ਫਿਰੋਜ਼ਪੁਰ, 3 ਜੂਨ (ਸੁਖਵਿੰਦਰ ਸਿੰਘ)-ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਨੇ ਇੱਕ ਸਖ਼ਤ ਫੈਸਲਾ ਲੈਂਦਿਆਂ ਫੈਡਰੇਸ਼ਨ ਦੇ ਕੌਮੀ ਸਕੱਤਰ ਜਰਨੈਲ ਸਿੰਘ ਗਾਬੜੀਆ ਨੂੰ ਜਥੇਬੰਦੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰ ਦਿੱਤਾ ਹੈ | ਭਾਈ ਜਸਪਾਲ ਸਿੰਘ ਨੇ ਦੱਸਿਆ ਕਿ ਪੈੱ੍ਰਸ ਨੋਟ ਵਿੱਚ ਲਿਖਿਆ ਹੈ ਕਿ ਫੈਡਰੇਸ਼ਨ ਮਹਿਤਾ ਦੇ ਕੌਮੀ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਜਰਨੈਲ ਸਿੰਘ ਗਾਬੜੀਆ ਦੀਆਂ ਜਥੇਬੰਦੀ ਵਿਰੁੱਧ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀਆਂ ਨਿੱਤ ਦਿਨ ਸ਼ਿਕਾਇਤਾਂ ਆ ਰਹੀਆਂ ਹਨ | ਜਿਸ ਵਿਚ ਉਹ ਲੋਕਾਂ ਨੂੰ ਝੂਠੇ ਜਾਲ ਵਿਚ ਫਸਾ ਕੇ ਲੋਕਾਂ ਦੇ ਕੰਮ ਕਰਾਉਣ ਬਦਲੇ ਉਨ੍ਹਾਂ ਤੋਂ ਮੋਟੀਆਂ ਰਕਮਾਂ ਵਸੂਲ ਲੈਂਦਾ ਸੀ ਅਤੇ ਲਾਰੇ ਲੱਪੇ ਲਾ ਕੇ ਉਨ੍ਹਾਂ ਨੂੰ ਗੁਮਰਾਹ ਕਰਦਾ ਸੀ | ਉਨ੍ਹਾਂ ਕਿਹਾ ਕਿ ਫੈਡਰੇਸ਼ਨ ਮਹਿਤਾ ਦਾ ਇਕ ਗੌਰਵਮਈ ਇਤਿਹਾਸ ਹੈ ਅਤੇ ਇਸ ਜਥੇਬੰਦੀ ਨੇ ਕਈ ਰਾਜਨੀਤਿਕ ਉੱਚ ਕੋਟੀ ਦੇ ਆਗੂ ਪੰਥਕ ਵਿਦਵਾਨ ਅਤੇ ਫ਼ਿਲਾਸਫ਼ਰ ਪੈਦਾ ਕੀਤੇ ਹਨ | ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਅਤੇ ਜਥੇਬੰਦੀ ਦਾ ਸਤਿਕਾਰ ਬਣਾਇਆ ਹੈ ਪਰ ਗਾਬੜੀਆ ਵਰਗੇ ਲੋਕ ਜਥੇਬੰਦੀ ਦੇ ਸਤਿਕਾਰ ਨੂੰ ਢਾਹ ਲਾ ਰਹੇ ਹਨ | ਜੋ ਅਜਿਹੇ ਅਨਸਰਾਂ ਨੂੰ ਫੈਡਰੇਸ਼ਨ ਵਿਚ ਕੋਈ ਥਾਂ ਨਹੀਂ | ਫਿਰੋਜ਼ਪੁਰ ਯੂਨਿਟ ਨਾਲ ਵਿਚਾਰ ਵਟਾਂਦਰਾ ਕਰਦੇ ਇਸ ਨੂੰ ਜਥੇਬੰਦੀ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ ਅਤੇ ਹੁਣ ਅੱਜ ਤੋਂ ਬਾਅਦ ਇਸ ਦਾ ਜਥੇਬੰਦੀ ਨਾਲ ਦੂਰ ਦਾ ਵੀ ਵਾਸਤਾ ਨਹੀਂ ਰਿਹਾ | ਇਸ ਸਮੇਂ ਭਾਈ ਜਸਪਾਲ ਸਿੰਘ, ਗਗਨਦੀਪ ਸਿੰਘ ਚਾਵਲਾ, ਉਡੀਕ ਸਿੰਘ ਕੁੰਡੇ, ਮਨਜੀਤ ਸਿੰਘ ਅÏਲਖ, ਸੁਖਦੇਵ ਸਿੰਘ ਲਾਡਾ, ਡਾ. ਗੁਰਮੀਤ ਸਿੰਘ, ਜਸਬੀਰ ਸਿੰਘ ਤੇਗਾ ਸਿੰਘ ਵਾਲਾ ਸਮੇਤ ਹੋਰ ਵੀ ਕਈ ਆਗੂ ਹਾਜ਼ਰ ਸਨ | ਸਿੱਖ ਸਟੂਡੈਂਟਸ ਫਾਊਾਡੇਸ਼ਨ ਮਹਿਤਾ ਦੇ ਆਗੂਆਂ ਨੇ ਫੈਡਰੇਸ਼ਨ ਮਹਿਤਾ ਦੇ ਕੌਮੀ ਸਕੱਤਰ ਜਰਨੈਲ ਸਿੰਘ ਗਾਬੜੀਆ 'ਤੇ ਫੈਡਰੇਸ਼ਨ ਮਹਿਤਾ ਨੂੰ ਬਦਨਾਮ ਕਰਨ ਦੇ ਦੋਸ਼ ਤਹਿਤ ਮੁੱਢਲੀ ਮੈਂਬਰਸ਼ਿਪ ਤੋਂ ਖਾਰਿਜ ਕੀਤਾ ਗਿਆ |