15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਅੱਜ ਭੋਗ 'ਤੇ ਵਿਸ਼ੇਸ਼- ਮਾਤਾ ਬਖ਼ਸ਼ੀਸ਼ ਕੌਰ

ਅਜੀਤ ਡੈਸਕ 07-06-2026
ਮਮਦੋਟ-ਮਾਤਾ ਬਖ਼ਸ਼ੀਸ਼ ਕੌਰ ਦਾ ਜਨਮ 1954 ਵਿਚ ਪਿਤਾ ਸ. ਨਿਰੰਜਨ ਸਿੰਘ ਅਤੇ ਮਾਤਾ ਤੇਜ਼ ਕੌਰ ਦੇ ਘਰ ਪਿੰਡ ਰਾਉ ਕੇ ਹਿਠਾੜ ਜ਼ਿਲ੍ਹਾ ਫ਼ਿਰੋਜਪੁਰ ਵਿਖੇ ਹੋਇਆ | ਆਪ ਦਾ ਵਿਆਹ 1980 ਵਿਚ ਮਮਦੋਟ ਨਿਵਾਸੀ ਭਗਵਾਨ ਸਿੰਘ ਸਿੱਧੂ ਸਪੁੱਤਰ ਸਰਦਾਰ ਗੁਰਬਚਨ ਸਿੰਘ ਸਿੱਧੂ ਨਾਲ ਹੋਇਆ | ਆਪ ਦੇ ਘਰ ਇਕ ਸਪੁੱਤਰ ਲਖਵਿੰਦਰ ਸਿੰਘ ਅਤੇ ਸਪੁੱਤਰੀ ਕਰਮਜੀਤ ਕੌਰ ਨੇ ਜਨਮ ਲਿਆ | ਸਾਲ 2001 ਵਿਚ ਆਪ ਦੇ ਪਤੀ ਭਗਵਾਨ ਸਿੰਘ ਸਿੱਧੂ ਜ਼ਿੰਦਗੀ ਦਾ ਸਾਥ ਛੱਡ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ, ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਆਪ ਨੇ ਹੌਸਲਾ ਨਹੀਂ ਹਾਰਿਆ | ਆਪ ਨੇ ਆਪਣੇ ਬੱਚਿਆਂ ਨੂੰ ਚੰਗੀ ਪਰਵਰਿਸ਼ ਅਤੇ ਚੰਗੀ ਸਿੱਖਿਆ ਦੇ ਨਾਲ-ਨਾਲ ਅੱਗੇ ਵਧਣ ਦੀ ਪੇ੍ਰਰਨਾ ਦਿੰਦਿਆਂ ਆਪਣੇ ਲੜਕੇ ਲਖਵਿੰਦਰ ਸਿੰਘ ਸਿੱਧੂ ਨੂੰ ਪਿਤਾ ਪੁਰਖੀ ਖੇਤੀਬਾੜੀ ਦੇ ਧੰਦੇ ਦੇ ਨਾਲ-ਨਾਲ ਕਾਰੋਬਾਰ ਵੱਲ ਵੀ ਪ੍ਰੇਰਿਤ ਕੀਤਾ | ਜਿਸ ਦੇ ਚੱਲਦਿਆਂ ਆਪ ਦੇ ਲੜਕੇ ਲਖਵਿੰਦਰ ਸਿੰਘ ਸਿੱਧੂ ਨੇ ਮਮਦੋਟ ਵਿਖੇ ਪ੍ਰਨੀਤ ਐਗਰੀਕਲਚਰ ਸਟੋਰ ਦੀ ਸਥਾਪਨਾ ਕਰਕੇ ਇਲਾਕੇ ਵਿਚ ਖ਼ੂਬ ਨਾਮਣਾ ਖੱਟਿਆ | ਇਲਾਕੇ ਦੇ ਸਮੁੱਚੇ ਕਿਸਾਨ ਵਰਗ ਅਤੇ ਕਾਰੋਬਾਰੀਆਂ ਵਿਚ ਆਪ ਦੇ ਲੜਕੇ ਲਖਵਿੰਦਰ ਸਿੰਘ ਸਿੱਧੂ ਨੂੰ ਨੇਕ ਸੁਭਾਅ,ਮਿੱਠ ਬੋਲੜੇ ਅਤੇ ਸਨਮਾਨਯੋਗ ਸ਼ਖ਼ਸੀਅਤ ਵਜੋਂ ਪਹਿਚਾਣਿਆ ਜਾਂਦਾ ਹੈ | ਆਪ ਦੀ ਨੂੰਹ ਅਧਿਆਪਕਾ ਕੁਲਵਿੰਦਰ ਕੌਰ, ਸਪੁੱਤਰੀ ਕਰਮਜੀਤ ਕੌਰ ਅਤੇ ਜਵਾਈ ਹਰਜਿੰਦਰ ਸਿੰਘ ਦਾ ਵੀ ਇਲਾਕੇ ਵਿਚ ਪੂਰਾ ਮਾਣ ਸਤਿਕਾਰ ਹੈ | ਬਹੁਤ ਹੀ ਠੰਢੇ ਸੁਭਾਅ ਦੇ ਮਾਲਕ ਮਾਤਾ ਬਖ਼ਸ਼ੀਸ਼ ਕੌਰ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਦੇ ਸਨ ਅਤੇ ਹਰੇਕ ਧਾਰਮਿਕ ਕਾਰਜ ਵਿਚ ਵਧ-ਚੜ੍ਹ ਕੇ ਹਿੱਸਾ ਪਾਉਂਦੇ ਸਨ | ਪਿਛਲੇ ਕੁੱਝ ਮਹੀਨਿਆਂ ਤੋਂ ਬਿਮਾਰ ਰਹਿਣ ਉਪਰੰਤ ਬੀਤੇ ਦਿਨੀ ਗੁਰੂ ਚਰਨਾਂ ਵਿਚ ਜਾ ਬਿਰਾਜੇ ਮਾਤਾ ਬਖ਼ਸ਼ੀਸ਼ ਕੌਰ ਨਮਿਤ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅੱਜ 7 ਜੂਨ ਦਿਨ ਐਤਵਾਰ ਨੂੰ ਅਨਾਜ ਮੰਡੀ ਮਮਦੋਟ ਵਿਖੇ ਦੁਪਹਿਰ 12 ਤੋਂ 1 ਵਜੇ ਦਰਮਿਆਨ ਹੋਵੇਗੀ |
-ਰਾਜਿੰਦਰ ਸਿੰਘ ਹਾਂਡਾ
ਪਿਛਲੀ ਖ਼ਬਰ ਫ਼ਾਜ਼ਿਲਕਾ ਪੁਲਿਸ ਨੇ ਮੁਕਾਬਲੇ ਦੌਰਾਨ ਹਰੀਕੇ ਪੁਲ ਤੋਂ ਖੋਹੇ ਸਰਕਾਰੀ ਅਸਲੇ੍ਹ ਸਮੇਤ ਨੌਜਵਾਨ ਨੂੰ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਪਟਿਆਲਾ 'ਚ ਬੇਰੁਜ਼ਗਾਰ ਨੌਜਵਾਨਾਂ ਤੇ ਮੁਲਾਜ਼ਮਾਂ 'ਤੇ ਹੋਇਆ ਵਹਿਸ਼ੀਆਨਾ ਲਾਠੀਚਾਰਜ ਬੇਹੱਦ ਸ਼ਰਮਨਾਕ-ਕਰਨੈਲ ਸਿੰਘ ਪੀਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।