08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪੁਲਿਸ ਮਹਿਕਮੇ ਸੰਬੰਧੀ ਮਸਲਿਆਂ ਦੇ ਹੱਲ ਨਾ ਹੋਣ ਦੇ ਰੋਸ ਵਿਚ ਭਾਕਿਯੂ ਮਝੈਲ ਵਲੋਂ ਧਰਨਾ 6 ਨੂੰ

ਅਜੀਤ ਡੈਸਕ 04-06-2026
ਫ਼ਿਰੋਜ਼ਪੁਰ, 3 ਜੂਨ (ਕੁਲਬੀਰ ਸਿੰਘ ਸੋਢੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਦੀ ਮੀਟਿੰਗ ਫ਼ਿਰੋਜ਼ਪੁਰ ਸ਼ਹਿਰ ਵਿਖੇ ਬਲਾਕ ਪ੍ਰਧਾਨ ਗੁਰਭੇਜ ਸਿੰਘ ਚੱਠਾ ਦੀ ਅਗਵਾਈ ਵਿਚ ਕੀਤੀ ਗਈ ਜਿਸ ਦੌਰਾਨ ਕਿਸਾਨੀ ਤੇ ਹੋਰ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਦੇ ਚੱਲਦੇ ਜਥੇਬੰਦੀ ਆਗੂਆਂ ਵਲੋਂ ਬੈਠਕ ਦੌਰਾਨ ਪੁਲਿਸ ਸਬੰਧਤ ਮਸਲਿਆਂ 'ਤੇ ਚਾਨਣਾ ਪਾਇਆ, ਜਿਸ ਪਿੱਛੋਂ 6 ਜੂਨ ਨੂੰ ਥਾਣਾ ਮਮਦੋਟ ਦੇ ਬਾਹਰ ਧਰਨਾ ਲਗਾਉਣ ਦਾ ਮਤਾ ਪਾਸ ਕੀਤਾ ਗਿਆ ਜਿਸ ਦੀ ਅਗਵਾਈ ਗੁਰਭੇਜ ਸਿੰਘ ਚੱਠਾ ਵਲੋਂ ਕੀਤੀ ਜਾਵੇਗੀ | ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਫੁੱਲਰਵਨ ਨੇ ਦੱਸਿਆ ਕਿ ਥਾਣਾ ਮਮਦੋਟ ਦੇ ਮੁੱਖ ਮੁਨਸ਼ੀ ਦੀਆਂ ਮਿਲ ਰਹੀਆਂ ਪੈਸੇ ਨੂੰ ਦੇਣ ਲੈਣ ਦੀਆਂ ਸ਼ਿਕਾਇਤਾਂ ਬਾਰੇ ਗੱਲਬਾਤ, ਡੀ.ਐੱਸ.ਪੀ ਸਿਟੀ ਵਲੋਂ ਚੱਲ ਰਹੀਆਂ ਪੜਤਾਲਾਂ ਨੂੰ ਲੰਮੇ ਸਮੇਂ ਤੋਂ ਅਣਦੇਖਿਆ ਕਰਨਾ, ਕਿਸਾਨ ਸੁੱਖਾ ਸਿੰਘ ਦੀ ਜ਼ਮੀਨ ਧੋਖੇ ਨਾਲ ਪਲੱਜ ਕਰਨਾ ਵਾਲਾ ਮਾਮਲਾ, ਤਰਨਵੀਰ ਸਿੰਘ ਪੁੱਤਰ ਬਲਦੇਵ ਸਿੰਘ ਨਾਲ ਹੋਈ ਧੋਖਾਧੜੀ ਦਾ ਮਸਲਾ ਲਗਾਤਾਰ ਲਮਕਾਉਣਾ, ਐੱਸ.ਡੀ.ਐੱਮ ਫ਼ਿਰੋਜ਼ਪੁਰ ਅਤੇ ਮਮਦੋਟ ਦੇ ਨਾਇਬ ਤਹਿਸੀਲਦਾਰ ਤੇ ਪਟਵਾਰੀ ਵਲੋਂ ਕਿਸਾਨਾਂ ਦੇ ਡੋਬੇ ਦੇ ਪੈਸੇ ਨਾ ਭੇਜਣਾ ਅਤੇ ਗੁਰੂਹਰਸਹਾਏ ਥਾਣੇ ਨਾਲ ਸਬੰਧਤ ਮਸਲਿਆ ਹੱਲ ਨਾ ਹੋਣ ਦੇ ਰੋਸ ਵਿਚ ਲਗਭਗ 50 ਟਰਾਲੀਆਂ ਟਰੈਕਟਰ ਅਤੇ ਕਿਸਾਨਾਂ ਨਾਲ ਥਾਣੇ ਦਾ ਗੇਟ ਘੇਰਿਆ ਜਾਏਗਾ | ਉਨ੍ਹਾਂ ਦੱਸਿਆ ਕਿ ਜਦ ਤੱਕ ਸਮੂਹ ਮੰਗਾਂ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਪੂਰੀਆਂ ਨਹੀਂ ਕਰਦਾ, ਉਦੋਂ ਤੱਕ ਧਰਨਾ ਲਗਾਤਾਰ ਜਾਰੀ ਰਹੇਗਾ | ਮੀਟਿੰਗ ਵਿਚ ਬਲਾਕ ਪ੍ਰਧਾਨ ਰਣਜੀਤ ਸਿੰਘ, ਬਲਾਕ ਪ੍ਰਧਾਨ ਜੁਗਰਾਜ ਸਿੰਘ ਗੁਰੂਹਰਸਹਾਏ, ਬਲਾਕ ਪ੍ਰਧਾਨ ਮੱਲਾਂਵਾਲਾ ਮਲਕੀਤ ਸਿੰਘ, ਬਲਾਕ ਪ੍ਰਧਾਨ ਜ਼ੀਰਾ ਬਲਵਿੰਦਰ ਸਿੰਘ, ਪਿਆਰਾ ਸਿੰਘ, ਗੁਰਮੇਲ ਸਿੰਘ ਸੰਧੂ, ਅਮਰਜੀਤ ਸਿੰਘ ਭੁੱਲਰ ਲਾਡੀ ਅਤੇ ਸੀਨੀਅਰ ਆਗੂ ਪੰਜਾਬ ਹੀਰਾ ਸਿੰਘ ਗੁਰਦਿੱਤੀ ਵਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਤਲਵੰਡੀ ਭਾਈ ਵਿਖੇ ਤਿੰਨ ਰੋਜ਼ਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮਾਂ ਦੌਰਾਨ ਹੋਇਆ ਸੰਗਤਾਂ ਦਾ ਬੇਮਿਸਾਲ ਇਕੱਠ ਅਗਲੀ ਖ਼ਬਰ ਪੁਲਿਸ ਮਹਿਕਮੇ ਸੰਬੰਧੀ ਮਸਲਿਆਂ ਦੇ ਹੱਲ ਨਾ ਹੋਣ ਦੇ ਰੋਸ ਵਿਚ ਭਾਕਿਯੂ ਮਝੈਲ ਵਲੋਂ ਧਰਨਾ 6 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।