ਫ਼ਿਰੋਜ਼ਪੁਰ, 10 ਜੂਨ (ਕੁਲਬੀਰ ਸਿੰਘ ਸੋਢੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਇਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ 'ਤੇ ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇ ਵਾਲਾ ਦੀ ਅਗਵਾਈ ਹੇਠ ਬਿਜਲੀ ਵਿਭਾਗ ਪਾਵਰਕਾਮ ਦੇ ਐੱਸ.ਈ ਮੈਡਮ ਹਰਪ੍ਰੀਤ ਕੌਰ ਨਾਲ ਮੀਟਿੰਗ ਕੀਤੀ 'ਤੇ ਬਿਜਲੀ ਖਪਤਕਾਰਾਂ ਦੇ ਮਸਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ | ਮੀਟਿੰਗ ਵਿਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਵਿਚ ਆਗੂਆਂ ਵਲੋਂ ਕਿਹਾ ਗਿਆ ਕਿ ਚਿੱਪ ਵਾਲੇ ਮੀਟਰ ਜਬਰੀ ਲਾਉਣੇ ਬੰਦ ਕੀਤੇ ਜਾਣ ਅਤੇ ਐਵਰਜ ਬਿਲ 'ਤੇ ਜੁਰਮਾਨੇ ਪਾਉਣੇ ਵੀ ਬੰਦ ਕੀਤੇ ਜਾਣ | ਪਾਵਰਕਾਮ ਦੇ ਐੱਸ.ਈ ਮੈਡਮ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਟਰਾਂਸਫ਼ਾਰਮਰਾਂ 'ਤੇ ਤਾਰਾਂ ਦੀ ਬਦਲੀ ਅਤੇ ਮੈਨਟੀਨੈਸ ਜਲਦੀ ਤੋਂ ਜਲਦੀ ਕੀਤਾ ਜਾਵੇਗਾ ਅਤੇ ਟਰਾਂਸਫ਼ਾਰਮਰ ਅਤੇ ਤੇਲ ਚੋਰੀ ਦੀ ਸੂਰਤ ਵਿਚ ਐੱਫ.ਆਈ.ਆਰ ਮਹਿਕਮੇ ਦੇ ਜੇ.ਈ ਵਲੋਂ ਕਰਵਾਈ ਜਾਵੇਗੀ 'ਤੇ ਚਿੱਪ ਵਾਲੇ ਮੀਟਰ 'ਤੇ ਵੀ.ਡੀ.ਆਈ ਸਕੀਮ ਅਤੇ ਖਪਤਕਾਰਾਂ ਨੂੰ ਜੁਰਮਾਨਿਆਂ ਦਾ ਨਿਪਟਾਰਾ ਐੱਸ.ਡੀ.ਓ 'ਤੇ ਐਕਸੀਅਨ ਦੇ ਅਧਿਕਾਰਤ ਪੱਧਰ 'ਤੇ ਕੀਤਾ ਜਾਵੇ | ਇਸ ਮੌਕੇ ਕਿਸਾਨ ਆਗੂ ਧਰਮ ਸਿੰਘ ਸਿੱਧੂ, ਰਣਜੀਤ ਸਿੰਘ ਖੱਚਰ ਵਾਲਾ, ਨਰਿੰਦਰਪਾਲ ਸਿੰਘ ਜੁਤਾਲਾ, ਹਰਫੂਲ ਸਿੰਘ, ਗੁਰਮੇਲ ਸਿੰਘ ਜੀਉ ਬੱਗਾ ਰਛਪਾਲ ਸਿੰਘ, ਸੁਖਦੇਵ ਸਿੰਘ, ਕੇਵਲ ਸਿੰਘ, ਅਜੈਬ ਸਿੰਘ, ਜਰਮਨ ਸਿੰਘ, ਮਨਜੀਤ ਸਿੰਘ 'ਤੇ ਬਲਕਾਰ ਸਿੰਘ ਆਦਿ ਆਗੂ ਹਾਜ਼ਰ ਸਨ |