ਸਹੁੰ ਚੁੱਕਣ ਤੋਂ ਪਹਿਲਾਂ ਹੀ ਵਾਰਡ ਨੰਬਰ ਦੋ ਵਿਚ ਗੂੰਜਣ ਲੱਗੀਆਂ ਦਵਿੰਦਰ ਪਹਿਲਵਾਨ ਦੀਆਂ ਚਰਚਾਵਾਂ
ਅਜੀਤ ਡੈਸਕ
10-06-2026
ਫਿਰੋਜ਼ਪੁਰ, 9 ਜੂਨ(ਸੁਖਵਿੰਦਰ ਸਿੰਘ)-ਵਾਰਡ ਨੰਬਰ-2 ਤੋਂ ਚੁਣੇ ਗਏ ਨੌਜਵਾਨ ਐਮ.ਸੀ. ਦਵਿੰਦਰ ਸਿੰਘ ਪਹਿਲਵਾਨ ਨੇ ਅਜੇ ਅਧਿਕਾਰਕ ਤੌਰ 'ਤੇ ਅਹੁਦਾ ਵੀ ਨਹੀਂ ਸੰਭਾਲਿਆ, ਪਰ ਲੋਕਾਂ ਦੇ ਦਿਲਾਂ ਵਿਚ ਆਪਣੀ ਮਜ਼ਬੂਤ ਥਾਂ ਬਣਾਉਣੀ ਸ਼ੁਰੂ ਕਰ ਦਿੱਤੀ ਹੈ | ਇਲਾਕੇ ਵਿਚ ਹਰ ਪਾਸੇ ਪਹਿਲਵਾਨ ਦੀ ਕਾਰਜਸ਼ੈਲੀ, ਲੋਕਾਂ ਨਾਲ ਸਿੱਧੇ ਸੰਪਰਕ ਅਤੇ ਵਿਕਾਸ ਪ੍ਰਤੀ ਵਚਨਬੱਧਤਾ ਦੀ ਚਰਚਾ ਹੋ ਰਹੀ ਹੈ | ਖ਼ਾਸ ਕਰਕੇ ਬੇਦੀ ਕਾਲੋਨੀ ਫ਼ੇਜ਼-2 ਦੇ ਵਸਨੀਕ ਉਨ੍ਹਾਂ ਦੀ ਸਰਗਰਮੀ ਦੀ ਖੁੱਲ੍ਹ ਕੇ ਸ਼ਲਾਘਾ ਕਰ ਰਹੇ ਹਨ | ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਸਾਲਾਂ ਤੋਂ ਕਈ ਨੁਮਾਇੰਦੇ ਆਏ ਅਤੇ ਚਲੇ ਗਏ, ਪਰ ਚੋਣ ਜਿੱਤਣ ਤੋਂ ਤੁਰੰਤ ਬਾਅਦ ਜਿਸ ਤਰ੍ਹਾਂ ਦਵਿੰਦਰ ਪਹਿਲਵਾਨ ਨੇ ਲੋਕਾਂ ਵਿਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਹੱਲ ਲਈ ਪਹਿਲ ਕਦਮੀ ਕੀਤੀ ਹੈ | ਉਸ ਨੇ ਲੋਕਾਂ ਦੇ ਮਨਾਂ ਵਿਚ ਨਵੀਂ ਉਮੀਦ ਅਤੇ ਭਰੋਸਾ ਪੈਦਾ ਕੀਤਾ ਹੈ | ਲੋਕਾਂ ਵੱਲੋਂ ਬੇਦੀ ਕਾਲੋਨੀ ਫ਼ੇਜ਼ 2 ਦੇ ਪਾਰਕ ਦੀ ਸੁੰਦਰਤਾ ਅਤੇ ਵਿਕਾਸ ਦੀ ਮੰਗ ਰੱਖੀ ਗਈ | ਜਿਸ 'ਤੇ ਦਵਿੰਦਰ ਪਹਿਲਵਾਨ ਨੇ ਤੁਰੰਤ ਕਾਰਵਾਈ ਦਾ ਭਰੋਸਾ ਦਿੰਦਿਆਂ ਕਿਹਾ ਕਿ ਪਾਰਕ ਨੂੰ ਆਧੁਨਿਕ ਅਤੇ ਆਕਰਸ਼ਕ ਰੂਪ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਇਲਾਕਾ ਵਾਸੀਆਂ ਨੂੰ ਇਸ ਦਾ ਨਤੀਜਾ ਨਜ਼ਰ ਆਵੇਗਾ | ਦਵਿੰਦਰ ਪਹਿਲਵਾਨ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ 'ਤੇ ਜੋ ਵਿਸ਼ਵਾਸ ਜਤਾਇਆ ਹੈ | ਉਹ ਉਸ ਨੂੰ ਆਪਣੀ ਸਭ ਤੋਂ ਵੱਡੀ ਜ਼ਿੰਮੇਵਾਰੀ ਮੰਨਦੇ ਹਨ |
ਉਨ੍ਹਾਂ ਕਿਹਾ ਕਿ ਵਾਰਡ ਦੇ ਵਿਕਾਸ, ਸਫ਼ਾਈ, ਬੁਨਿਆਦੀ ਸਹੂਲਤਾਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਹਰ ਸਮੇਂ ਲੋਕਾਂ ਦੇ ਨਾਲ ਖੜ੍ਹੇ ਰਹਿਣਗੇ ਅਤੇ ਹਰ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਨਿਪਟਾਇਆ ਜਾਵੇਗਾ | ਇਲਾਕਾ ਵਾਸੀਆਂ ਦਾ ਮੰਨਣਾ ਹੈ ਕਿ ਅੱਜ ਦੀ ਰਾਜਨੀਤੀ ਨੂੰ ਅਜਿਹੇ ਜਜ਼ਬੇ ਵਾਲੇ ਨੌਜਵਾਨਾਂ ਦੀ ਲੋੜ ਹੈ, ਜੋ ਸਿਰਫ਼ ਵਾਅਦੇ ਨਾ ਕਰਨ ਸਗੋਂ ਲੋਕਾਂ ਦੇ ਵਿਚ ਰਹਿ ਕੇ ਕੰਮ ਵੀ ਕਰਨ | ਲੋਕਾਂ ਨੇ ਕਿਹਾ ਕਿ ਦਵਿੰਦਰ ਪਹਿਲਵਾਨ ਨੇ ਆਪਣੇ ਕੰਮ ਕਰਨ ਦੇ ਅੰਦਾਜ਼ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਨੌਜਵਾਨਾਂ ਨੂੰ ਮੌਕਾ ਮਿਲੇ ਤਾਂ ਉਹ ਇਲਾਕੇ ਦੀ ਤਸਵੀਰ ਅਤੇ ਤਕਦੀਰ ਦੋਵੇਂ ਬਦਲ ਸਕਦੇ ਹਨ |