20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਕਿਸਾਨ ਜਥੇਬੰਦੀਆਂ ਦੇ ਇਕ ਵਫ਼ਦ ਵਲੋਂ ਡਰੇਨ 'ਤੇ ਬੰਨ੍ਹ ਨਾ ਬਣਾਉਣ ਸੰਬੰਧੀ ਵਧੀਕ ਡੀ.ਸੀ ਨਾਲ ਮੁਲਾਕਾਤ

ਅਜੀਤ ਡੈਸਕ 12-06-2026
ਫ਼ਿਰੋਜ਼ਪੁਰ,11 ਜੂਨ (ਕੁਲਬੀਰ ਸਿੰਘ ਸੋਢੀ)-ਭਾਰਤ ਪਾਕਿ ਬਾਰਡਰ ਦੇ ਨਾਲ ਲੱਗਦੀ ਲਛਮਣ ਨਹਿਰ ਦੇ ਨਾਲ ਇਕ ਡਰੇਨ 'ਤੇ ਬੰਨ੍ਹ ਬਣਾਉਣ ਦੀ ਤਜਵੀਜ਼ ਆਈ ਹੈ | ਜਿਸ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਕਿਸਾਨ ਜਥੇਬੰਦੀਆਂ ਦਾ ਇਕ ਵਫ਼ਦ ਵਧੀਕ ਡੀ.ਸੀ ਫ਼ਿਰੋਜ਼ਪੁਰ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ | ਕਿਸਾਨ ਜਥੇਬੰਦੀ ਭਾਕਿਯੂ ਸਿੱਧੂਪੁਰ, ਭਾਕਿਯੂ ਕਾਦੀਆਂ, ਸਰਪੰਚ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਬੁੱਟਰ) ਦੇ ਆਗੂਆਂ ਵਲੋਂ ਵਧੀਕ ਡੀ.ਸੀ ਫ਼ਿਰੋਜਪੁਰ ਨੂੰ ਮੰਗ ਪੱਤਰ ਦੇਣ ਸਮੇਂ ਅਪੀਲ ਕੀਤੀ ਗਈ ਕਿ ਜੋ ਭਾਰਤ ਪਾਕਿ ਬਾਰਡਰ ਦੇ ਨਾਲ ਲੱਗਦੀ ਲਛਮਣ ਨਹਿਰ ਦੇ ਨਾਲ ਇਕ ਡਰੇਨ ਤੇ ਬੰਨ੍ਹ ਬਣਾਉਣ ਦੀ ਤਜਵੀਜ਼ ਆਈ ਹੈ | ਉਸ ਨਾਲ ਜ਼ਮੀਨਾਂ ਦਾ ਬਹੁਤ ਨੁਕਸਾਨ ਹੋਵੇਗਾ | ਆਗੂਆਂ ਨੇ ਅੱਗੇ ਦੱਸਿਆ ਕਿ ਇਸ ਨਾਲ ਵਧੇਰੇ ਮਾਤਰਾ ਵਿਚ ਉਪਜਾਊ ਜ਼ਮੀਨ ਇਸ ਨਾਲੇ 'ਤੇ ਬੰਨ੍ਹ ਬਣਾਉਣ ਵਿਚ ਚਲੀ ਜਾਏਗੀ ਅਤੇ ਕਈ ਪਿੰਡਾਂ 'ਤੇ ਹੋਰ ਨਹਿਰ ਨਾਲ ਲੱਗਦੀਆਂ ਵਰਤੀਆਂ ਵੀ ਉੱਜੜ ਜਾਣਗੀਆਂ | ਜਿਸ ਕਾਰਨ ਕਿਸਾਨ ਦਾ ਬਹੁਤ ਵੱਡਾ ਆਰਥਿਕ ਨੁਕਸਾਨ ਹੋ ਜਾਏਗਾ | ਕਿਉਂਕਿ ਇਕ ਪਾਸੇ ਸਤਲੁਜ ਦਰਿਆ ਹੈ ਅਤੇ ਦੂਜੇ ਪਾਸੇ ਇਹ ਸੇਮ-ਨਾਲਾ | ਆਗੂਆਂ ਨੇ ਅੱਗੇ ਦੱਸਿਆ ਕਿ ਸਾਡੀਆਂ ਪਹਿਲਾਂ ਹੀ ਸਤਲੁਜ ਦਰਿਆ ਵਿਚ ਪਾਣੀ ਆਉਣ ਨਾਲ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ 'ਤੇ ਪਸੂਆਂ ਦਾ ਨੁਕਸਾਨ ਹੋ ਜਾਂਦਾ ਹੈ ਅਤੇ ਜਾਨੀ ਨੁਕਸਾਨ 'ਤੇ ਆਰਥਿਕ ਨੁਕਸਾਨ ਵੀ ਹੁੰਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਹਰ ਸਾਲ ਤਬਾਹੀ ਹੋਣ ਕਰਕੇ ਪ੍ਰਭਾਵਿਤ ਕਿਸਾਨਾਂ ਦੇ ਕਰਜ਼ੇ ਦੀ ਪੰਡ ਹੋਰ ਵੀ ਭਾਰੀ ਹੁੰਦੀ ਜਾ ਰਹੀ ਹੈ | ਆਗੂਆਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਸੇਮ-ਨਾਲ਼ੇ ਦਾ ਅਤੇ ਬੰਨ੍ਹ ਦੀ ਜੋ ਤਜਵੀਜ਼ ਹੈ ਅਤੇ ਜਿਸ ਵੀ ਮਕਸਦ ਨਾਲ ਬਣ ਰਿਹਾ ਹੈ | ਉਸ ਲਈ ਕੋਈ ਵੀ ਹੋਰ ਬਦਲਵਾ ਹੱਲ ਕੀਤਾ ਜਾਵੇ | ਕਿਸਾਨ ਆਗੂਆਂ ਨੇ ਚੇਤਾਵਨੀ ਦੇਂਦੇ ਹੋਏ ਕਿਹਾ ਕਿ ਜੇਕਰ ਇਸ ਮਸਲੇ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਫਿਰ ਅੱਸੀ ਸਮੂਹ ਪਰਿਵਾਰ ਅਤੇ ਸਮੂਹ ਇਲਾਕੇ ਦੇ ਲੋਕ ਰੋਸ ਪ੍ਰਦਰਸ਼ਨ ਕਰਨ ਲਈ ਸੜਕਾਂ 'ਤੇ ਆਵਾਂਗੇ |
ਪਿਛਲੀ ਖ਼ਬਰ ਸਬ ਅਰਬਨ ਮੰਡਲ ਫ਼ਿਰੋਜ਼ਪੁਰ ਦੇ ਐਕਸੀਅਨ ਤੇ ਐੱਸ.ਡੀ.ਓ ਵਿਰੁੱਧ ਬਿਜਲੀ ਮੁਲਾਜ਼ਮਾਂ ਦਾ ਧਰਨਾ ਤੀਸਰੇ ਦਿਨ ਵਿਚ ਦਾਖਲ ਅਗਲੀ ਖ਼ਬਰ ਏਸ਼ੀਆ ਹਾਕੀ ਕੱਪ ਵਿਚ ਕਾਂਸੀ ਤਗਮਾ ਜੇਤੂ ਰਸ਼ਮੀਨ ਕੌਰ ਹਾਂਡਾ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।