ਜ਼ੀਰਾ, 3 ਜੂਨ (ਪ੍ਰਤਾਪ ਸਿੰਘ ਹੀਰਾ, ਰਜਨੀਸ਼ ਕਥੂਰੀਆ)-ਜ਼ੀਰਾ ਵਿਖੇ ਨਵੀਂ ਗਠਿਤ ਹੋਈ ਜ਼ੀਰਾ ਵਿਕਾਸ ਪਰਿਸ਼ਦ ਵਲੋਂ ਸੰਸਥਾ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ ਦੀ ਅਗਵਾਈ ਹੇਠ ਲਛਮਣ ਸਿੰਘ ਐਸ.ਡੀ.ਐਮ ਜ਼ੀਰਾ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਉਹਨਾਂ ਸੰਸਥਾ ਵਲੋਂ ਨਵੇਂ ਉਲੀਕੇ ਜਾ ਰਹੇ ਪ੍ਰੋਗਰਾਮ ਸਬੰਧੀ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਜਾਣਕਾਰੀ ਦਿੰਦਿਆਂ ਸੁਖਦੇਵ ਬਿੱਟੂ ਵਿਜ ਨੇ ਦੱਸਿਆ ਕਿ ਸੰਸਥਾ ਵਲੋਂ ਸ਼ੁਰੂ ਕੀਤੇ ਜਾ ਰਹੇ ਪ੍ਰੋਗਰਾਮ ਮਹਿਲਾਵਾਂ ਦੇ ਕਾਨੂੰਨੀ ਅਧਿਕਾਰ, ਘਰੇਲੂ ਹਿੰਸਾ, ਵਿੱਤੀ ਸਾਖਰਤਾ ਤੋਂ ਇਲਾਵਾ ਪਰਿਵਾਰਿਕ ਅਤੇ ਵਿਆਹ ਸਮੱਸਿਆਵਾਂ ਲਈ ਸਲਾਹ ਮਾਨਸਿਕ ਤਣਾਅ ਡਿਪਰੈਸ਼ਨ ਲਈ ਮਾਰਗ ਦਰਸ਼ਨ ਲੋੜ ਪੈਣ ਦੇ ਕਾਨੂੰਨੀ ਮਾਹਿਰਾਂ ਨਾਲ ਸੰਪਰਕ, ਤੋਂ ਇਲਾਵਾ ਲੋਕਾਂ ਲਈ ਪੈਨਸ਼ਨ ਸਬੰਧੀ ਮਾਮਲੇ ਆਧਾਰ ਕਾਰਡ ਸਰਕਾਰੀ ਯੋਜਨਾਵਾਂ ਸਕੂਲ ਅਤੇ ਕਾਲਜ ਜਾਗਰੂਕਤਾ ਪ੍ਰੋਗਰਾਮ ਖੇਡ ਮੁਕਾਬਲੇ ਨਸ਼ਾ ਛੱਡ ਚੁੱਕੇ ਲੋਕਾਂ ਦੇ ਤਜਰਬੇ ਸਾਂਝੇ ਕਰਨਾ ਆਦਿ ਸਬੰਧੀ ਪ੍ਰੋਗਰਾਮ ਉਲੀਕੇ ਜਾ ਰਹੇ ਹਨ | ਇਸ ਦੌਰਾਨ ਮੁਲਾਕਾਤ ਕਰਨ ਵਾਲਿਆਂ ਵਿੱਚ ਪੁਸ਼ਪਿੰਦਰ ਸਿੰਘ ਖ਼ਜ਼ਾਨਚੀ, ਗੁਰਬਖ਼ਸ਼ ਸਿੰਘ ਵਿੱਜ ਸਹਾਇਕ ਖ਼ਜ਼ਾਨਚੀ, ਡਾ. ਸੁਭਾਸ਼ ਉੱਪਲ, ਨਰਿੰਦਰ ਕੁਮਾਰ ਨਾਰੰਗ, ਡਾ. ਪ੍ਰਦੀਪ ਵਰਮਾ,ਪ੍ਰੋਜੈਕਟ ਇੰਚਾਰਜ ਅਨਿਲ ਬਜਾਜ, ਲੈਕਚਰਾਰ ਨਰਿੰਦਰ ਸਿੰਘ, ਨਰੇਸ਼ ਜੈਨ ਬੱਲੀ, ਸੋਨੂੰ ਗੁਜਰਾਲ, ਬਲਰਾਜ ਬੋਤੀਆਂ ਵਾਲਾ, ਪ੍ਰੇਮ ਕੁਮਾਰ ਮੱਖੂ ਆਦਿ ਕਲੱਬ ਮੈਂਬਰ ਹਾਜ਼ਰ ਸਨ |