26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਵਾਰਡ ਨੰਬਰ 7 ’ਚ ਆਮ ਆਦਮੀ ਪਾਰਟੀ ਵਲੋਂ ਰਾਸ਼ਨ ਕਿੱਟਾਂ ਵੰਡੀਆਂ

ਅਜੀਤ ਡੈਸਕ 25-06-2026
ਮੱਖੂ, 24 ਜੂਨ (ਵਰਿੰਦਰ ਮਨਚੰਦਾ)-ਹਲਕਾ ਵਿਧਾਇਕ ਨਰੇਸ਼ ਕਟਾਰੀਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ੰਕਰ ਕਟਾਰੀਆ ਅਤੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਣ ਕਟਾਰੀਆ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਮੱਖੂ ਦੇ ਵਾਰਡ ਨੰਬਰ 7 ’ਚ ਕੌਂਸਲਰ ਸੰਦੀਪ ਠੁਕਰਾਲ ਦੀ ਅਗਵਾਈ ਹੇਠ ਪ੍ਰੋਗਰਾਮ ਹੋਇਆ। ਇਸ ਦੌਰਾਨ ਡੀਪੂ ਹੋਲਡਰ ’ਤੇ ਲੋਕਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਜਿਨ੍ਹਾਂ ਵਿਚ ਦੋ ਕਿੱਲੋ ਖੰਡ, ਦੋ ਕਿੱਲੋ ਚਣਾ ਦਾਲ, ਇਕ ਲੀਟਰ ਸਰ੍ਹੋਂ ਦਾ ਤੇਲ, 200 ਗ੍ਰਾਮ ਹਲਦੀ ਅਤੇ ਇਕ ਕਿੱਲੋ ਨਮਕ ਸੀ। ਹਾਜ਼ਰ ਲੋਕਾਂ ਵਲੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਫੂਡ ਸਪਲਾਈ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹੁਕਮ ਹੈ ਕਿ ਲੋਕਾਂ ਨੂੰ ਰਾਸ਼ਨ ਕਿੱਟਾਂ ਪਹਿਲਾਂ ਵੰਡੀਆਂ ਜਾਣ, ਉਸ ਤੋਂ ਬਾਅਦ ਕਣਕ ਵੰਡੀ ਜਾਵੇ, ਜਿਸ ਦੇ ਤਹਿਤ ਅੱਜ ਕਿੱਟਾਂ ਵੰਡੀਆਂ ਗਈਆਂ ਹਨ। ਇਸ ਮੌਕੇ ਸੰਦੀਪ ਠੁਕਰਾਲ ਬਲਾਕ ਪ੍ਰਧਾਨ, ਜਰਨੈਲ ਸਿੰਘ ਸੰਧੂ, ਕੌਂਸਲਰ ਜੋਗਿੰਦਰ ਸਿੰਘ, ਪਵਨ ਕਟਾਰੀਆ, ਸੌਰਵ ਅਹੂਜਾ ਐਮ.ਸੀ., ਮਨਜਿੰਦਰ ਐਮ.ਸੀ., ਤਿਲਕ ਰਾਜ ਐਮ.ਸੀ., ਗੁਰਜੰਟ ਐਮ.ਸੀ., ਦਵਿੰਦਰ ਸਿੰਘ ਬੱਬੂ ਐਮ.ਸੀ., ਪ੍ਰੀਤਾਂ ਸਰਪੰਚ, ਬਲਦੇਵ ਸਿੰਘ ਸਰਪੰਚ, ਰੋਹਿਤ ਕਟਾਰੀਆ, ਕੇਸ਼ਵ ਗਰੋਵਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ -ਨਗਰ ਕੌਂਸਲ ਚੋਣਾਂ ਗੁਰੂਹਰਸਹਾਏ- ਉਮੀਦਵਾਰਾਂ ਦਾ ਰਾਹ ਰੋਕਣ ਲਈ ਧਰਨਾ ਲਾ ਲਾਈਨਾ ’ਚ ਧੁੱਪੇ ਖੜ ਕੇ ਵੀ ਕੋਈ ਫਾਈਲ ਦਾਖ... ਅਗਲੀ ਖ਼ਬਰ ਹੁਣ ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਵਿਖੇ ‘ਆਯੁਸ਼ਮਾਨ ਭਾਰਤ’ ਅਤੇ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ ਮਿਲੇਗਾ ਇਲਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।