18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਕਸਬਾ ਮੁੱਦਕੀ ਵਿਖੇ ਮਰਦਮਸ਼ੁਮਾਰੀ ਦਾ ਕੰਮ ਜ਼ੋਰਾਂ-ਸ਼ੋਰਾਂ 'ਤੇ

ਅਜੀਤ ਡੈਸਕ 26-05-2026
ਮੁੱਦਕੀ, 25 ਮਈ (ਭਾਰਤ ਭੂਸ਼ਨ ਅਗਰਵਾਲ)-ਕਸਬਾ ਮੁੱਦਕੀ ਵਿਖੇ ਮਰਦਮਸ਼ੁਮਾਰੀ ਦਾ ਕੰਮ ਬੜੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ | ਡਿਊਟੀ 'ਤੇ ਲੱਗੀਆਂ ਸਰਕਾਰੀ ਅਧਿਆਪਕਾਵਾਂ ਅੱਤ ਦੀ ਗਰਮੀ ਵਿਚ ਦਿਨ ਚੜ੍ਹਦੇ ਸਾਰ ਘਰੋ-ਘਰੀ ਜਾ ਕੇ ਜਨਗਣਨਾ ਕਰ ਰਹੀਆਂ ਹਨ | ਤਨਦੇਹੀ ਨਾਲ ਕੰਮ ਕਰਦੀਆਂ ਇਨ੍ਹਾਂ ਅਧਿਆਪਕਾਵਾਂ ਵਲੋਂ ਹਰ ਇਕ ਘਰ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰੀ ਰਿਕਾਰਡ ਸਹੀ ਤਰੀਕੇ ਨਾਲ ਨੇਪਰੇ ਚੜ੍ਹ ਸਕੇ | ਇਸ ਮੌਕੇ ਮੁੱਦਕੀ ਦੇ ਵਾਰਡ ਨੰਬਰ 3 ਦੀ ਮਰਦਮਸ਼ੁਮਾਰੀ ਕਰ ਰਹੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮੁੱਦਕੀ ਦੀ ਕੰਪਿਊਟਰ ਅਧਿਆਪਕਾ ਸ੍ਰੀਮਤੀ ਹਰਦੀਪ ਕੌਰ ਨੇ ਦੱਸਿਆ ਕਿ ਇਸ ਜਨਗਣਨਾ ਦਾ ਰਿਕਾਰਡ ਸਰਕਾਰੀ ਐਪ 'ਤੇ ਚੜ੍ਹਾਇਆ ਜਾਣਾ ਹੈ ਤਾਂ ਜੋ ਸਰਕਾਰ ਨੂੰ ਹਰੇਕ ਪਰਿਵਾਰ, ਪਿੰਡ ਅਤੇ ਨਗਰ ਦਾ ਸਹੀ ਆਂਕੜਾ ਪ੍ਰਾਪਤ ਹੋ ਸਕੇ |
ਪਿਛਲੀ ਖ਼ਬਰ 10ਵੀਂ ਜ਼ਿਲ੍ਹਾ ਵੁਸ਼ੂ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸੰਪੰਨ ਅਗਲੀ ਖ਼ਬਰ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨਾਲ ਲੋਕਾਂ ਦੀਆਂ ਜੇਬਾਂ 'ਤੇ ਪਵੇਗੀ ਮਾਰ- ਮਹਿੰਦਰ ਸਿੰਘ, ਨਿਮਰਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।