04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਭਾਕਿਯੂ ਆਗੂਆਂ ਅਤੇ ਇਲਾਕਾ ਵਾਸੀਆਂ ਵਲੋਂ ਟੁੱਟੀ ਸੜਕ ਬਣਾਉਣ ਦੀ ਮੰਗ

ਅਜੀਤ ਡੈਸਕ 26-07-2026
ਖੋਸਾ ਦਲ ਸਿੰਘ, 25 ਜੁਲਾਈ (ਮਨਪ੍ਰੀਤ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਆਗੂਆਂ ਅਤੇ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਖੋਸਾ ਦਲ ਸਿੰਘ ਤੋਂ ਮੱਲ੍ਹਾਂਵਾਲਾ ਨੂੰ ਜੋੜਨ ਵਾਲੀ ਲਿੰਕ ਸੜਕ ਜੋ ਖੋਸਾ ਦਲ ਸਿੰਘ ਤੋਂ ਕੋਠੇ ਅੰਬਰਹਰ ਭਾਗੋ ਕੇ ਨੂੰ ਜਾਂਦੀ ਹੈ ਪਿਛਲੇ ਕਾਫੀ ਢਾਈ ਮਹੀਨੇ ਤੋਂ ਨਵੀਂ ਬਣਾਉਣ ਲਈ ਮੋਟਾ ਪੱਥਰ ਪਾ ਕੇ ਰੱਖਿਆ ਗਿਆ ਹੈ। ਉਸ ਨੂੰ ਤੁਰੰਤ ਬਣਾਇਆ ਜਾਵੇ। ਜਥੇਬੰਦੀ ਦੇ ਆਗੂਆਂ ਜਸਕਰਨ ਸਿੰਘ ਖੋਸਾ, ਬਲਾਕ ਪ੍ਰਧਾਨ ਭੂਪਿੰਦਰ ਸਿੰਘ ਖੋਸਾ ਨੇ ਕਿਹਾ ਕਿ ਇਹ ਸੜਕ ਬਿਲਕੁਲ ਸਹੀ ਸੀ, ਜਿਸ ਨੂੰ ਜਾਣਬੁੱਝ ਕੇ ਪੁੱਟ ਕੇ ਰੱਖ ਦਿੱਤਾ ਹੈ। ਜਿਸ ਨਾਲ ਇਲਾਕਾ ਵਾਸੀਆਂ ਨੂੰ ਕਾਫੀ ਜਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੂਹ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜਕ ਦਾ ਨਿਰਮਾਣ ਕਾਰਜ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਅਮਨਦੀਪ ਸਿੰਘ, ਕੁਲਦੀਪ ਸਿੰਘ, ਲਵਪ੍ਰੀਤ ਸਿੰਘ, ਧੰਨਾ ਖੋਸੇ, ਸੂਰਿੰਦਰ ਸਿੰਘ ਖੋਸੇ, ਅਮਰੀਕ ਸਿੰਘ ਖੋਸੇ, ਹਰਪ੍ਰੀਤ ਸਿੰਘ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਸੂਬੇ ਦਾ ਹਰ ਵਰਗ ਆਪਣੇ-ਆਪ ਨੂੰ ਠੱਗਿਆ, ਲੁੱਟਿਆ ਤੇ ਨਿਰਾਸ਼ ਕਰ ਰਿਹਾ ਮਹਿਸੂਸ-ਜਿੰਦੂ ਅਗਲੀ ਖ਼ਬਰ ਸ਼ਹਿਰੀ ਹਲਕੇ ਦੇ ਨੌਜਵਾਨ ਆਗੂ ਨਿਰਮਲਜੀਤ ਸਿੰਘ ਬਣੇ ਜ਼ਿਲ੍ਹਾ ਯੂਥ ਵਿੰਗ ਦੇ ਮੀਤ ਪ੍ਰਧਾਨ, ਵਧਾਈਆਂ ਦੇਣ ਵਾਲਿਆਂ ਦਾ ਲੱਗਿਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।