30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ’ਤੇ ਵਾਰ ਮੁਹਿੰਮ ਤਹਿਤ ਫ਼ਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ

ਅਜੀਤ ਡੈਸਕ 18-06-2026

ਫ਼ਿਰੋਜ਼ਪੁਰ, 17 ਜੂਨ (ਗੁਰਿੰਦਰ ਸਿੰਘ)-ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ’ਤੇ ਵਾਰ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਫ਼ਿਰੋਜ਼ਪੁਰ ਪੁਲਿਸ ਨੇ ਵੱਖ-ਵੱਖ 3 ਮਾਮਲਿਆਂ ਵਿਚ 5 ਅਪਰਾਧੀ ਕਾਬੂ ਕਰਕੇ ਉਨ੍ਹਾਂ ਕੋਲੋਂ ਪੌਣੇ 6 ਕਿੱਲੋ ਹੈਰੋਇਨ, 1,33,640 ਨਸ਼ੀਲੀਆਂ ਗੋਲੀਆਂ, ਹਥਿਆਰ ’ਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ। ਪ੍ਰੈਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜ਼ਿਲ੍ਹੇ ਅੰਦਰ ਨਸ਼ਿਆਂ ਦੇ ਖ਼ਾਤਮੇ, ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਮੁਕੰਮਲ ਠੱਲ੍ਹ ਪਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਅਤੇ ਗੈਂਗਸਟਰਾਂ ’ਤੇ ਵਾਰ ਮੁਹਿੰਮ ਤਹਿਤ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਇੰਚਾਰਜ ਸੀ.ਆਈ.ਏ. ਜ਼ੀਰਾ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਟੋਲ ਪਲਾਜ਼ਾ ਆਰਿਫ਼ ਕੇ ਪਾਸ ਪੁੱਜੇ ਤਾਂ ਮੁਖ਼ਬਰ ਖ਼ਾਸ ਪਾਸੋਂ ਇਤਲਾਹ ਮਿਲੀ ਕਿ ਮਨਜਿੰਦਰ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਲੱਖਾ ਭੇਡੀਆਂ ਅਤੇ ਜਗਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਵਾਰਡ ਨੰਬਰ 9 ਮੱਲਾਂਵਾਲਾ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਜਿਸ ’ਤੇ ਕਾਰਵਾਈ ਕਰਦਿਆਂ ਉਕਤ ਦੋਸ਼ੀਆਂ ਨੂੰ ਦਾਣਾ ਮੰਡੀ ਬਸਤੀ ਵਕੀਲਾਂ ਵਾਲੀ ਪਾਸੋਂ ਕਾਬੂ ਕਰਕੇ ਕੀਤੀ ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ 5 ਕਿੱਲੋ 775 ਗ੍ਰਾਮ ਹੈਰੋਇਨ, 4 ਮੋਬਾਈਲ ਫ਼ੋਨ, ਇਕ ਕਾਰ ਸਵਿਫ਼ਟ ਪੀ.ਬੀ 46 ਏਨੀ 3255 ਬਰਾਮਦ ਹੋਈ। ਜਿਸ ਸਬੰਧੀ ਥਾਣਾ ਆਰਿਫ਼ ਕੇ ਵਿਖੇ ਮੁਕੱਦਮਾ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਐਸ.ਆਈ ਦੀਪਕ ਥਾਣਾ ਮਮਦੋਟ ਦੀ ਟੀਮ ਨੂੰ ਗਸ਼ਤ ਦੌਰਾਨ ਮੁਖ਼ਬਰ ਖ਼ਾਸ ਪਾਸੋਂ ਇਤਲਾਹ ਮਿਲੀ ਕਿ ਗੁਰਦੇਵ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਮਮਦੋਟ ਉਤਾੜ ਆਪਣੇ ਮੈਡੀਕਲ ਹਾਲ ਵਿਚ ਨਜਾਇਜ਼, ਪਾਬੰਦੀਸ਼ੁਦਾ ਗੋਲੀਆਂ,ਕੈਪਸੂਲ ਰੱਖ ਕੇ ਵੇਚਣ ਦਾ ਆਦਿ ਹੈ। ਜਿਸ ’ਤੇ ਤੁਰੰਤ ਕਾਨੂੰਨ ਅਨੁਸਾਰ ਡਰੱਗ ਇੰਸਪੈਕਟਰ ਦੀ ਹਾਜ਼ਰੀ ਵਿਚ ਕਾਰਵਾਈ ਕਰਦਿਆਂ ਨੂੰ ਜ਼ਾਬਤਾ ਅਨੁਸਾਰ ਤਲਾਸ਼ੀ ਕਰਨ ’ਤੇ ਉਕਤ ਗੁਰਦੇਵ ਸਿੰਘ ਦੇ ਮੈਡੀਕਲ ਹਾਲ ਵਿਚੋਂ 1,33,640 ਪਾਬੰਦੀ-ਸ਼ੁਦਾ ਗੋਲੀਆਂ, ਕੈਪਸੂਲ, 36,600 ਰੁਪਏ ਨਗਦੀ ਅਤੇ 39 ਜਿੰਦਾ ਰੌਂਦ (ਕੇ.ਐੱਫ 7.65) ਬਰਾਮਦ ਹੋਏ। ਜਿਸ ਸਬੰਧੀ ਥਾਣਾ ਮਮਦੋਟ ਵਿਖੇ ਮੁਕੱਦਮਾ ਦਰਜ਼ ਕਰਕੇ ਤਫ਼ਤੀਸ਼ ਆਰੰਭ ਕੀਤੀ ਗਈ ਹੈ। ਐੱਸ.ਐੱਸ.ਪੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਇੰਸਪੈਕਟਰ ਮੋਹਿਤ ਧਵਨ ਇੰਚਾਰਜ ਸੀ.ਆਈ.ਏ. ਫ਼ਿਰੋਜ਼ਪੁਰ ਦੀ ਨਿਗਰਾਨੀ ਹੇਠ ਏ.ਐੱਸ.ਆਈ ਸਾਹਿਬ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਲਾਈਟਾਂ ਵਾਲਾ ਚੌਂਕ, ਨੇੜੇ ਬੱਸ ਸਟੈਂਡ ਫ਼ਿਰੋਜਪੁਰ ਕੈਂਟ ਪਾਸ ਪੁੱਜੀ ਤਾਂ ਮੁਖ਼ਬਰ ਖ਼ਾਸ ਪਾਸੋਂ ਇਤਲਾਹ ਮਿਲੀ ਕਿ ਮਿੰਟੂ ਪੁੱਤਰ ਬਾਬੂ ਲਾਲ ਵਾਸੀ ਪਿੰਡ ਕੁੰਡੇ ਅਤੇ ਰਸ਼ਪਾਲ ਉਰਫ਼ ਸੇਵਕ ਪੁੱਤਰ ਜੀਤਾ ਵਾਸੀ ਪਿੰਡ ਕੁੰਡੇ ਆਪਣੇ ਪਾਸ ਹਮੇਸ਼ਾ ਨਜਾਇਜ਼ ਪਿਸਟਲ ਰੱਖਦੇ ਹਨ। ਜਿਸ ’ਤੇ ਤੁਰੰਤ ਕਾਨੂੰਨ ਅਨੁਸਾਰ ਕਾਰਵਾਈ ਕਰਦਿਆਂ ਉਕਤਾ ਦੋਸ਼ੀਆਂ ਨੂੰ ਸ਼ਮਸ਼ਾਨ ਘਾਟ ਰੋਡ, ਫ਼ਿਰੋਜ਼ਪੁਰ ਕੈਂਟ ਤੋਂ ਕਾਬੂ ਕਰਕੇ ਕੀਤੀ ਤਲਾਸ਼ੀ ਦੌਰਾਨ ਇਨ੍ਹਾਂ ਪਾਸੋਂ ਇਕ ਪਿਸਟਲ ਗਲੌਕ (ਆਸਟਰੀਆ) ਸਮੇਤ ਮੈਗਜ਼ੀਨ, 2 ਨਜਾਇਜ਼ ਪਿਸਤੌਲ 30 ਬੋਰ ਸਮੇਤ 3 ਮੈਗਜ਼ੀਨ, 2 ਜਿੰਦਾ ਰੌਂਦ ਅਤੇ 2 ਮੋਬਾਈਲ ਫ਼ੋਨ ਬਰਾਮਦ ਹੋਏ। ਜਿਸ ਸਬੰਧੀ ਥਾਣਾ ਕੈਂਟ ਫ਼ਿਰੋਜਪੁਰ ਵਿਖੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ। ਐੱਸ.ਐੱਸ.ਪੀ ਨੇ ਗੈਰ ਸਮਾਜੀ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੀ ਹਰਕਤਾਂ ਤੋਂ ਬਾਜ਼ ਆਉਣ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ ਦਿਹਾਤੀ ਕਰਨ ਸ਼ਰਮਾ, ਡੀ.ਐੱਸ.ਪੀ ਸਿਟੀ ਸੁਖਵਿੰਦਰ ਸਿੰਘ ’ਤੇ ਸੀ.ਆਈ.ਏ ਜ਼ੀਰਾ ਦੇ ਇੰਚਾਰਜ ਏ.ਐੱਸ.ਆਈ ਗੁਰਮੀਤ ਸਿੰਘ ਵੀ ਮੌਜੂਦ ਸਨ।

ਪਿਛਲੀ ਖ਼ਬਰ ਕੈਂਟ ਬੋਰਡ ਸਟੇਡੀਅਮ ਵਿਖੇ 21 ਨੂੰ ਮਨਾਇਆ ਜਾਵੇਗਾ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ - ਡੀ. ਸੀ. ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਬਿਜਲੀ ਮੁਲਾਜ਼ਮਾਂ ਵਲੋਂ ਫ਼ਿਰੋਜ਼ਪੁਰ ਸਰਕਲ ਦਫ਼ਤਰ ਅੱਗੇ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।