ਕੁੱਲਗੜ੍ਹੀ, 10 ਜੂਨ (ਸੁਖਜਿੰਦਰ ਸਿੰਘ ਸੰਧੂ)-ਸਬ-ਜੂਨੀਅਰ ਹਾਕੀ ਕੱਪ ਵਿਚ ਕਾਸੇ ਦਾ ਤਗਮਾ ਜਿੱਤ ਕੇ ਪਰਤੀ ਪੰਜਾਬ ਦੀ ਸ਼ਾਨ, ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਜਮੀਤਪੁਰ ਢੇਰੂ ਦੀ ਧੀ ਹੋਣਹਾਰ ਹਾਕੀ ਖਿਡਾਰਨ ਰਸ਼ਮੀਨ ਕÏਰ ਹਾਂਡਾ ਦਾ ਪਿੰਡ ਪਹੁੰਚਣ 'ਤੇ ਕਾਂਗਰਸ ਪਾਰਟੀ ਵਲੋਂ ਨਿੱਘਾ ਸਵਾਗਤ ਕੀਤਾ ਗਿਆ¢ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ 'ਤੇ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਖਿਡਾਰਨ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ¢ ਇਸ ਮÏਕੇ ਗੱਲਬਾਤ ਕਰਦਿਆਂ ਆਸ਼ੂ ਬੰਗੜ ਨੇ ਕਿਹਾ ਕਿ ਪੰਜਾਬ ਦੀਆਂ ਧੀਆਂ ਨੇ ਹਾਕੀ ਵਿਚ ਕਾਂਸੇ ਦਾ ਤਗਮਾ ਜਿੱਤ ਕੇ ਪੂਰੀ ਦੁਨੀਆ ਵਿਚ ਦੇਸ਼ ਦਾ ਨਾਂ ਰÏਸ਼ਨ ਕੀਤਾ ਹੈ ¢ ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਖਿਡਾਰੀਆਂ ਨੂੰ ਸਭ ਤੋਂ ਵੱਧ ਸਹੂਲਤਾਂ 'ਤੇ ਨÏਕਰੀਆਂ ਦਿੱਤੀਆਂ ਗਈਆਂ ਸਨ¢ ਉਨ੍ਹਾਂ ਮÏਜੂਦਾ 'ਆਪ' ਸਰਕਾਰ 'ਤੇ ਦੋਸ਼ ਲਾਇਆ ਕਿ ਉਹ ਖਿਡਾਰੀਆਂ ਨੂੰ ਬਣਦਾ ਮਾਣ-ਸਨਮਾਨ ਨਹੀਂ ਦੇ ਰਹੀ¢ ਆਸ਼ੂ ਬੰਗੜ ਨੇ ਐਲਾਨ ਕੀਤਾ ਕਿ ਕਾਂਗਰਸ ਦੀ ਸਰਕਾਰ ਆਉਣ 'ਤੇ ਖਿਡਾਰੀਆਂ ਲਈ ਵਿਸ਼ੇਸ਼ ਖੇਡ ਨੀਤੀ ਲਿਆਂਦੀ ਜਾਵੇਗੀ ਅਤੇ ਉਨ੍ਹਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ | ਖਿਡਾਰਨ ਰਸ਼ਮੀਨ ਕÏਰ ਦੇ ਪਰਿਵਾਰ ਅਤੇ ਨਗਰ ਵਾਸੀਆਂ ਨੇ ਕਾਂਗਰਸੀ ਆਗੂਆਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਧੀ ਨੂੰ ਖੇਡ ਵਿਚ ਨਿਪੁੰਨ ਕਰਨ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਕੋਚ ਤੇਜਬੀਰ ਸਿੰਘ, ਮਨਮੀਤ ਸਿੰਘ ਰੂਬਲ, ਮਨਿੰਦਰ ਸਿੰਘ ਹਾਂਡਾ ਅਤੇ ਰਾਜਵੰਤ ਸਿੰਘ, ਪੀ.ਆਈ.ਐਸ.ਕੋਚ ਬਠਿੰਡਾ, ਦਾ ਵਿਸ਼ੇਸ਼ ਧੰਨਵਾਦ ਕੀਤਾ¢ ਇਸ ਸਮੇਂ ਸਤਨਾਮ ਸਿੰਘ ਢਿੱਲੋਂ ਫਰੀਦੇ ਵਾਲਾ, ਕਾਂਗਰਸੀ ਆਗੂ ਕਸ਼ਮੀਰ ਸਿੰਘ ਢੇਰੂ, ਜਗਸੀਰ ਸਿੰਘ ਖੋਸਾ ਜ਼ਿਲ੍ਹਾ ਵਾਇਸ ਪ੍ਰਧਾਨ ਕਾਂਗਰਸ ਕਮੇਟੀ ਫ਼ਿਰੋਜ਼ਪੁਰ, ਰਵਿੰਦਰ ਸਿੰਘ ਤੂਤ ਜ਼ਿਲ੍ਹਾ ਸਪੋਕਸਮੈਨ ਕਾਂਗਰਸ ਕਮੇਟੀ, ਕਮਲਪ੍ਰੀਤ ਸਿੰਘ ਗਿੱਲ ਬਲਾਕ ਪ੍ਰਧਾਨ ਘੱਲ ਖ਼ੁਰਦ, ਗੋਪੀ ਅÏਲਖ, ਸਿਮਰ ਢਿੱਲੋਂ, ਕਸ਼ਮੀਰ ਸਿੰਘ, ਮੋਹਿਤ ਸਰਪੰਚ, ਮਨਦੀਪ ਸਿੰਘ ਥਿੰਦ, ਗਗਨ ਭੰਡਾਰੀ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ 'ਤੇ ਖੇਡ ਪ੍ਰੇਮੀ ਹਾਜ਼ਰ ਸਨ |