17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਹਲਕਾ ਦਿਹਾਤੀ ਵਿਧਾਇਕ ਦਹੀਯਾ ਵਲੋਂ ਵੱਖ-ਵੱਖ ਥਾਵਾਂ ’ਤੇ 5 ਕਰੋੜ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਰੱਖੇ ਨੀਂਹ ਪੱਥਰ

ਅਜੀਤ ਡੈਸਕ 06-07-2026

ਫ਼ਿਰੋਜ਼ਪੁਰ, 5 ਜੁਲਾਈ (ਕੁਲਬੀਰ ਸਿੰਘ ਸੋਢੀ): ਪੰਜਾਬ ਸਰਕਾਰ ਵਲੋਂ ਸੂਬੇ ਦੇ ਸਮੂਹ ਹਲਕਿਆਂ ਅੰਦਰ ਨਵੀਆਂ ਸੜਕਾਂ ਅਤੇ ਪੁਰਾਣੀਆਂ ਦੀ ਰਿਪੇਅਰ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ। ਜਿਸ ਦੇ ਚੱਲਦੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਅੰਦਰ ਵੀ ਵਿਧਾਇਕ ਰਜਨੀਸ਼ ਕੁਮਾਰ ਦਹੀਯਾ ਦੀ ਅਗਵਾਈ ਵਿਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਵੱਡੇ ਪੱਧਰ ’ਤੇ ਹੋ ਚੁੱਕੀ ਹੈ। ਇਸੇ ਲੜੀ ਦੇ ਚੱਲਦੇ ਵਿਧਾਇਕ ਦਹੀਯਾ ਵਲੋਂ ਹਲਕੇ ਦੇ ਇਤਿਹਾਸਿਕ ਪਿੰਡ ਬਾਜੀਦਪੁਰ ਤੋਂ ਵੱਖ-ਵੱਖ ਜਾਣ ਵਾਲੀਆਂ ਸੜਕਾਂ ਦੀ ਮੁਰੰਮਤ ਅਤੇ ਨਵ ਨਿਰਮਾਣ ਦੇ ਨੀਂਹ ਪੱਥਰ ਰੱਖੇ ਗਏ। ਜਿਨ੍ਹਾਂ ਤੇ 5 ਕਰੋੜ ਖ਼ਰਚ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਫਰੀਦਕੋਟ ਰੋਡ ਤੋਂ ਗੁਰਦੁਆਰਾ ਜ਼ਾਮਨੀ ਸਾਹਿਬ ਤਕ ਸੜਕ ਨੂੰ 18 ਫੁੱਟੀ ਕਰਨ ਤੇ ਕਰੀਬ 1 ਕਰੋੜ 40 ਲੱਖ ਰੁਪਏ, ਬਸਤੀ ਸਟੇਸ਼ਨ ਵਾਲੀ ਦੀ ਨਵੀਂ ਸੜਕ ਤੇ ਕਰੀਬ 58 ਲੱਖ, ਬਾਜੀਦਪੁਰ ਤੋਂ ਪਿੰਡ ਬੂਟੇ ਵਾਲਾ ਵਾਲੀ ਸੜਕ ਤੇ ਕਰੀਬ 1 ਕਰੋੜ 23 ਲੱਖ ਰੁਪਏ ਅਤੇ ਮੋਗਾ ਰੋਡ ਤੋਂ ਗੁਰਦੁਆਰਾ ਜ਼ਾਮਨੀ ਸਾਹਿਬ ਤਕ ਸੀ ਸੀ ਫਲੋਰਿੰਗ ਵਾਲੀ ਸੜਕ ਤੇ ਕਰੀਬ 1 ਕਰੋੜ 69 ਲੱਖ ਰੁਪਏ ਦੀ ਲਾਗਤ ਆਵੇਗੀ। ਹਲਕੇ ਅੰਦਰ ਵੱਖ-ਵੱਖ ਥਾਵਾਂ ਤੇ ਨੀਂਹ ਪੱਥਰ ਰੱਖਣ ਸਮੇਂ ਹਲਕਾ ਦਿਹਾਤੀ ਵਿਧਾਇਕ ਦਹੀਯਾ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਸੜਕਾਂ ਦੇ ਬਣਨ ਨਾਲ ਜਿੱਥੇ ਇਲਾਕਾ ਵਾਸੀਆਂ ਨੂੰ ਸਹੂਲਤ ਮਿਲੇਗੀ, ਉੱਥੇ ਆਮ ਰਾਹਗੀਰਾਂ ਨੂੰ ਵੱਡਾ ਫ਼ਾਇਦਾ ਮਿਲੇਗਾ ਅਤੇ ਗੁਰਦੁਆਰਾ ਜ਼ਾਮਨੀ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਲਈ ਆਉਣ ਵਾਲੀਆਂ ਸੰਗਤਾਂ ਨੂੰ ਆਵਾਜਾਈ ਸਮੇਂ ਪੇਸ਼ ਆਉਂਦੀਆਂ ਪ੍ਰੇਸ਼ਾਨੀਆਂ ਤੋਂ ਨਿਜਾਤ ਮਿਲੇਗੀ। ਵਿਧਾਇਕ ਦਹੀਯਾ ਨੇ ਦੱਸਿਆ ਕਿ ਹਲਕੇ ਦੀ ਮੁਹਾਰ ਬਦਲਣ ਲਈ ਵਿਕਾਸ ਕਾਰਜਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਆਉਣ ਵਾਲੇ ਸਮੇਂ ਵਿਚ ਹੋਰ ਫ਼ੰਡ ਮੁਹੱਈਆ ਕਰਵਾ ਕੇ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾਣਗੇ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਤੇ ਕਿਹਾ ਕਿ ਆਪ ਦੀਆਂ ਲੋਕ ਪੱਖੀ ਨੀਤੀਆਂ ਨੂੰ ਸ਼ੁਰੂ ਕਰਕੇ ਜੋ ਵੱਡੇ ਫ਼ੈਸਲੇ ਲਏ ਹਨ, ਉਨ੍ਹਾਂ ਕਰਕੇ ਸੂਬੇ ਦੀ ਜਨਤਾ ਖ਼ੁਸ਼ ਹੈ। ਇਸ ਮੌਕੇ ਜਥੇਦਾਰ ਗੁਰਮੇਲ ਸਿੰਘ (ਮੁੱਖ ਸੇਵਾਦਾਰ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ), ਸ਼ਾਮ ਸਿੰਘ ਮੁਦਕਾ ਬਲਾਕ ਸਮਿਤੀ ਮੈਂਬਰ, ਜਗਤਾਰ ਸਿੰਘ ਮੁਦਕਾ ਸਰਪੰਚ ਮੱਲਵਾਲ ਕਦੀਮ, ਸੁਖਦੀਪ ਸਿੰਘ ਉਗੋਕੇ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ, ਰਾਜਿੰਦਰ ਸ਼ਰਮਾ ਜ਼ਿਲ੍ਹਾ ਚੇਅਰਮੈਨ ਬ੍ਰਾਹਮਣ ਵੈਲਫੇਅਰ ਬੋਰਡ, ਸਰਪੰਚ ਬਲਵਿੰਦਰ ਸਿੰਘ ਲਾਡੀ, ਬਲਰਾਮ ਸ਼ਰਮਾ ਸੀਨੀਅਰ ਆਪ ਆਗੂ, ਟੋਨੀ ਸ਼ਰਮਾ, ਪਰਮਜੀਤ ਸਿੰਘ ਜੰਮੂ ਮੈਂਬਰ ਕੰਬੋਜ ਵੈਲਫੇਅਰ ਬੋਰਡ, ਸਰਪੰਚ ਮਨਦੀਪ ਸਿੰਘ ਪਿਆਰੇਆਣਾ, ਮਨੀ ਸੰਧੂ ਹਲਕਾ ਕੋਆਰਡੀਨੇਟਰ ਲੋਕ ਮਿਲਣੀ ਪ੍ਰੋਗਰਾਮ, ਮਲਕੀਤ ਸਿੰਘ ਬਰਾੜ ਬਲਾਕ ਸਮਿਤੀ ਮੈਂਬਰ, ਕਾਕਾ ਸੰਧੂ ਬੂਟੇ ਵਾਲਾ, ਗੋਪਾਲ ਕ੍ਰਿਸ਼ਨ ਬਲਾਕ ਸਮਿਤੀ ਮੈਂਬਰ, ਮੇਜਰ ਸਿੰਘ ਬੁਰਜੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਮਦੋਟ, ਸਰਪੰਚ ਮੱਸਾ ਸਿੰਘ ਪੀਰੂ ਵਾਲਾ, ਹਰਜਿੰਦਰ ਸਿੰਘ ਸਾਬ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ (ਛਾਉਣੀ) ਆਦਿ ਹਾਜ਼ਰ ਸਨ।

 

ਪਿਛਲੀ ਖ਼ਬਰ ਫਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਬੀ.ਸੀ. ਵਿੰਗ ਨੂੰ ਸਰਗਰਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਗੁਰੂਹਰਸਹਾਏ ਨਗਰ ਕੌਂਸਲ ਚੋਣਾਂ ’ਚ ਕਾਂਗਰਸ ਨੇ ਗੱਡਿਆ ਜਿੱਤ ਦਾ ਝੰਡਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।