26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਸ੍ਰੀ ਅਮਰਨਾਥ ਯਾਤਰਾ ਲਈ ਵਿਸ਼ਾਲ ਭੰਡਾਰਾ ਲਗਾਉਣ ਸਬੰਧੀ ਮੀਟਿੰਗ

ਅਜੀਤ ਡੈਸਕ 25-06-2026
ਗੁਰੂਹਰਸਹਾਏ, 24 ਜੂਨ (ਕਪਿਲ ਕੰਧਾਰੀ)-ਸ਼ਹਿਰ ਦੀ ਸਮਾਜ ਸੇਵੀ ਸੰਸਥਾ ਸ਼੍ਰੀ ਸ਼ਿਵ ਸੇਵਾ ਸੰਘ ਰਜਿ. ਵਲੋਂ ਸ਼ੁਰੂ ਹੋ ਰਹੀ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸੇਵਾ ਲਈ ਲਗਾਏ ਜਾਣ ਵਾਲੇ ਵਿਸ਼ਾਲ ਲੰਗਰ (ਭੰਡਾਰੇ) ਸਬੰਧੀ ਇਕ ਅਹਿਮ ਮੀਟਿੰਗ ਸੰਘ ਦੇ ਦਫ਼ਤਰ ਵਿਖੇ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸ਼ਿਵ ਭਗਤ ਨਿਤਿਨ ਮੋਂਗਾ, ਪ੍ਰਿੰਸ ਗਲਹੋਤਰਾ, ਰਮਨ ਕੁਮਾਰ, ਗੋਲਡੀ ਤਨੇਜਾ, ਮੁਲਖ ਰਾਜ ਵੋਹਰਾ ਅਤੇ ਬੌਬੀ ਗਲਹੋਤਰਾ ਨੇ ਦੱਸਿਆ ਕਿ ਇਲਾਕੇ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਸ ਸਾਲ 16ਵਾਂ ਵਿਸ਼ਾਲ ਭੰਡਾਰਾ 3 ਜੁਲਾਈ ਤੋਂ 3 ਅਗਸਤ ਤੱਕ ਸ਼ਿਵ ਸ਼ਕਤੀ ਆਸ਼ਰਮ, ਪੰਜਾਬ ਝੱਜਰ ਕੋਟਲੀ ਡੋਮੇਲ ਤੋਂ ਕਰੀਬ 4 ਕਿੱਲੋਮੀਟਰ ਅੱਗੇ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇ ’ਤੇ ਲਗਾਇਆ ਜਾ ਰਿਹਾ ਹੈ। ਇਹ ਸਥਾਨ ਜੰਮੂ ਸ਼ਹਿਰ ਤੋਂ ਲਗਭਗ 30 ਕਿੱਲੋਮੀਟਰ ਦੀ ਦੂਰੀ ’ਤੇ ਸਥਿਤ ਹੈ ਉਨ੍ਹਾਂ ਦੱਸਿਆ ਕਿ ਭੰਡਾਰੇ ਲਈ ਸਮਗਰੀ ਨਾਲ ਭਰਿਆ ਟਰੱਕ ਫੁਹਾਰਾ ਚੌਂਕ ਨੇੜੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਤੋਂ 29 ਜੂਨ ਦਿਨ ਸੋਮਵਾਰ ਸਵੇਰੇ 10 ਵਜੇ ਵਿਧੀਵਤ ਪੂਜਾ-ਅਰਚਨਾ ਉਪਰੰਤ ਰਵਾਨਾ ਕੀਤਾ ਜਾਵੇਗਾ।
ਪਿਛਲੀ ਖ਼ਬਰ ਪਲਸ ਪੋਲੀਓ ਮੁਹਿੰਮ ਸੰਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਹੋਈ ਮੀਟਿੰਗ ਅਗਲੀ ਖ਼ਬਰ ਜ਼ਿਲ੍ਹੇ ਦੇ 97580 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਧਕ ਬੂੰਦਾਂ- ਏ.ਡੀ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।