24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸ੍ਰੀ ਬਾਲਾ ਜੀ ਮਹਾਰਾਜ ਜੀ ਦਾ 13ਵਾਂ ਮੂਰਤੀ ਸਥਾਪਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

ਅਜੀਤ ਡੈਸਕ 08-06-2026
ਗੁਰੂਹਰਸਹਾਏ, 7 ਜੂਨ (ਕਪਿਲ ਕੰਧਾਰੀ)-ਸ਼ਹਿਰ ਦੀ ਗੁੱਦੜ ਢੰਡੀ ਰੋਡ ਸਥਿਤ ਰੁਦਰ ਅਵਤਾਰੀ ਬਾਲਾ ਜੀ ਧਾਮ ਮੰਦਰ ਵਿਖੇ ਸ਼੍ਰੀ ਬਾਲਾ ਜੀ ਮਹਾਰਾਜ ਜੀ ਦਾ 13ਵਾਂ ਮੂਰਤੀ ਸਥਾਪਨਾ ਦਿਵਸ ਬੜੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਭਗਤਾਂ ਨੇ ਮੰਦਰ ਵਿਚ ਹਾਜ਼ਰੀ ਭਰ ਕੇ ਮੱਥਾ ਟੇਕਿਆ ਅਤੇ ਬਾਲਾ ਜੀ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਮੰਦਰ ਕਮੇਟੀ ਦੇ ਪ੍ਰਬੰਧਕ ਵਰਿੰਦਰ ਸਚਦੇਵਾ, ਅਸ਼ੋਕ ਸਚਦੇਵਾ, ਜਗਦੀਸ਼ ਸਚਦੇਵਾ ਅਤੇ ਦਰਸ਼ਨ ਲਾਲ ਸਚਦੇਵਾ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੂਰਤੀ ਸਥਾਪਨਾ ਦਿਵਸ ਸ਼ਰਧਾਪੂਰਵਕ ਮਨਾਇਆ ਗਿਆ | ਰਾਤ 9 ਵਜੇ ਸ਼ੁਰੂ ਹੋਈ ਸ਼੍ਰੀ ਬਾਲਾ ਜੀ ਮਹਾਰਾਜ ਜੀ ਦੀ ਚੌਂਕੀ ਅੱਧੀ ਰਾਤ 12 ਵਜੇ ਆਰਤੀ ਨਾਲ ਸੰਪੰਨ ਹੋਈ | ਇਸ ਦੌਰਾਨ ਸ਼੍ਰੀ ਬਾਲਾ ਜੀ ਸੇਵਾ ਸੰਘ ਸਮਿਤੀ ਵਲੋਂ ਬਾਲਾ ਜੀ ਦੇ ਸੁੰਦਰ ਸੁੰਦਰ ਭਜਨਾਂ ਦਾ ਗੁਣਗਾਨ ਕੀਤਾ ਗਿਆ | ਭਜਨਾਂ ਦੀ ਰਸਭਰੀ ਪੇਸ਼ਕਾਰੀ ਨੇ ਸੰਗਤ ਨੂੰ ਭਗਤੀ ਰੰਗ ਵਿਚ ਰੰਗ ਦਿੱਤਾ ਅਤੇ ਸ਼ਰਧਾਲੂ ਝੂਮਣ ਲਈ ਮਜਬੂਰ ਹੋ ਗਏ | ਮੰਦਰ ਪ੍ਰਬੰਧਕਾਂ ਵਲੋਂ ਆਈ ਹੋਈ ਸੰਗਤ ਲਈ ਅਟੁੱਟ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ, ਜਿਸ ਦਾ ਭਗਤਾਂ ਨੇ ਭਰਪੂਰ ਲਾਭ ਉਠਾਇਆ | ਇਸ ਮੌਕੇ ਰਿੰਕੂ ਆਵਲਾ, ਪੰਮਾ ਸਿੱਕਰੀ, ਸੁਨੀਲ ਸਿੱਕਰੀ ਗਾਂਧੀ, ਕਪਿਲ ਸਿੱਕਰੀ, ਬੌਬੀ ਗਲਹੋਤਰਾ,ਚੰਦਨ ਸਚਦੇਵਾ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਦਰਬਾਰ ਵਿੱਚ ਹਾਜ਼ਰੀ ਭਰ ਕੇ ਸੇਵਾ ਨਿਭਾਈ ਅਤੇ ਬਾਲਾ ਜੀ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ |
ਪਿਛਲੀ ਖ਼ਬਰ ਬੇਰੁਜ਼ਗਾਰ ਲਾਈਨਮੈਨਾ 'ਤੇ ਲਾਠੀਚਾਰਜ ਕਰਨਾ ਅਤਿ ਨਿੰਦਣਯੋਗ-ਦਿਲਰਾਜ ਸਰਕਾਰੀਆ ਅਗਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਦੀ ਬੀ.ਡੀ.ਯੂ. ਟੀਮ ਨੇ ਚੰਡੀਗੜ੍ਹ ਸਥਿਤ ਭਾਰਤੀ ਖ਼ੁਰਾਕ ਨਿਗਮ ਅਤੇ ਕੇਂਦਰੀ ਭੰਡਾਰਨ ਨਿਗਮ ਦੇ ਖੇਤਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।