02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸੜਕ ਕਿਨਾਰੇ ਘੁਣ ਖਾਦੀ ਟਾਹਲੀ ਕਾਰਨ ਕਿਸੇ ਵੇਲੇ ਵੀ ਵਾਪਰ ਸਕਦੈ ਵੱਡਾ ਹਾਦਸਾ

ਅਜੀਤ ਡੈਸਕ 30-07-2026
ਮੁੱਦਕੀ, 29 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਸਥਾਨਕ ਕਸਬੇ ਦੇ ਮੁੱਦਕੀ ਤੋਂ ਫ਼ਰੀਦਕੋਟ ਰੋਡ ’ਤੇ ਸਥਿਤ ਗੁਰਦੁਆਰਾ ਬਾਬਾ ਬਿਧੀ ਚੰਦ ਨਜ਼ਦੀਕ ਸੜਕ ਦੇ ਕਿਨਾਰੇ ’ਤੇ ਖੜ੍ਹੀ ਖ਼ਤਰਨਾਕ ਟਾਹਲੀ ਕਿਸੇ ਵੇਲੇ ਵੀ ਜਾਨੀ-ਮਾਲੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਮੁੱਦਕੀ ਦੇ ਪ੍ਰਧਾਨ ਚਰਨਜੀਤ ਸਿੰਘ ਚੈਨਾ ਰੋਸਾ ਨੇ ਦੱਸਿਆ ਕਿ ਉਕਤ ਟਾਹਲੀ ਦੇ ਜੜ੍ਹ ਤੋਂ ਉੱਖੜਨ ਅਤੇ ਜੜ੍ਹ ਨੂੰ ਘੁਣ ਲੱਗਾ ਹੋਣ ਕਰਕੇ ਟਾਹਲੀ ਕਿਸੇ ਵੇਲੇ ਵੀ ਡਿਗ ਸਕਦੀ ਹੈ, ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਸੜਕ ’ਤੇ ਹੀ ਖੜ੍ਹੇ ਲੰਮੇ ਅਤੇ ਵੱਡੇ-ਵੱਡੇ ਸਫ਼ੈਦੇ ਜਿਨ੍ਹਾਂ ਦਾ ਟਾਹਣਾ ਕਦੇ ਵੀ ਹਨੇਰੀ ਕਾਰਨ ਡਿਗ ਕੇ ਕਿਸੇ ਦਾ ਜਾਨੀ ਅਤੇ ਮਾਲੀ ਨੁਕਸਾਨ ਪਹੁੰਚਾ ਸਕਦਾ ਹੈ। ਚਰਨਜੀਤ ਸਿੰਘ ਚੈਨਾ ਰੋਸਾ ਨੇ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਘੁਣ ਖਾਦੀ ਟਾਹਲੀ ਨੂੰ ਪੁਟਵਾਇਆ ਜਾਵੇ ਅਤੇ ਵੱਡੇ ਸਫ਼ੈਦਿਆਂ ਦਾ ਕੋਈ ਢੁਕਵਾਂ ਹੱਲ ਕੀਤਾ ਜਾਵੇ।
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਫ਼ਿਰੋਜ਼ਪੁਰ ਇਕਾਈ ਦੀ ਜਥੇਬੰਦਕ ਮੀਟਿੰਗ ਬਲਾਕਾਂ ਦੀਆਂ ਸਮੱਸਿਆਵਾਂ ’ਤੇ ਹੋਈ ਗੰ... ਅਗਲੀ ਖ਼ਬਰ ਆਂਗਣਵਾੜੀ ਭਰਤੀ ਨੂੰ ਲੈ ਕੇ ਸੀ.ਡੀ.ਪੀ.ਓ ਦਫ਼ਤਰ ਅੱਗੇ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।