਉੱਦਮੀ ਅਤੇ ਆਤਮਨਿਰਭਰ ਬਣਾਉਣ ਦੇ ਉਦੇਸ਼ ਨਾਲ ਅਖਿਲ ਭਾਰਤੀ ਮਹਿਲਾ ਅਗਰਵਾਲ ਸੰਮੇਲਨ ਵਲੋਂ Tਉੱਦਮੀ ਨਾਰੀ ਸਨਮਾਨ ਸਮਾਰੋਹUਦਾ ਆਯੋਜਨ ਕੀਤਾ ਗਿਆ | ਸੰਮੇਲਨ ਦੀ ਪ੍ਰਧਾਨ ਆਮਨਾ ਗੁਪਤਾ ਅਤੇ ਚੀਫ਼ ਪੈਟਰਨ ਸੰਜਨਾ ਮਿੱਤਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿਚ ਸੈਂਕੜੇ ਮਹਿਲਾਵਾਂ ਨੇ ਭਾਗ ਲਿਆ | ਸਮਾਗਮ ਵਿਚ ਡੀ.ਸੀ.ਐਮ ਗਰੁੱਪ ਆਫ਼ ਸਕੂਲਜ਼ ਦੀ ਸੀਨੀਅਰ ਡਾਇਰੈਕਟਰ ਡਾ. ਰਾਗਿਨੀ ਗੁਪਤਾ ਅਤੇ ਸਮਾਜ ਸੇਵਿਕਾ ਕੁਸੁਮ ਗਰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸ਼ਮ੍ਹਾਂ ਰੌਸ਼ਨ ਨਾਲ ਸ਼ੁਰੂ ਹੋਏ ਸਮਾਰੋਹ ਦੌਰਾਨ ਪ੍ਰਧਾਨ ਆਮਨਾ ਗੁਪਤਾ ਵਲੋਂ ਸਾਰਿਆਂ ਦਾ ਸਵਾਗਤ ਕੀਤਾ ਗਿਆ ਅਤੇ ਸੰਮੇਲਨ ਦੀਆਂ ਸਮਾਜਿਕ ਅਤੇ ਮਹਿਲਾ ਸ਼ਕਤੀਕਰਨ ਸਬੰਧੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ | ਮੰਚ ਦਾ ਸੰਚਾਲਨ ਸਕੱਤਰ ਮੀਨਾਕਸ਼ੀ ਮਿੱਤਲ ਨੇ ਕੀਤਾ | ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਵਿਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੀਆਂ ਮਹਿਲਾਵਾਂ ਦੀ ਜੀਵਨ ਯਾਤਰਾ ਅਤੇ ਉਨ੍ਹਾਂ ਦੀਆਂ ਉਪਲਬਧੀਆਂ ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ | ਇਸ ਮੌਕੇ ਏਕਤਾ ਗੁਪਤਾ, ਮੋਨਿਕਾ ਅਗਰਵਾਲ, ਅੰਜੂ ਮਿੱਤਲ, ਸੋਨੀਆ ਅਗਰਵਾਲ, ਸ਼ੈਫੀ ਗੁਪਤਾ, ਭਾਰਤੀ ਜੈਨ, ਅਲਕਾ ਬਾਂਸਲ, ਸ਼ਿਵਾਨੀ ਬਾਂਸਲ, ਪੂਜਾ ਗੁਪਤਾ, ਦੀਪਿਕਾ ਸਿੰਗਲਾ, ਪਾਇਲ ਸਿੰਗਲਾ, ਦੀਪਿਕਾ ਅਗਰਵਾਲ, ਸਵੀਟੀ ਗੁਪਤਾ ਅਤੇ ਈਸ਼ਾ ਗੁਪਤਾ ਨੂੰ Tਉੱਦਮੀ ਨਾਰੀ ਸਨਮਾਨUਨਾਲ ਸਨਮਾਨਿਤ ਕੀਤਾ ਗਿਆ | ਡਾ. ਰਾਗਿਨੀ ਗੁਪਤਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੀ ਮਹਿਲਾ ਹਰ ਖੇਤਰ ਵਿਚ ਆਪਣੀ ਯੋਗਤਾ ਸਾਬਤ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜਦੋਂ ਮਹਿਲਾਵਾਂ ਆਤਮਨਿਰਭਰ ਬਣਦੀਆਂ ਹਨ ਤਾਂ ਨਾ ਸਿਰਫ਼ ਉਨ੍ਹਾਂ ਦਾ ਆਤਮਵਿਸ਼ਵਾਸ ਵਧਦਾ ਹੈ, ਸਗੋਂ ਉਹ ਸਮਾਜ ਅਤੇ ਦੇਸ਼ ਦੀ ਤਰੱਕੀ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ | ਸਮਾਗਮ ਦੌਰਾਨ ਸਵਦੇਸ਼ੀ ਵਸਤੂਆਂ ਦੇ ਪ੍ਰਯੋਗ ਅਤੇ ਮਹਿਲਾਵਾਂ ਨੂੰ ਸਕਿਲਡ ਬਣਾਉਣ 'ਤੇ ਵੀ ਜ਼ੋਰ ਦਿੱਤਾ ਗਿਆ | ਇਸ ਮੌਕੇ ਰਾਕੇਸ਼ ਅਗਰਵਾਲ ਬਬਲੀ, ਜਿਤੇਸ਼ ਅਗਰਵਾਲ, ਅਸ਼ੋਕ ਮਿੱਤਲ, ਮੀਨਾ ਗੁਪਤਾ, ਪ੍ਰਾਚੀ ਮਿੱਤਲ, ਰਿਚਾ ਮਿੱਤਲ, ਸਾਰਿਕਾ ਮਿੱਤਲ ਅਤੇ ਸ਼ਾਇਨਾ ਗੋਇਲ ਸਮੇਤ ਹੋਰ ਕਈ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਹੈਰੋਇਨ ਸਮੇਤ 2 ਵਿਅਕਤੀ ਕਾਬੂ ਅਗਲੀ ਖ਼ਬਰ ਸ਼ਹਿਜ਼ਾਦਾ ਸੰਤ ਸਿੰਘ ਆਦਰਸ਼ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।