12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਘਾਹ-ਫੂਸ ਨੂੰ ਲਗਾਈ ਅੱਗ ਤੋਂ ਔਰਤਾਂ 'ਚ ਹੋਈ ਬਹਿਸਬਾਜ਼ੀ

ਅਜੀਤ ਡੈਸਕ 14-06-2026
ਮੱਲਾਂਵਾਲਾ, 13 ਜੂਨ (ਗੁਰਦੇਵ ਸਿੰਘ)-ਪੁਲਿਸ ਥਾਣਾ ਆਰਿਫ਼ ਕੇ ਅਧੀਨ ਪੈਂਦੇ ਪਿੰਡ ਮਸਤੇ ਕੇ ਵਿਖੇ ਮੋਟਰ ਨਾਲ ਲੱਗਦੇ ਬੰਨ੍ਹ 'ਤੇ ਘਾਹ ਫੂਸ ਨੂੰ ਲਗਾਈ ਅੱਗ 'ਚੋਂ ਨਿਕਲਦੇ ਧੰੂਏਾ ਕਾਰਨ ਅÏਰਤਾਂ 'ਚ ਹੋਈ ਬਹਿਸਬਾਜ਼ੀ ਦੌਰਾਨ ਫਾਇਰ ਵੱਜਣ ਨਾਲ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਸ ਸਬੰਧੀ ਸੁੱਚਾ ਸਿੰਘ ਪੁੱਤਰ ਮੇਜ਼ਾ ਸਿੰਘ ਵਾਸੀ ਵਾਹਕਾ ਮੌੜ ਪਿੰਡ ਕਟੋਰਾ ਨੇ ਪੁਲਿਸ ਥਾਣਾ ਆਰਿਫ਼ ਕੇ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਬੀਤੇ ਦਿਨ ਸੰਤਾ ਸਿੰਘ ਪੁੱਤਰ ਸਜਵਾਰ ਸਿੰਘ ਦੀ ਮੋਟਰ ਉੱਪਰ ਸੰਤਾ ਸਿੰਘ ਦੀ ਨੂੰਹ ਗੁਰਮੇਜ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਮਸਤੇ ਕੇ ਵਲੋਂ ਮੋਟਰ ਦੇ ਨਾਲ ਲੱਗਦੇ ਬੰਨ੍ਹ ਉੱਪਰ ਘਾਹ-ਫੂਸ ਨੂੰ ਅੱਗ ਲਗਾਈ ਸੀ | ਜਿਸ ਦਾ ਧੂੰਆਂ ਬੰਨ੍ਹ ਦੀ ਦੂਸਰੀ ਸਾਈਡ ਕਰਨੈਲ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਮਸਤੇ ਕੇ ਦੇ ਘਰ ਵੱਲ ਚਲਾ ਗਿਆ | ਜਿਸ 'ਤੇ ਕਰਨੈਲ ਸਿੰਘ ਦੇ ਪਰਿਵਾਰ ਵਲੋਂ ਧੰੂਏਾ ਦਾ ਵਿਰੋਧ ਕੀਤਾ ਗਿਆ ਤਾਂ ਅÏਰਤਾਂ ਵਿਚ ਬਹਿਸਬਾਜ਼ੀ ਚੱਲ ਪਈ | ਮੁੱਦਈ ਅਨੁਸਾਰ ਗੁਰਪ੍ਰੀਤ ਸਿੰਘ ਪਾਸੋਂ ਬੰਦੂਕ 12 ਬੋਰ ਦਾ ਅਚਾਨਕ ਫਾਇਰ ਚੱਲ ਗਿਆ | ਜੋ ਫਾਇਰ ਮੁੱਦਈ ਦੇ ਜੀਜੇ ਸੁਬੇਗ ਸਿੰਘ ਦੇ ਮੂੰਹ ਦੇ ਖੱਬੇ ਪਾਸੇ ਲੱਗਾ, ਜੋ ਮੁੱਦਈ ਦਾ ਜੀਜਾ ਹੇਠਾਂ ਜ਼ਮੀਨ 'ਤੇ ਡਿਗ ਪਿਆ | ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਮੁਲਜ਼ਮ ਸੰਤਾ ਸਿੰਘ ਪੁੱਤਰ ਸਜਵਾਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਪਿੰਡ ਮਸਤੇ ਕੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ |
ਪਿਛਲੀ ਖ਼ਬਰ ਏ.ਐੱਨ.ਟੀ.ਐੱਫ ਫਿਰੋਜ਼ਪੁਰ ਰੇਂਜ ਵਲੋਂ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਅਗਲੀ ਖ਼ਬਰ ਫ਼ਿਰੋਜ਼ਪੁਰ ਰੇਲ ਮੰਡਲ ਵਿਚ ਕੰਟੇਨਰ ਮਾਲ ਢੋਆ-ਢੁਆਈ ਵਿਚ ਸ਼ਾਨਦਾਰ ਵਾਧਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।