30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਅੰਮ੍ਰਿਤਸਰ ਸਟੇਸ਼ਨ ਜਲਦੀ ਖ਼ਰਾਬ ਹੋਣ ਵਾਲੇ ਫਲਾਂ ਦੀ ਬੁਕਿੰਗ ਦਾ ਪ੍ਰਮੁੱਖ ਕੇਂਦਰ ਬਣ ਕੇ ਉੱਭਰਿਆ

ਅਜੀਤ ਡੈਸਕ 18-06-2026
ਫ਼ਿਰੋਜ਼ਪੁਰ, 17 ਜੂਨ (ਰਾਕੇਸ਼ ਚਾਵਲਾ)-ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਮੰਡਲ ਦਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਮਈ 2026 ਅਤੇ ਜੂਨ 2026 ਦੌਰਾਨ ਜਲਦੀ ਖ਼ਰਾਬ ਹੋਣ ਵਾਲੇ (ਪੈਰੀਸ਼ੇਬਲ) ਫਲਾਂ ਦੀ ਬਾਹਰੀ ਲੋਡਿੰਗ (ਆਊਟਵਰਡ ਲੋਡਿੰਗ) ਦੇ ਪ੍ਰਮੁੱਖ ਕੇਂਦਰ ਵਜੋਂ ਉੱਭਰਿਆ ਹੈ। ਮੰਡਲ ਦੇ ਲਗਾਤਾਰ ਯਤਨਾਂ ਅਤੇ ਵਪਾਰੀਆਂ ਨਾਲ ਬਿਹਤਰ ਤਾਲਮੇਲ ਦੇ ਨਤੀਜੇ ਵਜੋਂ ਰੇਲ ਰਾਹੀਂ ਫਲਾਂ ਦੀ ਢੋਆ-ਢੁਆਈ ਨੂੰ ਵੱਡਾ ਹੁਲਾਰਾ ਮਿਲਿਆ ਹੈ। ਇਸ ਸਮੇਂ ਦੌਰਾਨ ਅੰਮ੍ਰਿਤਸਰ ਤੋਂ ਬਾਂਦਰਾ ਟਰਮੀਨਸ, ਵਡੋਦਰਾ ਅਤੇ ਸੂਰਤ ਲਈ ਚੈਰੀ ਅਤੇ ਲੀਚੀ, ਜਦੋਂ ਕਿ ਹਾਵੜਾ/ਕੋਲਕਾਤਾ ਲਈ ਨਾਖ (ਨਾਸ਼ਪਾਤੀ) ਅਤੇ ਲੀਚੀ ਦੀ ਬੁਕਿੰਗ ਕੀਤੀ ਗਈ। ਰੇਲ ਮਾਰਗ ਰਾਹੀਂ ਇਹਨਾਂ ਜਲਦੀ ਖ਼ਰਾਬ ਹੋਣ ਵਾਲੇ ਫਲਾਂ ਦੀ ਤੇਜ਼, ਸੁਰੱਖਿਅਤ ਅਤੇ ਕਿਫ਼ਾਇਤੀ ਢੋਆ-ਢੁਆਈ ਯਕੀਨੀ ਹੋਣ ਨਾਲ ਉਨ੍ਹਾਂ ਦੀ ਗੁਣਵੱਤਾ ਬਣੀ ਰਹਿੰਦੀ ਹੈ ਅਤੇ ਵਪਾਰੀਆਂ ’ਤੇ ਕਿਸਾਨਾਂ ਨੂੰ ਭਰਪੂਰ ਲਾਭ ਮਿਲਦਾ ਹੈ। ਮਈ 2026 ਅਤੇ ਜੂਨ 2026 ਦੌਰਾਨ ਹੁਣ ਤੱਕ, ਐੱਸ.ਐੱਲ.ਆਰ. ਅਤੇ ਵੀ.ਪੀ. ਰਾਹੀਂ ਕੁੱਲ 8,387 ਬਕਸੇ (118 ਟਨ) ਜਲਦੀ ਖ਼ਰਾਬ ਹੋਣ ਵਾਲੇ ਫਲਾਂ ਦੀ ਬੁਕਿੰਗ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿਚ 6,146 ਬਕਸੇ ਚੈਰੀ, 1,825 ਬਕਸੇ ਲੀਚੀ ਅਤੇ 416 ਬਕਸੇ ਨਾਖ ਸ਼ਾਮਲ ਹਨ, ਜਿਨ੍ਹਾਂ ਨੂੰ ਬਾਂਦਰਾ ਟਰਮੀਨਸ, ਸੂਰਤ, ਵਡੋਦਰਾ, ਹਾਵੜਾ ਅਤੇ ਕੋਲਕਾਤਾ ਲਈ ਭੇਜਿਆ ਗਿਆ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ/ਫਰੇਟ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਦੀ ਭਰੋਸੇਯੋਗ ਅਤੇ ਸਮੇਂ ਸਿਰ ਮਾਲ ਢੋਆ-ਢੁਆਈ ਦੀ ਵਿਵਸਥਾ ਵਪਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਮੰਡਲ ਮਾਲ ਦੀ ਆਵਾਜਾਈ ਨੂੰ ਵਧਾਉਣ ਅਤੇ ਵਾਤਾਵਰਨ ਪੱਖੀ ਆਵਾਜਾਈ ਸੇਵਾਵਾਂ ਉਪਲਬਧ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ।
ਪਿਛਲੀ ਖ਼ਬਰ ਨਸ਼ਾ ਤੇ ਗੈਂਗਸਟਰ ਨੈੱਟਵਰਕ ਖ਼ਿਲਾਫ਼ ਫ਼ਿਰੋਜ਼ਪੁਰ ਪੁਲਿਸ ਦਾ ‘ਆਪ੍ਰੇਸ਼ਨ ਕਲੀਨਅੱਪ’ ਜਾਰੀ ਅਗਲੀ ਖ਼ਬਰ ਫਿਰੋਜ਼ਪੁਰ ਦੇ ਨਵੇਂ ਇਲੈਕਸ਼ਨ ਤਹਿਸੀਲਦਾਰ ਦੀਪਕ ਕੁਮਾਰ ਦਾ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।