14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੁਣੀਆਂ ਮੱਖੂ ਸ਼ਹਿਰ ਦੇ ਵਪਾਰੀਆਂ ਦੀਆਂ ਮੁਸ਼ਕਿਲਾਂ

ਅਜੀਤ ਡੈਸਕ 14-06-2026
ਮੱਖੂ, 13 ਜੂਨ (ਵਰਿੰਦਰ ਮਨਚੰਦਾ)-ਵਿਧਾਨ ਸਭਾ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮੱਖੂ ਸ਼ਹਿਰ ਦੇ ਵਪਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਜਿਸ ਵਿਚ ਵੱਡੀ ਗਿਣਤੀ 'ਚ ਸ਼ਹਿਰ ਦੇ ਵਪਾਰੀਆਂ ਨੇ ਹਿੱਸਾ ਲਿਆ | ਮੀਟਿੰਗ 'ਚ ਬਲਵੰਤ ਸਿੰਘ ਢਿੱਲੋਂ ਪ੍ਰਧਾਨ ਜ਼ਿਲ੍ਹਾ ਵਪਾਰ ਸੈੱਲ, ਐੱਸ.ਡੀ.ਐਮ. ਜ਼ੀਰਾ ਲਛਮਣ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵਿਜੇ ਵਿਕਰਾਂਤ, ਈ.ਓ. ਮੱਖੂ ਨਰਿੰਦਰ ਕੁਮਾਰ, ਜਤਿੰਦਰ ਸਿੰਘ ਇੰਸਪੈਕਟਰ ਪਨਗ੍ਰੇਨ, ਨਿਰਮਲਜੀਤ ਸਿੰਘ ਸੇਲ ਟੈਕਸ ਵਿਭਾਗ, ਐਕਸਾਈਜ਼ ਵਿਭਾਗ, ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ | ਸ਼ਹਿਰ ਵਾਸੀਆਂ ਨੇ ਆਪਣੀਆਂ ਮੁਸ਼ਕਲਾਂ ਦੱਸਦਿਆਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ 75 ਸਾਲ ਹੋ ਗਏ ਹਨ, ਪਰ ਕਸਬਾ ਮੱਖੂ ਵਿਚ ਬੱਸ ਅੱਡੇ ਦੀ ਬਹੁਤ ਜ਼ਰੂਰਤ ਹੈ | ਰੋਜ਼ਾਨਾ ਸੈਂਕੜੇ ਲੋਕ ਕਸਬਾ ਮੱਖੂ ਵਿਚ ਆਉਂਦੇ ਹਨ, ਪਰ ਬੱਸ ਅੱਡਾ ਨਾ ਹੋਣ ਕਾਰਨ ਸਵਾਰੀਆਂ ਨੂੰ ਬੜੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸੇ ਤਰ੍ਹਾਂ ਪਿਛਲੇ ਦਿਨੀਂ ਕਰਿਆਨਾ ਵਪਾਰੀ ਨੂੰ ਦਿਨ-ਦਿਹਾੜੇ ਗੋਲੀ ਮਾਰੇ ਜਾਣ ਕਾਰਨ ਵਪਾਰੀ ਵਰਗ ਵਿਚ ਕਾਫ਼ੀ ਸਹਿਮ ਪਾਇਆ ਜਾ ਰਿਹਾ ਹੈ | ਐੱਸ.ਡੀ.ਐਮ ਲਛਮਣ ਸਿੰਘ ਅਤੇ ਕਾਰਜ ਸਾਧਕ ਅਫ਼ਸਰ ਨਰਿੰਦਰ ਕੁਮਾਰ, ਬੀ.ਡੀ.ਪੀ.ਓ ਵਿਜੇ ਵਿਕਰਾਂਤ ਨੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਨਾਂ ਲੋਕਾਂ ਨੇ ਸੜਕਾਂ ਦੇ ਕਿਨਾਰੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਤੇ ਦੁਕਾਨਾਂ ਦਾ ਸਾਮਾਨ ਬਾਹਰ ਰੱਖਿਆ ਹੈ | ਖ਼ਾਸ ਕਰਕੇ ਪੰਜਾਬ ਐਂਡ ਸਿੰਧ ਬੈਕ ਤੋਂ ਲੈ ਕੇ ਗਰਾਮੀਣ ਬੈਂਕ ਤੱਕ ਉਨ੍ਹਾਂ ਨੂੰ ਮੰਗਲਵਾਰ ਤੱਕ ਚੁਕਵਾ ਲੈਣ, ਨਹੀਂ ਤਾਂ ਪੁਲਿਸ ਕਾਰਵਾਈ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਸਰਕਾਰ ਦੀ ਜਗ੍ਹਾ 'ਤੇ ਨਾਜਾਇਜ਼ ਕਬਜ਼ੇ ਜਲਦੀ ਤੋਂ ਜਲਦੀ ਖ਼ਤਮ ਕਰ ਦਿੱਤੇ ਜਾਣ | ਇਸ ਮੌਕੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ, ਆੜ੍ਹਤੀਆ ਐਸੋਸੀਏਸ਼ਨ ਮੱਖੂ ਦੇ ਪ੍ਰਧਾਨ ਰਿਸ਼ੂ ਖੁਰਾਨਾ, ਪ੍ਰਦੀਪ ਕੱਕੜ, ਮਨਮੋਹਨ ਗਰੋਵਰ, ਸਤੀਸ਼ ਕਟਾਰੀਆ, ਅਸ਼ੋਕ ਮਨਕਟਾਲਾ, ਪ੍ਰੇਮ ਗਰੋਵਰ, ਸੋਨੂੰ ਚੱਕੀ ਵਾਲਾ, ਬਲਵਿੰਦਰ ਠੁਕਰਾਲ, ਕਰਿਆਨਾ ਯੂਨੀਅਨ ਮੱਖੂ ਆਗੂ, ਕੀਮਤੀ ਲਾਲ, ਵਿਕਾਸ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜਰਨੈਲ ਸਿੰਘ ਗਾਬੜੀਆ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀ ਕਤਾਰ ਲੰਬੀ ਹੋਣ ਲੱਗੀ ਅਗਲੀ ਖ਼ਬਰ ਅਧਿਆਪਕ ਯੂਨੀਅਨ ਵਲੋਂ 'ਯੁੱਧ ਵਿੱਤ ਮੰਤਰੀ ਵਿਰੁੱਧ' ਮੁਹਿੰਮ ਦੀ ਸ਼ੁਰੂਆਤ 20 ਨੂੰ ਦਿੜ੍ਹਬਾ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।