15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਸ਼ਹੀਦੀ ਸਮਾਗਮ ਵਿਚ ਭਾਗ ਲੈਣ ਲਈ ਫੈਡਰੇਸ਼ਨ ਮਹਿਤਾ ਦਾ ਜਥਾ ਰਵਾਨਾ

ਅਜੀਤ ਡੈਸਕ 07-06-2026
ਫਿਰੋਜ਼ਪੁਰ, 6 ਜੂਨ (ਸੁਖਵਿੰਦਰ ਸਿੰਘ)-ਜੂਨ 1984 'ਚ ਉਸ ਸਮੇਂ ਦੀ ਕਾਂਗਰਸ ਸਰਕਾਰ ਵਲੋਂ ਸਮੁੱਚੀ ਜਨਤਾ ਦੇ ਜਾਨ ਤੋਂ ਵੱਧ ਪਿਆਰੇ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਢਹਿ ਢੇਰੀ ਕਰਨ ਅਤੇ ਬੇਦੋਸ਼ੇ ਬੱਚਿਆਂ, ਅÏਰਤਾਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਜੋ ਹਰ ਸਾਲ 6 ਜੂਨ ਨੂੰ ਗੁਰਦਰਸ਼ਨ ਪ੍ਰਕਾਸ਼ ਚੌਕ ਮਹਿਤਾ ਵਿਚ ਦਮਦਮੀ ਟਕਸਾਲ ਦੇ ਹੈੱਡਕੁਆਟਰ ਤੇ ਵੱਡੀ ਪੱਧਰ ਤੇ ਸ਼ਹੀਦੀ ਸਮਾਗਮ ਮਨਾਇਆ ਜਾਂਦਾ ਹੈ, ਵਿਚ ਸ਼ਮੂਲੀਅਤ ਕਰਨ ਲਈ ਫੈਡਰੇਸ਼ਨ ਮਹਿਤਾ ਦਾ ਇਕ ਜਥਾ ਵਿਸ਼ੇਸ਼ ਬੱਸਾਂ ਰਾਹੀ ਰਵਾਨਾ ਹੋਇਆ ਸਥਾਨਕ ਸ਼ਹਿਰ ਦੇ ਮੱਖੂ ਗੇਟ ਸਥਿਤ ਗੁਰਦੁਆਰਾ ਭਾਈ ਹਾਕਮ ਸਿੰਘ ਵਿਖੇ ਸ਼ਹੀਦਾਂ ਦੀ ਅਰਦਾਸ ਕਰਨ ਉਪਰੰਤ ਇਹ ਜਥਾ ਰਵਾਨਾ ਹੋਇਆ ਜਥੇ ਨੂੰ ਰਵਾਨਾ ਕਰਨ ਸਮੇਂ ਫੈਡਰੇਸ਼ਨ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਭਾਈ ਜਸਪਾਲ ਸਿੰਘ ਨੇ ਦੱਸਿਆ ਹੈ ਕਿ ਇਹ ਸ਼ਹੀਦੀ ਦਿਹਾੜਾ ਸਮੁੱਚੀ ਸਿੱਖ ਕੌਮ ਹਮੇਸ਼ਾ ਯਾਦ ਰੱਖੇਗੀ ਅਤੇ ਹਰ ਸਾਲ ਮਨਾਉਂਦੀ ਰਹੇਗੀ | ਉਨ੍ਹਾਂ ਇਹ ਵੀ ਕਿਹਾ ਹੈ ਕਿ ਕਾਂਗਰਸ ਸਰਕਾਰ ਦੇ ਮੱਥੇ 'ਤੇ ਲੱਗਾ ਇਹ ਕਲੰਕ ਕਦੇ ਨਹੀਂ ਮਿਟੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਸਦਾ ਇਸ ਨੂੰ ਘੱਲੂਘਾਰੇ ਦੇ ਰੂਪ ਵਿੱਚ ਮਨਾਉਂਦੀਆਂ ਰਹਿਣਗੀਆਂ | ਉਨ੍ਹਾਂ ਇਹ ਵੀ ਕਿਹਾ ਕਿ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ , ਜਨਰਲ ਸੁਬੇਗ ਸਿੰਘ ਸਮੇਤ ਆਗੂਆਂ ਦਾ ਦਿੱਤੀਆਂ ਸਹਾਇਕ ਸ਼ਹਾਦਤਾਂ ਅਜਾਈ ਨਹੀਂ ਜਾਣਗੀਆਂ ਅਤੇ ਕੌਮ ਵਾਸਤੇ ਪ੍ਰੇਰਨਾ ਸਰੋਤ ਬਣਨਗੀਆਂ | ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ. ਗੁਰਮੀਤ ਸਿੰਘ, ਕੁਲਦੀਪ ਸਿੰਘ ਨੰਢਾ, ਜਸਬੀਰ ਸਿੰਘ ਜੱਸ, ਕਿਰਨਦੀਪ ਸਿੰਘ ਪੱਲ੍ਹਾ, ਸੁਰਜੀਤ ਸਿੰਘ ਸੰਧੂ, ਮਿਹਰ ਸਿੰਘ ਜੋਸਨ, ਅਮਰੀਕ ਸਿੰਘ, ਰਣਜੀਤ ਸਿੰਘ ਬੱਬਲੂ, ਜਗਦੇਵ ਸਿੰਘ ਲਾਡੀ ਸਮੇਤ ਹੋਰ ਕਈ ਦਰਜਨਾਂ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਟੀ.ਬੀ.ਦੇ ਇਲਾਜ ਅਧੀਨ 11 ਮਰੀਜ਼ਾਂ ਨੂੰ ਪੌਸ਼ਟਿਕ ਆਹਾਰ ਕਿੱਟਾਂ ਵੰਡੀਆਂ ਅਗਲੀ ਖ਼ਬਰ ਲਾਇਸੰਸੀ ਪਿਸਤੌਲ ਸਾਫ ਕਰਦੇ ਸਮੇਂ ਚੱਲੀ ਗੋਲੀ, ਨੌਜਵਾਨ ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।