07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਭਾਜਪਾ ਆਗੂ ਓ.ਪੀ. ਧਨਖੜ ਅਤੇ ਮਨੋਰੰਜਨ ਕਾਲੀਆ ਦਾ ਸਨਮਾਨ

ਅਜੀਤ ਡੈਸਕ 11-06-2026
ਫਿਰੋਜ਼ਪੁਰ, 10 ਜੂਨ (ਸੁਖਵਿੰਦਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 12 ਸਾਲ ਪੂਰੇ ਹੋਣ ਦੇ ਮੌਕੇ 'ਤੇ ਭਾਰਤੀ ਜਨਤਾ ਪਾਰਟੀ ਵਲੋਂ ਫਿਰੋਜ਼ਪੁਰ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਹਰਿਆਣਾ ਦੇ ਸਾਬਕਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਓਪੀ ਧਨਖੜ, ਪੰਜਾਬ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਅਤੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਬੀ ਉਮਰ, ਚੰਗੀ ਸਿਹਤ ਅਤੇ ਦੇਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ | ਇਸ ਉਪਰੰਤ ਭਾਜਪਾ ਆਗੂਆਂ ਦਾ ਗੁਰਦੁਆਰਾ ਸਾਹਿਬ ਦੇ ਦਫਤਰ ਵਿਖੇ ਮੈਨੇਜਰ ਨੇ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ ਗਿਆ | ਇਸ ਮੌਕੇ ਮੌਜੂਦ ਆਗੂਆਂ ਅਤੇ ਵਰਕਰਾਂ ਨੇ ਦੇਸ਼ ਦੀ ਤਰੱਕੀ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਦੁਹਰਾਇਆ | ਸਮਾਗਮ ਵਿੱਚ ਦਿਹਾਤੀ ਡੈਲੀਗੇਟ ਸੁਰਿੰਦਰ ਪਾਲ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੌਬੀ ਬਾਠ, ਹਰਪ੍ਰੀਤ ਸਿੰਘ ਸੰਧੂ ਪ੍ਰਧਾਨ ਸ਼ੇਰ ਖਾਂ ਮੰਡਲ ਜਸਵਿੰਦਰ ਸਿੰਘ ਭੈਲ ਪ੍ਰਧਾਨ ਮੁੱਕਦੀ ਮੰਡਲ ਕਾਰਜ ਸਿੰਘ ਪ੍ਰਧਾਨ ਲੱਖੋਕੇ ਮੰਡਲ ਰਾਜ ਕੁਮਾਰ ਚਾਵਲਾ ਪਵਨ ਕੁਮਾਰ ਗਰਗ ਡਾਕਟਰ ਵਿਨੋਦ ਕੁਮਾਰ ਮੁਦਕੀ ਬਲਵਿੰਦਰ ਸਿੰਘ ਮਹਾਲਮ ਸੁੱਚਾ ਸਿੰਘ ਚੰਗਾਲੀ ਸੁਰਜੀਤ ਸਿੰਘ ਮੈਂਬਰ ਕੁੱਲਗੜ੍ਹੀ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਵਿਚ ਜਾਦੂਗਰ ਸਮਰਾਟ ਅਜੂਬਾ ਦੇ ਕਰਤਬਾਂ ਨੇ ਬੰਨਿ੍ਹਆ ਸਮਾਂ ਅਗਲੀ ਖ਼ਬਰ ਪੈਰੋਲ 'ਤੇ ਗਿਆ ਕੈਦੀ ਹੋਇਆ ਫ਼ਰਾਰ-ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।