28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਕਿਸਾਨ ਕੇਹਰ ਸਿੰਘ ਦੀ ਜ਼ਮੀਨ ਕੁਰਕ ਨਹੀਂ ਹੋਣ ਦਿੱਤੀ ਜਾਵੇਗੀ- ਕਿਸਾਨ ਆਗੂ

ਅਜੀਤ ਡੈਸਕ 25-06-2026
ਮਮਦੋਟ , 24 ਜੂਨ (ਰਾਜਿੰਦਰ ਸਿੰਘ ਹਾਂਡਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜੌਨ ਝੋਕ ਟਹਿਲ ਸਿੰਘ ਦੇ ਜੌਨ ਪ੍ਰਧਾਨ ਡਾ.ਗੁਰਨਾਮ ਸਿੰਘ ਅਲੀਕੇ ਅਤੇ ਜੌਨ ਖ਼ਜ਼ਾਨਚੀ ਗੁਰਭੇਜ ਸਿੰਘ ਕਿਲੀ ਦੀ ਅਗਵਾਈ ਹੇਠ ਅੱਜ ਪਿੰਡ ਹਰਗੋਬਿੰਦ ਪੁਰ ਨੇੜੇ ਅਲਫੂ ਕੇ ਵਿਚ ਕਿਸਾਨ ਕੇਹਰ ਸਿੰਘ ਪੁੱਤਰ ਭਗਵਾਨ ਸਿੰਘ ਦੀ ਜ਼ਮੀਨ ਦਾ ਕਬਜ਼ਾ ਦਵਾਉਣ ਲਈ ਪ੍ਰਸ਼ਾਸਨ ਨੇ ਆਉਣਾ ਸੀ। ਪਰ ਜਥੇਬੰਦੀ ਦੇ ਦਬਾਅ ਹੇਠ ਅੱਜ ਪ੍ਰਸ਼ਾਸਨ ਨਹੀਂ ਆਇਆ। ਵਿਸ਼ੇਸ਼ ਤੌਰ ’ਤੇ ਪਹੁੰਚੇ ਜੌਨ ਸ਼ਹੀਦ ਭਗਤ ਸਿੰਘ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਜੌਨ ਗੁਰੂਹਰਸਹਾਏ ਦੇ ਸਕੱਤਰ ਮੇਜਰ ਸਿੰਘ ਅਤੇ ਖ਼ਜ਼ਾਨਚੀ ਫੁੰਮਣ ਸਿੰਘ ਨੇ ਕਿਹਾ ਕਿ ਕਿਸੇ ਵੀ ਕੀਮਤ ’ਤੇ ਪ੍ਰਸ਼ਾਸਨ ਨੂੰ ਜ਼ਮੀਨ ਦਾ ਕਬਜ਼ਾ ਨਹੀਂ ਦਵਾਉਣ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਮਸਲੇ ਦਾ ਮਿਲ ਬੈਠ ਕੇ ਹੱਲ ਕੱਢਿਆ ਜਾ ਸਕਦਾ ਹੈ। ਪਰੰਤੂ ਜੇਕਰ ਪ੍ਰਸ਼ਾਸਨ ਨੇ ਧੱਕੇਸ਼ਾਹੀ ਦੀ ਕੋਸ਼ਿਸ਼ ਕੀਤੀ ਤਾਂ ਸਾਰਾ ਜ਼ਿਲ੍ਹਾ ਇਕੱਠਾ ਕਰਕੇ ਵੱਡਾ ਐਕਸ਼ਨ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਕਿਸਾਨਾਂ ਵਲੋਂ ਭਾਰਤ ਵਲੋਂ ਅਮਰੀਕਾ ਨਾਲ ਕੀਤੇ ਜਾ ਰਹੇ ਸਮਝੌਤੇ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਗੁਰਨਾਮ ਸਿੰਘ ਕੋਟ, ਗੁਰਦੇਵ ਸਿੰਘ ਫ਼ੌਜੀ ਦਿਲਾਰਾਮ, ਸੋਨਾ ਸਿੰਘ, ਅਲੀਕੇ, ਸਰਵਣ ਸਿੰਘ ਅਲੀਕੇ, ਬਲਦੇਵ ਸਿੰਘ ਕਰੀਆ, ਹਰਬੰਸ ਸਿੰਘ ਨੰਬਰਦਾਰ ਕਿਲੀ, ਸੁਖਦੇਵ ਸਿੰਘ ਨੋਲਾ, ਵਿਕੀ ਕਪੂਰ ਬੇਟੂ ਕਦੀਮ, ਗੁਰਬਚਨ ਸਿੰਘ ਮਾਸਟਰ, ਸੋਨੂੰ ਜਥੇਦਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂਹਰਸਹਾਏ ਨਗਰ ਕੌਂਸਲ ਚੋਣਾਂ- 27 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ, ਕੱਲ੍ਹ ਹੈ ਆਖ਼ਰੀ ਤਾਰੀਖ਼ ਰਿਟਰਨਿੰਗ ਅਫ਼ਸਰ-ਹਰਦ... ਅਗਲੀ ਖ਼ਬਰ ਬਾਹਰੀ ਰਾਜਾਂ ਵਿਚ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਵਲੋਂ ਵਿਸ਼ਾਲ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।