04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਭੋਗ ’ਤੇ ਵਿਸ਼ੇਸ਼-ਮਾਤਾ ਮਨਜੀਤ ਕੌਰ

ਅਜੀਤ ਡੈਸਕ 26-07-2026
ਤਲਵੰਡੀ ਭਾਈ- ਉਸਾਰੂ ਵਿਚਾਰਾਂ ਦੇ ਧਾਰਨੀ ਸਰਦਾਰਨੀ ਮਨਜੀਤ ਕੌਰ ਦਾ ਜਨਮ ਸਾਲ 1960 ਦੌਰਾਨ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਹਿਸੀਲ ਅਜਨਾਲਾ ਦੇ ਪਿੰਡ ਘੋਗਾ ਵਿਖੇ ਪਿਤਾ ਰਘਬੀਰ ਸਿੰਘ ਭਿੰਡਰ ਦੇ ਘਰ ਮਾਤਾ ਪ੍ਰੀਤਮ ਕੌਰ ਕੁੱਖੋਂ ਹੋਇਆ। ਇਨ੍ਹਾਂ ਨੇ ਉਸ ਸਮੇਂ ਆਪਣੇ ਪਿੰਡ ਦੇ ਸਕੂਲ ਤੋਂ ਮੁੱਢਲੀ ਸਿੱਖਿਆ ਹਾਸਿਲ ਕੀਤੀ। ਜਿਸ ਪਿੱਛੋਂ ਇਨ੍ਹਾਂ ਦਾ ਸਮੁੱਚਾ ਪਰਿਵਾਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਕਰਮੂੰਵਾਲਾ ਵਿਖੇ ਆ ਵਸਿਆ। ਮਾਪਿਆਂ ਨੇ ਇਨ੍ਹਾਂ ਦਾ ਵਿਆਹ ਪਿੰਡ ਠੇਠਰ ਕਲਾਂ ਦੇ ਸਰਪੰਚ ਰਹੇ ਤਾਰਾ ਸਿੰਘ ਗਿੱਲ ਦੇ ਸਪੁੱਤਰ ਗੁਰਦੇਵ ਸਿੰਘ ਗਿੱਲ ਨਾਲ ਕੀਤਾ। ਵਿਆਹ ਉਪਰੰਤ ਪ੍ਰਮਾਤਮਾ ਨੇ ਇਨ੍ਹਾਂ ਦੇ ਘਰ ਦੋ ਪੁੱਤਰ ਕੁਲਜਿੰਦਰ ਸਿੰਘ ਗਿੱਲ, ਪਲਵਿੰਦਰ ਸਿੰਘ ਗਿੱਲ ਅਤੇ ਧੀ ਚਰਨਜੀਤ ਕੌਰ ਦੀ ਦਾਤ ਬਖਸ਼ੀ, ਜਿੰਨਾਂ ਨੂੰ ਆਪ ਨੇ ਚੰਗੇ ਸੰਸਕਾਰ ਅਤੇ ਸਿੱਖਿਆ ਦੇ ਕੇ ਸਮੇਂ ਦੇ ਹਾਣੀ ਬਣਾਇਆ। ਇਨ੍ਹਾਂ ਦੇ ਪਤੀ ਗੁਰਦੇਵ ਸਿੰਘ ਗਿੱਲ ਸਾਲ 2002 ਦੌਰਾਨ ਇਕ ਲੰਬੀ ਬਿਮਾਰੀ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਏ ਤਾਂ ਇਨ੍ਹਾਂ ਹੌਸਲਾ ਨਾ ਛੱਡਦਿਆਂ ਪਰਿਵਾਰ ਦੀ ਅਗਵਾਈ ਸੁਚੱਜੇ ਢੰਗ ਨਾਲ ਸੰਭਾਲੀ। ਉਨ੍ਹਾਂ ਦੀਆਂ ਚੰਗੀਆਂ ਸਿੱਖਿਆ ਦੇ ਬਲਬੂਤੇ ਇਨ੍ਹਾਂ ਦਾ ਵੱਡਾ ਪੁੱਤਰ ਕੁਲਜਿੰਦਰ ਸਿੰਘ ਗਿੱਲ ਪੰਜਾਬ ਦੀ ਆਵਾਜ਼ ‘ਅਜੀਤ’ ਦੇ ਪੱਤਰਕਾਰ ਵਜੋਂ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਅ ਰਿਹਾ ਹੈ। ਜਦਕਿ ਛੋਟਾ ਪੁੱਤਰ ਪਲਵਿੰਦਰ ਸਿੰਘ ਗਿੱਲ ਪਿੰਡ ਠੇਠਰ ਕਲਾਂ ਦੇ ਸਰਪੰਚ ਦੀ ਸੇਵਾ ਵਿਚ ਜੁੱਟਿਆ ਹੋਇਆ। ਮਾਤਾ ਮਨਜੀਤ ਕੌਰ ਗੁਰੂ ਘਰ ਵਿਚ ਅਥਾਹ ਸ਼ਰਧਾ ਰੱਖ ਹਮੇਸ਼ਾ ਸੇਵਾ ਵਿਚ ਜੁਟੇ ਰਹਿੰਦੇ, ਪ੍ਰੰਤੂ 17 ਜੁਲਾਈ ਨੂੰ ਰੱਬੀ ਘਰ ਤੋਂ ਆਏ ਬੁਲਾਵੇ ਦੇ ਚੱਲਦਿਆਂ ਉਹ ਪ੍ਰਮਾਤਮਾ ਵਲੋਂ ਬਖਸ਼ੀ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ। ਅੱਜ ਮਿਤੀ 26 ਜੁਲਾਈ 2026 ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਜ ਉਨ੍ਹਾਂ ਨਮਿਤ ਸਹਿਜ ਪਾਠ ਦੇ ਭੋਗ ਗੁਰਦੁਆਰਾ ਸਾਹਿਬ, ਪਿੰਡ ਠੇਠਰ ਕਲਾਂ (ਜ਼ਿਲ੍ਹਾ ਫ਼ਿਰੋਜ਼ਪੁਰ) ਵਿਖੇ ਪੈਣਗੇ ਅਤੇ ਅੰਤਿਮ ਅਰਦਾਸ ਹੋਵੇਗੀ।
-ਰਵਿੰਦਰ ਸਿੰਘ ਬਜਾਜ
ਪਿਛਲੀ ਖ਼ਬਰ ਸਰਕਾਰੀ ਹਾਈ ਸਮਾਰਟ ਸਕੂਲ ਸਤੀਏਵਾਲਾ ’ਚ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀਰ ਜਵਾਨਾਂ ਨੇ ਸਾਂਝੇ ਕੀਤੇ ਯੁੱਧ ਦੇ ਅਨ... ਅਗਲੀ ਖ਼ਬਰ 29 ਜੁਲਾਈ ਨੂੰ ਸਜੇਗਾ ਪੀਰ ਬਾਬਾ ਭੂਰੀ ਵਾਲੇ ਦਾ ਵਿਸ਼ਾਲ ਜੋੜ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।