13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਰੋਗ ਨਿਵਾਰਨ ਜ਼ੀਰਾ ਵਿਖੇ ਸਾਈਕਲਾਂ 'ਤੇ ਪਹੁੰਚੀਆਂ ਸਮਾਜ ਸੇਵੀ ਸ਼ਖ਼ਸੀਅਤਾਂ

ਅਜੀਤ ਡੈਸਕ 14-06-2026
ਜ਼ੀਰਾ,13 ਜੂਨ (ਰਜਨੀਸ਼ ਕਥੂਰੀਆ)-ਸਮਾਜ ਵਿਚ ਨਵੀਆਂ ਪਿਰਤਾਂ ਪਾਉਣ ਵਾਲੀ ਬਾਬਾ ਮਹਿੰਗਾ ਸਿੰਘ ਪਾਰਕ ਟੀਮ ਦੌਲਤਪੁਰਾ (ਮੋਗਾ), ਰੋਗ ਨਿਵਾਰਨ ਜੀਵਨਧਾਰਾ ਜ਼ੀਰਾ ਵਿਚ ਪਹੁੰਚੀ | ਵੱਖ-ਵੱਖ ਖੇਤਰਾਂ ਦੀਆਂ ਨਾਮੀ ਸ਼ਖ਼ਸੀਅਤਾਂ ਟੀਮ ਦੇ ਰੂਪ ਵਿਚ ਤੜਕਸਾਰ ਆਪਣੇ ਸਾਈਕਲਾਂ 'ਤੇ ਜ਼ੀਰਾ ਵਿਖੇ ਰੋਗ ਨਿਵਾਰਨ ਜੀਵਨਧਾਰਾ ਜ਼ੀਰਾ ਨੂੰ ਵੇਖਣ ਵਾਸਤੇ ਵਿਸ਼ੇਸ਼ ਤੌਰ 'ਤੇ ਪਹੁੰਚੀਆਂ | ਇੱਥੇ ਇਹਨਾਂ ਸ਼ਖ਼ਸੀਅਤਾਂ ਪ੍ਰਸਿੱਧ ਸਾਹਿੱਤਕਾਰ ਲੇਖਕ ਗੁਰਚਰਨ ਸਿੰਘ ਨੂਰਪੁਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ 'ਤੇ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸਿਹਤ, ਸਾਡਾ ਰਹਿਣ ਸਹਿਣ, ਖਾਣ- ਪੀਣ ਅਤੇ ਵਾਤਾਵਰਨ ਸਬੰਧੀ ਗੰਭੀਰ ਵਿਚਾਰ ਚਰਚਾ ਕੀਤੀ ਗਈ | ਇਹ ਟੀਮ ਜਿਸ ਵਿਚ ਦੌਲਤਪੁਰਾ ਮੋਗਾ ਦੇ ਸਮਾਜ ਸੇਵੀ ਬੂਟਾ ਸਿੰਘ ਦੌਲਤਪੁਰਾ, ਬਾਬਾ ਅਜਮੇਰ ਸਿੰਘ , ਬਲਰਾਜ ਸਿੰਘ ਰਾਜ, ਜਗਰੂਪ ਸਿੰਘ ਬਾਠ ਯੂ.ਐਸ.ਏ., ਨਰਿੰਦਰ ਪਾਲ ਸਿੰਘ ਉੱਪਲ, ਐਸ.ਡੀ.ਓ. ਗੁਰਦੇਵ ਸਿੰਘ, ਗੁਰਦਿਆਲ ਸਿੰਘ, ਅਮਰਜੀਤ ਸਿੰਘ ਬਿੱਟੂ ਖ਼ਜ਼ਾਨਚੀ ਐਸ.ਬੀ.ਆਈ.ਬੈਂਕ, ਸੂਬੇਦਾਰ ਸਤਪਾਲ ਸੱਤੀ ਸ਼ਰਮਾ, ਰਮੇਸ਼ ਕੁਮਾਰ ਪੰਜਾਬ ਐਂਡ ਸਿੰਧ ਬੈਂਕ ਆਦਿ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਸ ਤਰ੍ਹਾਂ ਦਾ ਸਾਡਾ ਵਾਤਾਵਰਨ, ਖਾਣ-ਪੀਣ ਅਤੇ ਰਹਿਣ ਸਹਿਣ ਬਣਦਾ ਜਾ ਰਿਹਾ ਹੈ,ਇਸ ਮਾਹੌਲ ਵਿੱਚ ਸਾਨੂੰ ਮਨ ਦੀ ਸ਼ਾਂਤੀ ਅਤੇ ਸਰੀਰ ਦੀ ਤੰਦਰੁਸਤੀ ਲਈ ਕਸਰਤ ਦੀ ਬਹੁਤ ਵੱਡੀ ਲੋੜ ਹੈ | ਉਹਨਾਂ ਕਿਹਾ ਕਿ ਰੋਗ ਨਿਵਾਰਨ ਜੀਵਨਧਾਰਾ ਜ਼ੀਰਾ ਇੱਕ ਨਿਵੇਕਲੀ ਪਹਿਲ ਕਦਮੀ ਹੈ | ਇੱਥੇ ਸਾਹਿੱਤ, ਗਿਆਨ, ਵਾਤਾਵਰਨ , ਸਰੀਰਕ ਅਤੇ ਮਾਨਸਿਕ ਤੰਦਰੁਸਤੀ ਸਬੰਧੀ ਬਹੁਤ ਹੀ ਸ਼ਲਾਘਾਯੋਗ ਭੂਮਿਕਾ ਨਿਭਾਈ ਜਾ ਰਹੀ ਹੈ | ਇਸ ਮੌਕੇ ਬੋਲਦਿਆਂ ਗੁਰਚਰਨ ਸਿੰਘ ਨੂਰਪੁਰ ਨੇ ਕਿਹਾ ਕਿ ਸਾਡਾ ਅੱਜ ਦਾ ਯੁੱਗ ਮਾਨਸਿਕ ਬੇਚੈਨੀਆ, ਤਲਖ਼ੀਆਂ ਅਤੇ ਸੰਕਟਾਂ ਦਾ ਯੁੱਗ ਹੈ | ਰੋਗ ਨਿਵਾਰਨ ਜੀਵਨ ਧਾਰਾ ਦਾ ਮਨੋਰਥ ਜਿੱਥੇ ਬਹੁਤ ਘੱਟ ਖ਼ਰਚੇ ਤੇ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ | ਉੱਥੇ ਨਾਲ ਦੀ ਨਾਲ ਸਮਾਜਿਕ ਅਤੇ ਘਰੇਲੂ ਮੁਸ਼ਕਲਾਂ ਸਮੱਸਿਆਵਾਂ ਲਈ ਇੱਥੇ ਕੌਂਸਲਿੰਗ ਵੀ ਕੀਤੀ ਜਾਂਦੀ ਹੈ ਅਤੇ ਹਰ ਐਤਵਾਰ ਨੂੰ ਮੈਡੀਟੇਸ਼ਨ (ਧਿਆਨ) ਕਰਵਾਇਆ ਜਾਂਦਾ ਹੈ |
ਪਿਛਲੀ ਖ਼ਬਰ ਵਿਧਾਇਕ ਰਣਬੀਰ ਭੁੱਲਰ ਨੇ ਵਪਾਰੀਆਂ ਦੀਆਂ ਸੁਣੀਆਂ ਮੁਸ਼ਕਿਲਾਂ ਅਗਲੀ ਖ਼ਬਰ ਪੈਰਾਮੈਡੀਕਲ ਕੋਰਸਿਸ ਵਿਚ ਦਾਖ਼ਲੇ ਲਈ ਪ੍ਰੀਖਿਆ ਵਿਚ ਸਿਟੀ ਹਾਰਟ ਸਕੂਲ ਮਮਦੋਟ ਦੇ ਬੱਚਿਆਂ ਨੇ ਕੀਤਾ ਚੰਗਾ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।