03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੱਲਾਂਵਾਲਾ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਦੇ ਫੂਕੇ ਪੁਤਲੇ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਕਿਸਾਨ ਦਾਣਾ ਮੰਡੀ ਮੱਲਾਂਵਾਲਾ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਸਮੇਂ | ਤਸਵੀਰ-ਬਲਬੀਰ ਸਿੰਘ ਜੋਸਨ <br/> 09-06-2026
ਮੱਲਾਂਵਾਲਾ, 8 ਜੂਨ (ਬਲਬੀਰ ਸਿੰਘ ਜੋਸਨ, ਗੁਰਦੇਵ ਸਿੰਘ)-ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੌਨ ਮੱਲਾਂਵਾਲਾ 'ਤੇ ਆਰਿਫ਼ ਕੇ ਜੌਨ ਵਲੋਂ ਮੱਲਾਂਵਾਲਾ ਦੀ ਦਾਣਾ ਮੰਡੀ ਵਿਖੇ ਕਿਸਾਨਾਂ ਮਜ਼ਦੂਰਾਂ ਵਲੋਂ ਇਕੱਤਰ ਹੋ ਕੇ ਜ਼ਿਲ੍ਹਾ ਸਕੱਤਰ ਡਾ. ਗੁਰਮੇਲ ਸਿੰਘ ਫੱਤੇਵਾਲਾ 'ਤੇ ਹਰਫੂਲ ਸਿੰਘ ਦੂਲੇਵਾਲਾ ਦੀ ਅਗਵਾਈ ਵਿਚ ਕੇਂਦਰ ਤੇ ਰਾਜ ਸਰਕਾਰਾਂ ਦੇ ਪੁਤਲੇ ਫੂਕ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਦੇ ਪੁਤਲੇ ਫ਼ੂਕ ਪ੍ਰਦਰਸ਼ਨ ਯੂਰੀਆ ਦੀ ਕਿੱਲਤ ਹੋਣ ਕਰਕੇ ਕਾਲਾ ਬਾਜ਼ਾਰੀ ਚੱਲ ਰਹੀ ਹੈ 'ਤੇ ਸਟੋਕਿੱਸਟ ਖਾਦ ਦੇ ਨਾਲ ਬੇਲੋੜੇ ਪਦਾਰਥ ਮਨ ਮਰਜ਼ੀ ਦੇ ਰੇਟਾਂ 'ਤੇ ਮੜ੍ਹ ਰਹੇ ਹਨ | ਕਿਸਾਨਾਂ ਨੂੰ ਯੂਰੀਆ ਖਾਦ ਆਮ ਵਾਂਗ ਨਹੀਂ ਮਿਲ ਰਹੀ | ਇਸੇ ਤਰ੍ਹਾਂ ਪੈਟਰੋਲ ਡੀਜ਼ਲ 'ਤੇ ਘਰੇਲੂ ਗੈੱਸ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ | ਜਿਸ ਕਰਕੇ ਆਮ ਲੋਕਾਂ ਦੀ ਜੇਬ ਦੇ ਉੱਤੇ ਬਹੁਤ ਵੱਡਾ ਡਾਕਾ ਵੱਜ ਰਿਹਾ ਹੈ ਲਗਾਤਾਰ ਮਹਿੰਗਾਈ ਵੱਧ ਰਹੀ ਹੈ ਨਾ ਤਾਂ ਕੇਂਦਰ ਸਰਕਾਰ ਇਸ 'ਤੇ ਧਿਆਨ ਦੇ ਰਹੀ ਹੈ ਤੇ ਨਾ ਹੀ ਪੰਜਾਬ ਸਰਕਾਰ ,ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਵੀ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਹਨ | ਜਿਸ ਵਿਚ ਤੇਲ ਕੰਪਨੀਆਂ ਗੈੱਸ ਕੰਪਨੀਆਂ ਦੀਆਂ ਮਨਮਰਜ਼ੀਆਂ ਚੱਲ ਰਹੀਆਂ ਹਨ | ਇਸ ਕਰਕੇ ਸਾਡੀ ਜ਼ੋਰਦਾਰ ਮੰਗ ਹੈ 'ਤੇ ਕਿਸਾਨਾਂ ਨੂੰ ਯੂਰੀਆ ਖਾਦ ਤੁਰੰਤ ਮੁਹੱਈਆ ਕਰਾਈ ਜਾਵੇ ,ਡੀਜ਼ਲ ਪੈਟਰੋਲ 'ਤੇ ਗੈੱਸ ਦੀਆਂ ਕੀਮਤਾਂ ਵਿਚ ਕੀਤਾ ਲਗਾਤਾਰ ਵਾਧਾ ਵਾਪਸ ਲਿਆ ਜਾਵੇ | ਜਿਹੜੀਆਂ ਕੇਂਦਰ 'ਤੇ ਪੰਜਾਬ ਸਰਕਾਰ ਧੱਕੇ ਨਾਲ ਜ਼ਮੀਨਾਂ ਅਕਵਾਇਰ ਕਰ ਰਹੀਆਂ ਹਨ ਉਹ ਬੰਦ ਕੀਤੀਆਂ ਜਾਣ, ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਵੀ ਜ਼ਮੀਨ ਅਕਵਾਇਰ ਨਾ ਕੀਤੀ ਜਾਵੇ | ਕਿਉਂਕਿ ਕਿਸਾਨਾਂ ਦੀਆਂ ਉਪਜਾਓ ਜ਼ਮੀਨਾਂ ਧੜਾਧੜ ਕਾਰਪੋਰੇਟ ਘਰਾਨਿਆਂ ਨੂੰ ਸਰਕਾਰਾਂ ਅਕਵਾਇਰ ਕਰਕੇ ਦੇ ਰਹੀਆਂ ਹਨ ਕਿਸਾਨੀ ਜਿਹੜੀ ਦਿਨੋਂ ਦਿਨ ਫ਼ਸਲਾਂ ਦੇ ਵਾਜਬ ਭਾਅ ਨਾ ਮਿਲਣ ਕਰਕੇ ਘਾਟੇਵੰਦਾ ਧੰਦਾ ਬਣ ਰਿਹਾ ਹੈ | ਉਨ੍ਹਾਂ ਮੰਗ ਕਰਦੇ ਕਿਹਾ ਕਿ 23 ਫ਼ਸਲਾਂ 'ਤੇ ਗਰੰਟੀ ਕਾਨੂੰਨ ਬਣਾਇਆ ਜਾਵੇ 'ਤੇ ਮੰਡੀਕਰਨ ਦਾ ਪ੍ਰਬੰਧ ਕੀਤਾ ਜਾਵੇ 'ਤੇ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਿਕ ਦਿੱਤੇ ਜਾਣ | ਇਸ ਮੌਕੇ ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਗੁਰਮੁਖ ਸਿੰਘ ਕਾਮਲ ਵਾਲਾ, ਮੱਸਾ ਸਿੰਘ ਆਸਿਫਵਾਲਾ, ਜੋਗਾ ਸਿੰਘ ਵਟੂ ਭੱਟੀ, ਕੁਲਦੀਪ ਸਿੰਘ ਮੁੱਦ ਵਸਤੀ, ਬਚਿੱਤਰ ਸਿੰਘ ਕੁਤਬਦੀਨ ਵਾਲਾ, ਬਹਾਦਰ ਸਿੰਘ ਬੰਡਾਲਾ, ਸਲਵਿੰਦਰ ਸਿੰਘ ਅੱਛੇਵਾਲਾ ,ਆਦਿ ਆਗੂ 'ਤੇ ਕਿਸਾਨ ਮਜ਼ਦੂਰ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਕਾਬੂ, ਮਾਮਲਾ ਦਰਜ ਅਗਲੀ ਖ਼ਬਰ ਨਰੇਗਾ ਮੁਲਾਜ਼ਮਾਂ ਨੇ ਲਗਾਇਆ ਸਰਕਾਰ ਖ਼ਿਲਾਫ਼ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।