14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਵਿਧਾਇਕ ਨਰੇਸ਼ ਕਟਾਰੀਆ ਵਲੋਂ ਐਡਵਾਂਸ ਬੰਨ੍ਹਾਂ ਦਾ ਦੌਰਾ

ਅਜੀਤ ਡੈਸਕ 07-06-2026
ਮੱਖੂ, 6 ਜੂਨ (ਵਰਿੰਦਰ ਮਨਚੰਦਾ)-ਜ਼ੀਰਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਨਰੇਸ਼ ਕਟਾਰੀਆ ਵਲੋਂ ਸਤਲੁਜ ਦਰਿਆ ਦੇ ਐਡਵਾਂਸ ਬੰਨ੍ਹਾਂ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਵਲੋਂ ਪਿੰਡ ਰੁਕਣੇ ਵਾਲਾ, ਵਾੜਾ ਕਾਲੀ ਰੌਂਦ ਅਤੇ ਹੋਰ ਨਾਜ਼ੁਕ ਨੋਚਾਂ ਦਾ ਜਾਇਜ਼ਾ ਲਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕਟਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਆਦੇਸ਼ਾਂ ਜਾਰੀ ਕੀਤੇ ਗਏ ਹਨ ਕਿ ਸਤਲੁਜ ਦਰਿਆ 'ਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਦਰਿਆ ਦੀਆਂ ਨੋਚਾਂ ਨੂੰ ਪੱਕਿਆਂ ਕੀਤਾ ਜਾਵੇ ਤਾਂ ਜੋ ਹਰ ਸਾਲ ਕਿਸਾਨਾਂ ਦੀਆਂ ਤਬਾਹ ਹੁੰਦੀਆਂ ਹਜ਼ਾਰਾਂ ਏਕੜ ਫ਼ਸਲਾਂ ਅਤੇ ਘਰਾਂ ਨੂੰ ਬਚਾਇਆ ਜਾਵੇ | ਉਨ੍ਹਾਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤੋਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੇ ਭਲੇ ਲਈ ਫ਼ੈਸਲੇ ਲਏ ਹਨ | ਵਿਧਾਇਕ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਪਾਸੋਂ ਇਨ੍ਹਾਂ 4 ਨੋਚਾਂ ਨੂੰ ਪੱਕਿਆਂ ਕਰਨ ਲਈ 30 ਕਰੋੜ ਰੁਪਏ ਮਨਜ਼ੂਰ ਕਰਵਾਏ ਗਏ ਸਨ | ਜਿਨ੍ਹਾਂ 'ਚ 2 ਨੋਚਾਂ ਪਿੰਡ ਰੁਕਣੇ ਵਾਲਾ ਅਤੇ 2 ਨੋਚਾਂ ਵਾੜਾ ਕਾਲੀ ਰੌਂਦ ਹਨ, ਨੂੰ ਪੱਕਿਆਂ ਕਰਨ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਹੋ ਚੁੱਕਿਆ ਹੈ | ਇਸ ਮੌਕੇ ਉਨ੍ਹਾਂ ਮੌਕੇ 'ਤੇ ਮੌਜੂਦ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਜਲਦ ਹੱਲ ਕਰਨ ਦਾ ਵਿਸ਼ਵਾਸ ਵੀ ਦਿਵਾਇਆ | ਇਸ ਮੌਕੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ, ਤਰਲੋਕ ਸਿੰਘ ਸਰਪੰਚ ਰੁਕਣੇ ਵਾਲਾ, ਰਾਮ ਸਿੰਘ ਸਰਪੰਚ ਵੱਡੀਆਂ ਚੱਕੀਆਂ, ਦਵਿੰਦਰ ਸਿੰਘ ਬੱਬੂ ਕੌਂਸਲਰ, ਸੁਖਜਿੰਦਰ ਸਿੰਘ ਸਿੱਧੂ, ਨਿਸ਼ਾਨ ਸਿੰਘ ਅਮੀ ਵਾਲਾ, ਗੁਰਮੇਜ ਸਿੰਘ ਤਲਵੰਡੀ ਨਿਪਾਲਾਂ ਆਦਿ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਆਗੂ 'ਤੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਸਮਾਜ ਸੇਵੀ ਕਿਰਨ ਮਹੰਤ ਵਲੋਂ ਲੋੜਵੰਦ ਮਜ਼ਦੂਰ ਦੀ ਬੇਟੀ ਦੇ ਵਿਆਹ ਲਈ ਸਾਰਾ ਸਾਮਾਨ ਭੇਟ <br/> ਅਗਲੀ ਖ਼ਬਰ ਪੇਂਡੂ ਖੇਤਰ 'ਚ ਸੰਪਰਕ ਸੜਕਾਂ ਦੇ ਰੁਕੇ ਨਿਰਮਾਣ ਤੋਂ ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।