14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਕਿਸਾਨ ਖੇਤੀ ਲਈ ਬਿਜਲੀ ਅਤੇ ਨਹਿਰੀ ਪਾਣੀ ਨੂੰ ਤਰਸੇ-ਡਾ. ਰਿਣਵਾ

ਅਜੀਤ ਡੈਸਕ 01-07-2026
ਅਬੋਹਰ, 30 ਜੂਨ (ਸੁਖਜੀਤ ਸਿੰਘ ਬਰਾੜ)-ਪੰਜਾਬ ਸਰਕਾਰ ਕਿਸਾਨਾਂ ਨੂੰ ਖੇਤੀਬਾੜੀ ਲਈ ਲਗਾਤਾਰ ਬਿਜਲੀ ਅਤੇ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਅਬੋਹਰ, ਬੱਲੂਆਣਾ ਹਲਕਿਆਂ ’ਚ ਪੰਜਾਬ ਸਰਕਾਰ ਦੇ ਇਹ ਦਾਅਵੇ ਇਨ੍ਹੀਂ ਦਿਨੀਂ ਖੋਖਲੇ ਨਜ਼ਰ ਆ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਕਾਂਗਰਸ ਵਿਧਾਇਕ ਡਾ.ਮਹਿੰਦਰ ਕੁਮਾਰ ਰਿਣਵਾ ਨੇ ਕਿਹਾ ਕਿ ਬੀਤੇ ਕੁੱਝ ਦਿਨਾਂ ਤੋਂ ਉਕਤ ਦੋਵੇਂ ਹਲਕਿਆਂ ਦੇ ਪਿੰਡਾਂ ’ਚ ਖੇਤੀਬਾੜੀ ਲਈ ਨਾ ਤਾਂ ਲਗਾਤਾਰ ਬਿਜਲੀ ਸਪਲਾਈ ਛੱਡੀ ਜਾ ਰਹੀ ਹੈ ਅਤੇ ਨਾ ਹੀ ਨਹਿਰਾਂ ਵਿਚ ਪਾਣੀ ਦੀ ਪੂਰੀ ਸਪਲਾਈ ਛੱਡੀ ਜਾ ਰਹੀ ਹੈ। ਜਿਸ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਪਾਣੀ ਵੰਨਿਓ ਸੁੱਕ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਤਮਾਮ ਨਹਿਰਾਂ ’ਚ ਕਿਸੇ ਵੀ ਨਹਿਰ ’ਚ ਪੂਰਾ ਪਾਣੀ ਨਹੀਂ ਛੱਡਿਆ ਜਾ ਰਿਹਾ। ਕਿਸੇ ਵੀ ਨਹਿਰ ਦੀ ਟੇਲ ਪੂਰੀ ਨਹੀਂ ਚੱਲ ਰਹੀ। ਜਿਸ ਕਾਰਨ ਫ਼ਸਲਾਂ ਦੇ ਨਾਲ-ਨਾਲ ਕਿੰਨੂ ਮਾਲਟੇ ਦੇ ਬਾਗ਼ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਗ਼ਾਂ ਨੂੰ ਤਾਂ ਸਿਰਫ਼ ਨਹਿਰੀ ਪਾਣੀ ਦੀ ਲੋੜ ਹੁੰਦੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਬੋਹਰ, ਬੱਲੂਆਣਾ ਹਲਕਿਆਂ ’ਚ ਖੇਤੀਬਾੜੀ ਲਈ ਲਗਾਤਾਰ ਬਿਜਲੀ ਸਪਲਾਈ ਅਤੇ ਨਹਿਰਾਂ ’ਚ ਪੂਰਾ ਪਾਣੀ ਛੱਡਿਆ ਜਾਵੇ।
ਪਿਛਲੀ ਖ਼ਬਰ ਮਾਂ ਸਰਸਵਤੀ ਕਾਲਜ ਅਬੋਹਰ ਅਤੇ ਸੀਡ ਫਾਰਮ ਪੱਕਾ ਵਿਖੇ ਸਪੈਸ਼ਲ ਇੰਟੈਸਿਵ ਰਿਵੀਜ਼ਨ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ ’ਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਲਈ ਸੈਸ਼ਨ 2026-27 ਦੇ ਦਾਖ਼ਲੇ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।