ਮੱਲਾਂਵਾਲਾ, 10 ਜੂਨ (ਗੁਰਦੇਵ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਸਰਕਲ ਫ਼ਿਰੋਜ਼ਪੁਰ ਸਬ ਡਵੀਜ਼ਨ ਮੱਲਾਂਵਾਲਾ ਵਲੋਂ ਸਬ ਡਵੀਜ਼ਨ ਪ੍ਰਧਾਨ ਸਵਰਨ ਸਿੰਘ ਦੀ ਪ੍ਰਧਾਨਗੀ ਹੇਠ ਇਕ ਗੇਟ ਰੈਲੀ ਕੀਤੀ ਗਈ | ਪਟਿਆਲਾ ਵਿਖੇ ਆਪਣੇ ਹੱਕ ਮੰਗ ਰਹੇ ਬੇਗੁਨਾਹ ਅਪੈ੍ਰਰਟਿਸ਼ਿਪ ਲਾਈਨਮੈਨਾਂ 'ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕੀਤੀ ਗਈ | ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸਵਰਨ ਸਿੰਘ ਨੇ ਕਿਹਾ ਕਿ 299/22 ਜੋ ਸਹਾਇਕ ਲਾਈਨਮੈਨ ਭਰਤੀ ਕੀਤੇ ਗਏ ਹਨ, ਨੂੰ ਛੇਵਾਂ ਪੇਅ ਸਕੇਲ ਲਾਗੂ ਕੀਤਾ ਜਾਵੇ, ਸੇਵਾ ਮੁਕਤ ਮੁਲਾਜ਼ਮਾਂ 'ਤੇ ਮੌਜੂਦਾ ਮੁਲਾਜ਼ਮਾਂ ਨੂੰ ਡੀ.ਏ. ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ, ਜੁਆਇੰਟ ਫੋਰਮ ਅਤੇ ਏਕਤਾ ਮੰਚ ਨੂੰ ਮੀਟਿੰਗ ਦੇ ਕੇ ਮੁਲਾਜ਼ਮਾਂ ਦੇ ਮਸਲੇ ਹੱਲ ਕੀਤੇ ਜਾਣ ਅਤੇ ਮੰਨੀਆਂ ਹੋਈਆਂ ਮੰਗਾਂ ਲਾਗੂ ਕੀਤੀਆਂ ਜਾਣ, ਅਪੈ੍ਰਰਟਿਸ਼ਿਪ ਨੂੰ ਏ.ਐਲ.ਐਮ. ਬਣਾ ਡਿਊਟੀ 'ਤੇ ਲਿਆ ਜਾਵੇ | ਇਸ ਮੌਕੇ ਸਬ ਡਵੀਜ਼ਨ ਸਕੱਤਰ ਗੁਰਜਿੰਦਰ ਸਿੰਘ, ਬਲਜੀਤ ਸਿੰਘ ਕੈਸ਼ੀਅਰ, ਸੁਖਦੇਵ ਸਿੰਘ ਮੈਣੀ, ਤੀਰਥ ਸਿੰਘ ਸਰਕਲ ਆਗੂ, ਭਜਨ ਲਾਲ, ਜਗਦੀਸ਼ ਲਾਲ, ਸਵਰਨ ਚੰਦ ਰਾਣਾ ਸਰਕਲ ਆਗੂ, ਪਿੱਪਲ ਸਿੰਘ ਆਰ.ਏ., ਨਰੇਸ਼ ਕੁਮਾਰ ਸਰਕਲ ਆਗੂ, ਲਖਵੀਰ ਸਿੰਘ ਕੋਹਾਲਾ, ਪ੍ਰਗਟ ਸਿੰਘ ਮੈਣੀ ਨੇ ਵੀ ਆਪਣੇ ਸੰਬੋਧਨ 'ਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੰਨੀਆਂ ਹੋਈਆਂ ਮੰਗਾਂ ਲਾਗੂ ਕੀਤੀਆਂ ਜਾਣ |