ਗੁਰੂਹਰਸਹਾਏ, 10 ਜੂਨ (ਹਰਚਰਨ ਸਿੰਘ ਸੰਧੂ)-ਮੁੱਖ ਮੰਤਰੀ ਪੰਜਾਬ ਵਲੋਂ ਚਲਾਈ ਰਸੋਈ ਅਧੀਨ ਰਾਸ਼ਨ ਕਿੱਟਾਂ ਦੀ ਫੂਡ ਸਪਲਾਈ ਕਮਿਸ਼ਨਰ ਵਲੋਂ ਡੀਪੂ ਚੈੱਕ ਕੀਤੇ ਗਏ | ਅੱਜ ਗੁਰੂਹਰਸਹਾਏ ਸ਼ਹਿਰ ਵਿਚ ਪੈਂਦੇ ਵੱਖ-ਵੱਖ ਡੀਪੂ ਹੋਲਡਰਾਂ ਦੀ ਚੈਕਿੰਗ ਕੀਤੀ ਗਈ | ਜਿਸ ਵਿਚ ਫੂਡ ਸਪਲਾਈ ਕਮਿਸ਼ਨਰ ਅਤੇ ਫੂਡ ਇੰਸਪੈਕਟਰਾਂ ਵਲੋਂ ਵੱਖ-ਵੱਖ ਡੀਪੂਆਂ ਦੀ ਚੈਕਿੰਗ ਕੀਤੀ ਗਈ | ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਮਿਲ ਰਹੇ ਰਾਸ਼ਨ ਅਤੇ ਫੂਡ ਕਿੱਟਾਂ ਦੀ ਸਹੀ ਢੰਗ ਨਾਲ ਜਾਂਚ ਕੀਤੀ | ਲੋਕਾਂ ਕੋਲੋਂ ਪੁੱਛਣ ਤੇ ਉਨ੍ਹਾਂ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਵਲੋਂ ਜੋ ਯੋਜਨਾ ਚਲਾਈ ਗਈ ਉਸ ਦਾ ਪੂਰਾ ਸਾਨੂੰ ਲਾਭ ਮਿਲ ਰਿਹਾ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਅਜਮੇਰ ਸਿੰਘ ਫੂਡ ਸਪਲਾਈ ਇੰਸਪੈਕਟਰ, ਕਰਮ ਚੰਦ ਫੂਡ ਸਪਲਾਈ ਇੰਸਪੈਕਟਰ ਅਤੇ ਗਗਨਦੀਪ ਸਿੰਘ ਭੁੱਲਰ ਅਤੇ ਡੀਪੂ ਹੋਲਡਰ ਪ੍ਰੇਮ ਕੁਮਾਰ ਗੱਖੜ ਕਰਿਆਨਾ ਸਟੋਰ ਗੁਰੂਹਰਸਹਾਏ ਹਾਜ਼ਰ ਰਹੇ |