11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਫ਼ਿਰੋਜ਼ਪੁਰ ਦੇ ਮੁੱਖ ਡਾਕਘਰ ਵਿਚ ਆਧਾਰ ਸੇਵਾਵਾਂ ਦੇ ਸਮੇਂ ਵਿਚ ਵੱਡਾ ਵਾਧਾ

ਅਜੀਤ ਡੈਸਕ 05-07-2026
ਫ਼ਿਰੋਜ਼ਪੁਰ, 4 ਜੁਲਾਈ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੇ ਮੁੱਖ ਡਾਕਘਰ ਵਿਚ ਆਧਾਰ ਕਾਰਡ ਸੇਵਾਵਾਂ ਦੇ ਸਮੇਂ ਵਿਚ ਲੋਕ ਹਿਤ ਨੂੰ ਮੁੱਖ ਰੱਖਦਿਆਂ ਵੱਡਾ ਵਾਧਾ ਕੀਤਾ ਗਿਆ ਹੈ। ਇੰਡੀਅਨ ਪੋਸਟਲ ਡਿਪਾਰਟਮੈਂਟ ਵਲੋਂ ਲਏ ਗਏ ਇਸ ਸ਼ਲਾਘਾਯੋਗ ਫ਼ੈਸਲੇ ਨਾਲ ਹੁਣ ਆਮ ਜਨਤਾ, ਔਰਤਾਂ ਅਤੇ ਬਜ਼ੁਰਗਾਂ ਨੂੰ ਖੜ੍ਹੇ ਹੋਣ ਤੋਂ ਵੱਡੀ ਰਾਹਤ ਮਿਲੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੋਸਟ ਆਫ਼ਿਸ ਫ਼ਿਰੋਜ਼ਪੁਰ ਡਿਵੀਜ਼ਨ ਦੇ ਸੁਪਰਡੈਂਟ ਰਵੀ ਕੁਮਾਰ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਹੈੱਡ ਪੋਸਟ ਆਫ਼ਿਸ ਫ਼ਿਰੋਜ਼ਪੁਰ ਵਿਖੇ ਆਧਾਰ ਕਾਊਂਟਰ ਦਾ ਸਮਾਂ ਵਧਾ ਦਿੱਤਾ ਗਿਆ ਹੈ। ਹੁਣ ਇੱਥੇ ਆਧਾਰ ਕਾਰਡ ਨਾਲ ਸੰਬੰਧਿਤ ਸਾਰੀਆਂ ਜ਼ਰੂਰੀ ਸੇਵਾਵਾਂ ਸਵੇਰੇ 7.30 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਨਿਰੰਤਰ ਉਪਲਬਧ ਰਹਿਣਗੀਆਂ। ਇਸ ਤੋਂ ਇਲਾਵਾ ਪਰਸਲ ਬੁਕਿੰਗ ਅਤੇ ਸਪੀਡ ਪੋਸਟ ਦੀਆਂ ਸੇਵਾਵਾਂ ਰਾਤ 8 ਵਜੇ ਤੋਂ ਲੈ ਕੇ ਸਵੇਰੇ 9 ਵਜੇ ਜਾਰੀ ਰਹਿਣਗੀਆਂ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਕਿਹਾ ਕਿ ਇਸ ਅਹਿਮ ਫ਼ੈਸਲੇ ਦਾ ਮੁੱਖ ਮਕਸਦ ਲੋਕਾਂ ਨੂੰ ਆਧਾਰ ਸੇਵਾਵਾਂ ਵਧੇਰੇ ਸੁਖਾਲੇ ਅਤੇ ਸੁਵਿਧਾਜਨਕ ਸਮੇਂ ਵਿਚ ਮੁਹੱਈਆ ਕਰਵਾਉਣਾ ਹੈ। ਹੁਣ ਇਲਾਕੇ ਦੇ ਨਾਗਰਿਕ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਨਵਾਂ ਆਧਾਰ ਕਾਰਡ ਬਣਵਾਉਣ, ਮੌਜੂਦਾ ਆਧਾਰ ਵਿਚ ਲੋੜੀਂਦੀ ਸੋਧ ਜਾਂ ਕੋਈ ਵੀ ਲੋੜੀਂਦਾ ਬਦਲਾਅ ਕਰਵਾਉਣ ਅਤੇ ਕਿਸੇ ਵੀ ਹੋਰ ਕਿਸਮ ਦੀ ਆਧਾਰ ਸੇਵਾ ਲਈ ਇਸ ਵਧੇ ਹੋਏ ਸਮੇਂ ਦਾ ਭਰਪੂਰ ਫ਼ਾਇਦਾ ਉਠਾ ਸਕਦੇ ਹਨ। ਜ਼ਿਕਰਯੋਗ ਹੈ ਕਿ ਹੁਣ ਡਾਕਘਰ ਵਿਚ ਆਧਾਰ ਕਾਊਂਟਰ ਪਹਿਲਾਂ ਦੇ ਮੁਕਾਬਲੇ ਰੋਜ਼ਾਨਾ ਕਰੀਬ 6 ਘੰਟੇ ਵੱਧ ਸਮੇਂ ਲਈ ਖੁੱਲ੍ਹਣਗੇ। ਡਾਕ ਵਿਭਾਗ ਦਾ ਇਹ ਲੋਕ-ਪੱਖੀ ਉਪਰਾਲਾ ਸਥਾਨਕ ਨਿਵਾਸੀਆਂ ਲਈ ਬੇਹੱਦ ਲਾਹੇਵੰਦ, ਸਾਰਥਿਕ ਅਤੇ ਸਮੇਂ ਦੀ ਬਚਤ ਕਰਨ ਵਾਲਾ ਸਾਬਤ ਹੋਵੇਗਾ। ਅਧਿਕਾਰੀਆਂ ਮੁਤਾਬਿਕ ਵਿਭਾਗ ਭਵਿੱਖ ਵਿਚ ਵੀ ਲੋਕਾਂ ਦੀਆਂ ਲੋੜਾਂ ਅਨੁਸਾਰ ਅਜਿਹੇ ਸੁਧਾਰ ਕਰਦਾ ਰਹੇਗਾ।
ਪਿਛਲੀ ਖ਼ਬਰ ਅਮਨਦੀਪ ਹਸਪਤਾਲ ’ਤੇ ਉਜਾਲਾ ਸਿਗਨਸ ਵਲੋਂ ਰਾਸ਼ਟਰੀ ਡਾਕਟਰ ਦਿਵਸ ਨੂੰ ਸਮਰਪਿਤ ਡਾਕਟਰਜ਼ ਐਪਰੀਸੀਏਸ਼ਨ ਸਮਾਗਮ ਅਗਲੀ ਖ਼ਬਰ ਗੋਪੀਚੰਦ ਆਰਿਆ ਮਹਿਲਾ ਕਾਲਜ ਅਬੋਹਰ ਦੀਆਂ ਐਨ.ਸੀ.ਸੀ.ਕੈਡਿਟਾਂ ਦਾ ਕੈਂਪ ’ਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।