26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਹਥਿਆਰਬੰਦ ਲੁਟੇਰਿਆਂ ਨੇ ਗੋਲੀ ਚਲਾ ਕੇ ਕਿਸਾਨ ਤੋਂ ਟਰੈਕਟਰ ਖੋਹਿਆ

ਅਜੀਤ ਡੈਸਕ 08-06-2026
ਜ਼ੀਰਾ, 7 ਜੂਨ (ਰਜਨੀਸ਼ ਕਥੂਰੀਆ)- ਹਥਿਆਰਬੰਦ ਲੁਟੇਰਿਆਂ ਵੱਲੋਂ ਗੋਲੀ ਚਲਾ ਕੇ ਇਕ ਕਿਸਾਨ ਪਾਸੋਂ ਟਰੈਕਟਰ ਖੋਹਣ ਦੇ ਦੋਸ਼ ਵਿੱਚ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ 6 ਅਣਪਛਾਤੇ ਕਾਰ ਸਵਾਰਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਥਾਣਾ ਸਦਰ ਜ਼ੀਰਾ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨ ਵਿਚ ਪੀੜਤ ਵਿਅਕਤੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ 9 ਵਜੇ ਆਪਣੇ ਟਰੈਕਟਰ-ਟਰਾਲੀ 'ਤੇ ਪਰਾਲੀ ਦੀਆਂ ਗੰਢਾਂ ਲੱਦ ਕੇ ਜ਼ੀਰਾ ਤੋਂ ਮੱਖੂ ਵੱਲ ਜਾ ਰਿਹਾ ਸੀ | ਜਦੋਂ ਉਹ ਪਿੰਡ ਬਹਿਕ ਪਛਾੜੀਆਂ ਦੇ ਨਜ਼ਦੀਕ ਪਹੁੰਚਿਆ ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਸਵਿਫ਼ਟ ਕਾਰ ਸਵਾਰਾਂ ਨੇ ਉਸ ਨੂੰ ਘੇਰ ਲਿਆ | ਕਾਰ ਸਵਾਰਾਂ ਨੇ ਮੈਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਖ਼ਤਰਾ ਮਹਿਸੂਸ ਕਰਦਿਆਂ ਮੈਂ ਟਰੈਕਟਰ ਦੀ ਰਫ਼ਤਾਰ ਵਧਾ ਦਿੱਤੀ | ਜਿਸ ਤੇ ਉਹਨਾਂ ਨੇ ਮੈਨੂੰ ਰੋਕਣ ਲਈ ਪਿਸਤੌਲ ਨਾਲ ਸਿੱਧੀ ਫਾਇਰਿੰਗ ਕਰ ਦਿੱਤੀ | ਖ਼ੁਸ਼ਕਿਸਮਤੀ ਰਹੀ ਕਿ ਗੋਲੀ ਮੈਨੂੰ ਲੱਗਣ ਦੀ ਬਜਾਏ ਟਰੈਕਟਰ ਦੀ ਛੱਤ ਵਿਚ ਜਾ ਵੱਜੀ | ਜਿਸ ਕਰਕੇ ਮੈਂ ਬੁਰੀ ਤਰ੍ਹਾਂ ਘਬਰਾ ਗਿਆ ਅਤੇ ਆਪਣਾ ਟਰੈਕਟਰ ਰੋਕ ਲਿਆ | ਇਸ ਤੋਂ ਤੁਰੰਤ ਬਾਅਦ ਕਾਰ ਵਿਚੋਂ 6 ਨੌਜਵਾਨ ਬਾਹਰ ਨਿਕਲੇ ਜਿਨ੍ਹਾਂ ਨੇ ਪਿਸਤੌਲ ਤਾਣ ਕੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਟਰੈਕਟਰ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ | ਜਾਂਚ ਅਧਿਕਾਰੀ ਬਲਰਾਜ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਜ਼ੀਰਾ ਵਿਖੇ 6 ਅਣਪਛਾਤੇ ਵਿਅਕਤੀਆਂ ਵਿਰੁੱਧ ਜਾਨਲੇਵਾ ਹਮਲਾ ਕਰਨ ਅਤੇ ਲੁੱਟ-ਖੋਹ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਸਕੂਲ ਦੇ ਸਰਵਪੱਖੀ ਵਿਕਾਸ ਲਈ ਪ੍ਰਬੰਧ ਸਮਿਤੀ ਦੀ ਬੈਠਕ ਆਯੋਜਿਤ ਅਗਲੀ ਖ਼ਬਰ ਹਥਿਆਰਬੰਦ ਲੁਟੇਰਿਆਂ ਨੇ ਗੋਲੀ ਚਲਾ ਕੇ ਕਿਸਾਨ ਤੋਂ ਟਰੈਕਟਰ ਖੋਹਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।