05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

-ਮਾਮਲਾ ਆਰ.ਏ. ਨੂੰ ਰਿਲੀਵ ਨਾ ਕਰਨ ਦਾ- ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਜਥੇਬੰਦੀ ਵਲੋਂ ਐਕਸੀਅਨ ਵਿਰੁੱਧ ਧਰਨਾ ਪ੍ਰਦਰਸ਼ਨ ਜਾਰੀ

ਅਜੀਤ ਡੈਸਕ 11-06-2026
ਫ਼ਿਰੋਜ਼ਪੁਰ, 10 ਜੂਨ (ਕੁਲਬੀਰ ਸਿੰਘ ਸੋਢੀ)-ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਜਥੇਬੰਦੀ ਵਲੋਂ ਸਬਅਰਬਨ ਮੰਡਲ ਫ਼ਿਰੋਜ਼ਪੁਰ ਵਿਖੇ ਆਗੂ ਸਤੀਸ਼ ਕੁਮਾਰ ਦੀ ਅਗਵਾਈ ਵਿਚ ਐਕਸੀਅਨ ਸਬਅਰਬਨ ਮੰਡਲ ਫ਼ਿਰੋਜ਼ਪੁਰ ਖ਼ਿਲਾਫ਼ ਦਿੱਤਾ ਰੋਸ ਧਰਨਾ ਲਗਾਤਾਰ ਜਾਰੀ ਹੈ | ਉਨ੍ਹਾਂ ਦੀ ਮੰਗ ਹੈ ਕਿ ਜਦ ਤਕ ਆਰ.ਏ ਮੋਹਿਤ ਅਗਰਵਾਲ ਨੂੰ ਰਿਲੀਵ ਨਹੀਂ ਕੀਤਾ ਜਾਂਦਾ, ਉਸ ਸਮੇਂ ਤੱਕ ਐਕਸੀਅਨ ਅਤੇ ਐੱਸ.ਡੀ.ਓ ਮੰਡਲ ਸਬਅਰਬਨ ਫ਼ਿਰੋਜ਼ਪੁਰ ਖ਼ਿਲਾਫ਼ ਰੋਸ ਪ੍ਰਦਰਸ਼ਨ ਜਾਰੀ ਰਹੇਗਾ | ਧਰਨੇ ਨੂੰ ਸੰਬੋਧਨ ਕਰਦੇ ਹੋਏ ਮੰਡਲ ਸਬਅਰਬਨ ਫ਼ਿਰੋਜ਼ਪੁਰ ਦੇ ਆਗੂ ਸਾਥੀ ਅਸ਼ਵਨੀ ਕੁਮਾਰ 'ਤੇ ਹੋਰਨਾਂ ਆਗੂ ਸਾਥੀਆਂ ਨੇ ਕਿਹਾ ਕਿ ਉਪ ਮੰਡਲ ਅਫ਼ਸਰ ਅਤੇ ਵਧੀਕ ਨਿਗਰਾਨ ਇੰਜ. ਸਬਅਰਬਨ ਮੰਡਲ ਫ਼ਿਰੋਜ਼ਪੁਰ ਦੀ ਮਿਲੀਭੁਗਤ ਨਾਲ ਸਾਥੀ ਮੋਹਿਤ ਅਗਰਵਾਲ ਨੂੰ ਰਿਲੀਵ ਨਹੀਂ ਕੀਤਾ ਜਾ ਰਿਹਾ | ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਚਿਰ ਸਾਥੀ ਨੂੰ ਰਿਲੀਵ ਨਹੀਂ ਕੀਤਾ ਜਾਂਦਾ, ਰੋਸ ਪ੍ਰਦਰਸ਼ਨ/ਧਰਨਾ ਜਾਰੀ ਰਹੇਗਾ ਅਤੇ ਲੋੜ ਪੈਣ 'ਤੇ ਚੱਲਦਾ ਕੰਮ-ਕਾਜ ਵੀ ਠੱਪ ਕੀਤਾ ਜਾਵੇਗਾ | ਜਿਸ ਦੀ ਜਾਣਕਾਰੀ ਨਿਗਰਾਨ ਇੰਜ./ਵੰਡ ਹਲਕਾ ਫ਼ਿਰੋਜ਼ਪੁਰ ਨੂੰ ਦੇ ਦਿੱਤੀ ਗਈ ਹੈ | ਆਗੂ ਸਾਥੀਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਚੱਲ ਰਹੇ ਸੰਘਰਸ਼ ਦੌਰਾਨ ਇਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਐਕਸੀਅਨ ਅਤੇ ਐੱਸ.ਡੀ.ਓ ਸਬਅਰਬਨ ਮੰਡਲ ਫ਼ਿਰੋਜ਼ਪੁਰ ਦੀ ਹੋਵੇਗੀ | ਧਰਨੇ ਨੂੰ ਆਗੂ ਸਤੀਸ਼ ਕੁਮਾਰ ਜੈਨ, ਆਗੂ ਰਾਜੇਸ਼ ਦੱਤਾ, ਸਰਕਲ ਆਗੂ ਰਾਜੇਸ਼ ਸੈਣੀ, ਸਰਕਲ ਆਗੂ ਤਰਲੋਚਨ ਸਿੰਘ, ਅਮੋਲਕ ਸਿੰਘ, ਰੌਸ਼ਨ ਲਾਲ, ਕੁਲਵੰਤ ਸਿੰਘ, ਰੋਹਿਤ ਦਵਾਨ, ਬਲਵੰਤ ਸਿੰਘ ਬਿੱਟੂ, ਹਰਜਿੰਦਰ ਸਿੰਘ, ਹਰਜਿੰਦਰ ਸਿੰਘ, ਰਾਮਸੁਖ, ਰਾਜੇਸ਼ ਕੁਮਾਰ, ਰਣਵੀਰ ਸਿੰਘ, ਨੰਦ ਲਾਲ, ਸੁਖਦੇਵ ਸਿੰਘ, ਸਾਹਿਲ ਚਾਵਲਾ, ਹਰਜਿੰਦਰ ਕੁਮਾਰ ਨੇ ਵੀ ਸੰਬੋਧਨ ਕੀਤਾ |
ਪਿਛਲੀ ਖ਼ਬਰ ਡਰੋਨ ਰਾਹੀਂ ਭੇਜੀ ਗਈ 2 ਕਿੱਲੋ 40 ਗ੍ਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਨਿੱਜੀਕਰਨ ਦੇ ਵਿਰੋਧ 'ਚ ਸੂਬੇ ਭਰ ਵਿਚ ਪੰਜਾਬ ਰੋਡਵੇਜ਼, ਪਨਬਸ ਬੱਸਾਂ ਦਾ ਚੱਕਾ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।