04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਕਿਸਾਨ ਅਤੇ ਆੜ੍ਹਤੀਏ ਵਿਚਾਲੇ ਵਿਵਾਦ ਦੇ ਚੱਲਦੇ ਕਿਸਾਨਾਂ ਨੇ ਮੁੜ ਲਾਇਆ ਝੋਨਾ

ਅਜੀਤ ਡੈਸਕ 27-06-2026
ਮਮਦੋਟ,26 ਜੂਨ(ਸੁਖਦੇਵ ਸਿੰਘ ਸੰਗਮ)-ਮਮਦੋਟ ਬਲਾਕ ਦੇ ਪਿੰਡ ਮੁਹੰਮਦ ਥਾਂ ਨਿਆਜੀਆਂ ਵਿਚ ਕਿਸਾਨ ਅਤੇ ਇਕ ਆੜ੍ਹਤੀਏ ਵਿਚਾਲੇ ਜ਼ਮੀਨੀ ਵਿਵਾਦ ਦੇ ਚੱਲਦੇ ਅੱਜ ਕਿਸਾਨਾਂ ਨੇ ਮੁੜ ਤੋਂ ਝੋਨਾ ਲਾ ਦਿੱਤਾ ਹੈ। ਇਸ ਬਾਬਤ ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਮਮਦੋਟ ਬਲਾਕ ਦੇ ਪ੍ਰਧਾਨ ਮੰਗਲ ਸਿੰਘ ਸਵਾਈ ਕੇ ਨੇ ਦੱਸਿਆਂ ਕਿ ਉਕਤ ਜ਼ਮੀਨ ’ਤੇ ਕਿਸਾਨ ਵਲੋਂ ਲਾਇਆ ਗਿਆ ਝੋਨਾ ਉਕਤ ਆੜ੍ਹਤੀ ਦੁਆਰਾ 20 ਜੂਨ ਨੂੰ ਟਰੈਕਟਰਾਂ ਅਤੇ ਸਾਥੀਆਂ ਦੀ ਮਦਦ ਨਾਲ ਵਾਹੁਣ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਕਿਸਾਨ ਕਸ਼ਮੀਰ ਸਿੰਘ ’ਤੇ ਪਰਿਵਾਰ ਵਲੋਂ ਸਖ਼ਤ ਵਿਰੋਧ ਕਰਦਿਆਂ ਨਾਕਾਮ ਕਰ ਦਿੱਤਾ ਸੀ। ਕਿਸਾਨ ਆਗੂ ਨੇ ਦੱਸਿਆਂ ਕਿ ਜਥੇਬੰਦੀ ਵਲੋਂ ਕਿਸਾਨ ਦੀ ਹਮਾਇਤ ਕਰਦਿਆਂ ਅੱਜ ਫਿਰ ਤੋਂ ਟਰੈਕਟਰਾਂ ਨਾਲ ਖ਼ਰਾਬ ਹੋਇਆ ਝੋਨਾ ਖ਼ੁਦ ਦੁਬਾਰਾ ਤੋਂ ਲਾ ਦਿੱਤਾ ਗਿਆ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਆੜ੍ਹਤੀਏ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਚਿਤਾਵਨੀ ਦਿੱਤੀ ਕਿ ਕਿਸਾਨ ਕਸ਼ਮੀਰ ਸਿੰਘ ਦੀ ਜ਼ਮੀਨ ’ਤੇ ਕਿਸੇ ਨੂੰ ਵੀ ਹਰਗਿਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੌਕੇ ਗੁਰਬਖ਼ਸ਼ ਸਿੰਘ ਪ੍ਰਧਾਨ, ਗੁਰਦਿਆਲ ਸਿੰਘ, ਮੰਗਤ ਮਹਿਤਾ, ਨਰਿੰਦਰਪਾਲ, ਬਲਵੀਰ ਸਿੰਘ, ਦਰਸ਼ਨ ਸਿੰਘ, ਪ੍ਰੀਤਮ ਸਿੰਘ, ਕੇਵਲ ਸਿੰਘ, ਕੁਲਵੰਤ ਸਿੰਘ, ਧਰਮ ਸਿੰਘ ਸਿੱਧੂ ਅਤੇ ਸੁਰਜੀਤ ਸਿੰਘ ਆਦਿ ਕਿਸਾਨ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਵਾਰਡ ਨੰ. 9 ਤੋਂ ‘ਆਪ’ ਉਮੀਦਵਾਰ ਰਜਨੀ ਰਾਣੀ ਦੇ ਚੋਣ ਦਫ਼ਤਰ ਦਾ ਵਿਧਾਇਕ ਗੋਲਡੀ ਕੰਬੋਜ ਵਲੋਂ ਉਦਘਾਟਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਨੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਨਿਯੁਕਤ ਕੀਤੇ ਨਵੇਂ ਸਰਕਲ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।