ਮੱਖੂ, 10 ਜੂਨ (ਵਰਿੰਦਰ ਮਨਚੰਦਾ)-ਰਾਜ ਕੁਮਾਰ ਠੁਕਰਾਲ ਦੀ ਪਹਿਲੀ ਬਰਸੀ 'ਤੇ ਉਨ੍ਹਾਂ ਦੇ ਸਪੁੱਤਰਾਂ ਵਰਿੰਦਰ ਠੁਕਰਾਲ, ਰਜਿੰਦਰ ਠੁਕਰਾਲ ਅਤੇ ਸਵ.ਨਰਿੰਦਰ ਠੁਕਰਾਲ ਦੇ ਸਪੁੱਤਰ ਕੁਨਾਲ ਠੁਕਰਾਲ ਹੋਰਾਂ ਨੇ ਸਵਰਗ ਧਾਮ ਦੇ ਸੇਵਾਦਾਰਾਂ ਸੰਜੀਵ ਅਹੂਜਾ, ਪ੍ਰੇਮ ਗਰੋਵਰ, ਸ਼ਾਮ ਲਾਲ ਛਾਬੜਾ ਹੋਰਨਾਂ ਨਾਲ ਸਲਾਹ ਕਰਕੇ ਸੰਗਤਾਂ ਦੀ ਸਹੂਲਤ ਲਈ 40 ਗੁਣਾ 40 ਸਕੇਅਰ ਫੁੱਟ ਦਾ ਇਕ ਵਿਸ਼ਾਲ ਸ਼ੈੱਡ ਸੰਗਤਾਂ ਦੀ ਸਹੂਲਤ ਲਈ ਆਪਣੇ ਖ਼ਰਚੇ 'ਤੇ ਬਣਵਾਇਆ | ਇਸ ਸਬੰਧ ਵਿਚ ਸੰਜੀਵ ਅਹੂਜਾ ਨੇ ਆਪਣੇ ਬੀਤੇ ਦਿਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਦੱਸਿਆ ਕਿ ਬਾਬੂ ਰਾਜ ਕੁਮਾਰ ਠੁਕਰਾਲ ਸਰਵਹਿੱਤਕਾਰੀ ਵਿੱਦਿਆ ਮੰਦਿਰ ਮੱਖੂ ਅਤੇ ਕਿ੍ਸ਼ਨਾ ਗਊਸ਼ਾਲਾ ਮੱਖੂ ਦੀ ਬਹੁਤ ਹੀ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਇਆ | ਉਨ੍ਹਾਂ ਦੀਆਂ ਯਾਦਾਂ 'ਤੇ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਉਨ੍ਹਾਂ ਦੇ ਸਪੁੱਤਰਾਂ ਨੇ ਇਹ ਸੇਵਾ ਦਿੱਤੀ ਹੈ 'ਤੇ ਸਭ ਸਵਰਗ ਧਾਮ ਸੁਸਾਇਟੀ ਦੇ ਮੈਂਬਰਾਂ ਨੇ ਇਨ੍ਹਾਂ ਦਾ ਸ਼ੁਕਰ ਗੁਜ਼ਾਰ ਕੀਤਾ ਹੈ | ਇਸ ਦੀ ਸਾਰੀ ਸੇਵਾ ਕਰਨ ਠੁਕਰਾਲ ਨੇ ਆਪਣੇ ਦਾਦਾ ਰਾਜ ਕੁਮਾਰ ਠੁਕਰਾਲ ਦੀ ਯਾਦ ਵਿਚ ਆਪਣੀਆਂ ਅੱਖਾਂ ਨਮ ਕੀਤੀਆਂ | ਇਸ ਮੌਕੇ ਉਨ੍ਹਾਂ ਦੇ ਰਿਸ਼ਤੇਦਾਰ ਆਕਾਸ਼ ਨਰੂਲਾ, ਸ਼ਾਨ ਤੁਲੀ ਵੀ ਮੱਖੂ ਸਵਰਗ ਧਾਮ ਪਹੁੰਚੇ ਅਤੇ ਸਵਰਗ ਧਾਮ ਵਿਚ ਨਤਮਸਤਕ ਹੋਏ ਅਤੇ ਸੰਗਤਾਂ ਲਈ ਸ਼ੈੱਡ ਭੇਟ ਕਰਨ 'ਤੇ ਪਰਿਵਾਰ ਦਾ ਧੰਨਵਾਦ ਕੀਤਾ |