05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਮਨਦੀਪ ਕੌਰ ਨੇ ਅਚਨਚੇਤ ਕੀਤੀ ਜਾਂਚ

ਅਜੀਤ ਡੈਸਕ 05-06-2026
ਫ਼ਿਰੋਜ਼ਪੁਰ, 4 ਜੂਨ (ਰਾਕੇਸ਼ ਚਾਵਲਾ)-ਸਥਾਨਕ ਸਰਕਾਰ ਮੰਤਰੀ ਹਰਜੋਤ ਬੈਂਸ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਜ) ਫਿਰੋਜ਼ਪੁਰ ਡਾ. ਅਮਨਦੀਪ ਕੌਰ ਵੱਲੋਂ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਵੱਖ-ਵੱਖ ਕੰਮਾਂ ਦੀ ਜਾਂਚ ਲਈ ਅੱਜ ਸਵੇਰ ਦੇ ਸਮੇਂ ਕੀਤੀ ਗਈ ਫ਼ੀਲਡ ਵਿਜ਼ਟ ਇਸ ਵਿਜ਼ਟ ਦੌਰਾਨ ਉਨ੍ਹਾਂ ਨਾਲ ਨਗਰ ਕੌਂਸਲ ਫਿਰੋਜ਼ਪੁਰ ਦੇ ਕਾਰਜ ਸਾਧਕ ਅਫਸਰ ਪੂਨਮ ਭਟਨਾਗਰ, ਸਹਾਇਕ ਮਿੳਂੂਸੀਪਲ ਇੰਜੀਨੀਅਰ ਲਵਪ੍ਰੀਤ ਸਿੰਘ, ਸੁਪਰਡੈਂਟ ਡਾ. ਸੁਖਪਾਲ ਸਿੰਘ, ਸੈਨਟਰੀ ਇੰਸਪੈਕਟਰ ਰੁਸਤਮ ਸ਼ੇਰ ਸੋਢੀ ਵਲੋਂ ਵੱਖ-ਵੱਖ ਸਥਾਨਾਂ ਦੀ ਜਾਂਚ ਕਰਵਾਈ ਗਈ। ਇਸ ਮੌਕੇ ਨਗਰ ਕੌਂਸਲ ਫਿਰੋਜ਼ਪੁਰ ਦੇ ਸੁਪਰਡੈਂਟ ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਮਾਲ ਸ਼ਹੀਦ ਊਧਮ ਸਿੰਘ ਚੌਂਕ, ਨਾਮਦੇਵ ਚੌਂਕ, ਦਿੱਲੀ ਗੇਟ, ਬਗਦਾਦੀ ਗੇਟ ਦੇ ਆਸ-ਪਾਸ ਏਰੀਏ ਅੰਦਰ ਸਫ਼ਾਈ, ਸੋਲਿਡ ਵੇਸਟ ਮੈਨੇਜਮੈਂਟ, ਮਲਬਾ ਉਸਾਰੀਆਂ ਸੀਵਰੇਜ ਦੀ ਸਮੱਸਿਆ, ਮਾਲ ਰੋਡ ਦੇ ਡਿਵਾਈਡਰ ਤੇ ਘਾਹ ਬੂਟੀ ਆਦਿ ਦੀ ਸਮੱਸਿਆ ਚੌਂਕਾਂ ਦੀ ਦੇਖਭਾਲ ਸੜਕਾਂ ਤੇ ਪਏ ਖੱਡੇ ਨਵੀਆਂ ਬਣ ਰਹੀਆਂ ਸੜਕਾਂ ਪਲਾਂਟੇਸ਼ਨ ਆਦਿ ਦੇ ਵੱਖ-ਵੱਖ ਕੰਮਾਂ ਦੀ ਜਾਂਚ ਕਰਦੇ ਹੋਏ। ਜਿਨ੍ਹਾਂ ਸਥਾਨਾਂ ਵਿਚ ਕਮੀਆਂ ਪਾਈਆਂ ਗਈਆਂ। ਉਨ੍ਹਾਂ ਨੂੰ ਜਲਦ ਤੋਂ ਜਲਦ ਸਹੀ ਕਰ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਇਸ ਮੌਕੇ ਤੇ ਏ.ਡੀ.ਸੀ ਡਾ. ਅਮਨਦੀਪ ਕੌਰ ਵਲੋਂ ਕਾਰਜ ਸਾਧਕ ਅਫਸਰ, ਪੂਨਮ ਭਟਨਾਗਰ ਅਤੇ ਉਨ੍ਹਾਂ ਦੇ ਸਬੰਧਤ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਇਕ ਸਪੈਸ਼ਲ ਟੀਮ ਦਾ ਗਠਨ ਕਰਕੇ ਸ਼ਹਿਰ ਦੀ ਸਾਫ ਸਫ਼ਾਈ ਸੁੰਦਰਤਾ ਪਲਾਂਟੇਸ਼ਨ ਅਤੇ ਸੜਕਾਂ ਦੇ ਨਿਰਮਾਣ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਫਿਰੋਜ਼ਪੁਰ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਸ ਦੇ ਨਾਲ ਨਾਲ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਅਪੀਲ ਵੀ ਕੀਤੀ ਕਿ ਉਹ ਆਪਣੇ ਦੁਕਾਨਾਂ ਦੇ ਕਚਰੇ ਨੂੰ ਸੜਕਾਂ ਤੇ ਰੱਖਣ ਦੀ ਬਿਜਾਏ ਡਸਟਬਿਨ ਵਿਚ ਪਾਉਣ ਤਾਂ ਜੋ ਨਗਰ ਕੌਂਸਲ ਵਲੋਂ ਚਲਾਏ ਜਾ ਰਹੇ ਡੋਰ ਟੂ ਡੋਰ ਕਲੈਕਸ਼ਨ ਪ੍ਰੋਗਰਾਮ ਤਹਿਤ ਇਸ ਕਚਰੇ ਨੂੰ ਸਹੀ ਤਰੀਕੇ ਨਾਲ ਪ੍ਰਬੰਧ ਕੀਤਾ ਜਾ ਸਕੇ। ਇਸ ਤੋਂ ਇਲਾਵਾ ਉਨਾਂ ਨੇ ਸ਼ਹਿਰ ਵਾਸੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਵੀ ਜਾਰੀ ਕੀਤੇ। ਜਿਨਾਂ ਵਲੋਂ ਬਿਨਾਂ ਮਨਜ਼ੂਰੀ ਲਏ ਸੜਕਾਂ ਦੀ ਬੁਰਾਈ ਕੀਤੀ ਜਾਂਦੀ ਹੈ। ਸੜਕਾਂ ‘ਤੇ ਕੱਚਰਾ ਮਲਬਾ ਦੀ ਸੁੱਟਿਆ ਜਾਂਦਾ ਹੈ ਜਾਂ ਬਿਨਾਂ ਨਕਸ਼ਾ ਪਾਸ ਕਰਵਾਏ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ। ਇਸ ਮੌਕੇ ਨਗਰ ਕੌਂਸਲ ਫਿਰੋਜ਼ਪੁਰ ਦੇ ਕਾਰਜ ਅਫਸਰ ਪੂਨਮ ਭਟਨਾਗਰ, ਸਹਾਇਕ ਮਿਊਂਸੀਪਲ ਇੰਜੀਨੀਅਰ ਲਵਪ੍ਰੀਤ ਸਿੰਘ, ਸੁਪਰਡੈਂਟ ਡਾ ਸੁਖਪਾਲ ਸਿੰਘ, ਜੂਨੀਅਰ ਇੰਜੀਨੀਅਰ ਗੌਰਵ ਬਜਾਜ, ਸੈਨੇਟਰੀ ਇੰਸਪੈਕਟਰ ਰੁਸਤਮ ਸੋਢੀ ਤੋਂ ਇਲਾਵਾ ਸਬੰਧਤ ਸਟਾਫ ਹਾਜ਼ਰ ਸਨ।
ਪਿਛਲੀ ਖ਼ਬਰ ਘਰ 'ਚੋਂ ਮਿਲੀ ਆਣਪਛਾਤੇ ਵਿਅਕਤੀ ਦੀ ਲਾਸ਼ ਅਗਲੀ ਖ਼ਬਰ ਪਿੰਡ ਸਰੂਪ ਸਿੰਘ ਵਾਲਾ ਵਿਖੇ ਨਵੇਂ ਗਡਾਊਨ ਬਣਾਉਣ ਦੇ ਵਿਰੋਧ ਵਿਚ ਪਿੰਡ ਵਾਸੀਆਂ ਨੇ ਐੱਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।