ਤਲਵੰਡੀ ਭਾਈ, 10 ਜੂਨ (ਕੁਲਜਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਵੱਖ-ਵੱਖ ਭਲਾਈ ਬੋਰਡਾਂ ਦੀਆਂ ਜ਼ਿਲ੍ਹਾ ਪੱਧਰੀ ਇਕਾਈਆਂ ਦਾ ਗਠਨ ਕੀਤਾ ਗਿਆ ਹੈ | ਜਿਸ ਤਹਿਤ ਗੁੱਜਰ ਵੈਲਫੇਅਰ ਬੋਰਡ ਜ਼ਿਲ੍ਹਾ ਫ਼ਿਰੋਜ਼ਪੁਰ ਗਠਨ ਕਰਦੇ ਹੋਏ ਤਲਵੰਡੀ ਭਾਈ ਨਿਵਾਸੀ ਗੁਰਸ਼ਕਤੀ (ਗੁਰੀ ਠੇਕੇਦਾਰ) ਨੂੰ ਜ਼ਿਲ੍ਹਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ 'ਤੇ ਗੁਰਦੀਪ ਸਿੰਘ ਗਿੱਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਡਾ: ਓਮ ਪ੍ਰਕਾਸ਼ ਸੇਠੀ ਬਲਾਕ ਪ੍ਰਧਾਨ, ਹਰਪ੍ਰੀਤ ਸਿੰਘ ਕਲਸੀ ਚੇਅਰਮੈਨ ਮਾਰਕੀਟ ਕਮੇਟੀ ਤਲਵੰਡੀ ਭਾਈ, ਗੁਰਜੰਟ ਸਿੰਘ ਢਿੱਲੋਂ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ, ਕਰਨਜੋਤ ਸਿੰਘ ਗਿੱਲ ਕੌਂਸਲਰ ਤਲਵੰਡੀ ਭਾਈ, ਸਤਪਾਲ ਸਿੰਘ ਵੜਿੰਗ, ਨਰੇਸ਼ ਢੱਲ, ਚੌਧਰੀ ਕਿਸ਼ਨ ਚੰਦ, ਸੁਰਜੀਤ ਚੌਧਰੀ ਜ਼ੀਰਾ, ਜਸਪਾਲ ਠੇਕੇਦਾਰ ਫਿਰੋਜ਼ਪੁਰ, ਵਿਜੇ ਕੁਮਾਰ ਸਰਪੰਚ, ਦਵਿੰਦਰ ਪਾਲ, ਨਵਦੀਪ ਸਿੰਘ ਠੇਕੇਦਾਰ, ਚੌਧਰੀ ਸੁਰਿੰਦਰ ਪਾਲ, ਗੁਰਮੇਜ ਸਿੰਘ ਪਨਸਪ ਆਦਿ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਐਡਵੋਕੇਟ ਰਜਨੀਸ਼ ਦਹੀਯਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ, ਗੁੱਜਰ ਭਲਾਈ ਬੋਰਡ ਦੇ ਸੂਬਾ ਚੇਅਰਮੈਨ ਬਿ੍ਗੇਡੀਅਰ ਰਾਜ ਕੁਮਾਰ ਦਾ ਧੰਨਵਾਦ ਕੀਤਾ ਹੈ |