02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਬਾਬਾ ਰਾਮ ਥੰਮ੍ਹਣ ਦਰਬਾਰ ਬਾਜੇ ਕੇ ’ਚ ਪੁੰਨਿਆ ਦਾ ਦਿਹਾੜਾ ਮਨਾਇਆ

ਅਜੀਤ ਡੈਸਕ 30-07-2026
ਗੋਲੂ ਕਾ ਮੋੜ, 29 ਜੁਲਾਈ (ਸੁਰਿੰਦਰ ਸਿੰਘ ਪੁਪਨੇਜਾ)-ਬਾਬਾ ਰਾਮ ਥੰਮ੍ਹਣ ਦਰਬਾਰ ਬਾਬਾ ਦੇਵੀ ਦਿਆਲ ਆਸ਼ਰਮ ਬਾਜੇ ਕੇ ਵਿਖ਼ੇ ਗੁਰ ਪੁੰਨਿਆ ਦੇ ਦਿਹਾੜੇ ’ਤੇ ਗੱਦੀ ਨਸ਼ੀਨ ਬਾਬਾ ਹਰਮੇਸ ਦਾਸ ਵਲੋਂ ਰੂਹਾਨੀ ਸਤਿਸੰਗ ਕੀਤਾ ਗਿਆ। ਜਿਸ ਵਿਚ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਪੁੱਜੀਆਂ। ਇਸ ਮੌਕੇ ਸਵੇਰੇ 9 ਵਜੇ ਹਵਣ ਪੂਜਾ ਤੋਂ ਬਾਅਦ ਭਜਨ ਮੰਡਲੀ ਵਲੋਂ 1 ਵਜੇ ਤੱਕ ਬਾਬਾ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ ਗਿਆ। ਇਸ ਉਪਰੰਤ ਬਾਬਾ ਹਰਮੇਸ਼ ਦਾਸ ਵਲੋਂ ਸੰਗਤਾਂ ਨੂੰ ਪ੍ਰਵਚਨ ਸੁਣਾ ਕੇ ਨਿਹਾਲ ਕੀਤਾ। ਉਨ੍ਹਾਂ ਕਿਹਾ ਕਿ ਮਨੁੱਖੀ ਜਾਮਾ ਨਾਮ ਸਿਮਰਨ ਲਈ ਮਿਲਿਆ ਹੈ ਅਤੇ ਮਨੁੱਖ ਪ੍ਰਮਾਤਮਾ ਨੂੰ ਭੁੱਲ ਕੇ ਮਾਇਆ ਨੂੰ ਇਕੱਠੀ ਕਰਨ ਲੱਗਿਆ ਹੋਇਆ ਹੈ ਅਤੇ ਉਸਨੂੰ ਦੁੱਖ ਵਿਚ ਹੀ ਪ੍ਰਮਾਤਮਾ ਯਾਦ ਆਉਂਦਾ ਹੈ। ਬਾਬਾ ਰਾਧੇ ਸ਼ਾਮ ਵਲੋਂ ਆਈਆਂ ਸੰਗਤਾਂ ਨੂੰ ਜੀ ਆਇਆ ਆਖਿਆ ਅਤੇ ਸਮਾਗਮ ਵਿਚ ਪੁੱਜਣ ’ਤੇ ਧੰਨਵਾਦ ਕੀਤਾ। ਸਮਾਗਮ ਦੌਰਾਨ ਗੁਰੂ ਕੇ ਲੰਗਰ ਸੰਗਤਾਂ ਵਿਚ ਅਤੁੱਟ ਵਰਤਾਏ ਗਏ।
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਤਲਵੰਡੀ ਭਾਈ ਪਹੁੰਚਣ ’ਤੇ ਹੋਇਆ ਨਿੱਘਾ ਸਵਾਗਤ ਅਗਲੀ ਖ਼ਬਰ ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਦੇ ਖ਼ਿਲਾਫ਼ ਬਾਰ ਐਸੋਸੀਏਸ਼ਨ ਜ਼ੀਰਾ ਦੀ ਭੁੱਖ ਹੜਤਾਲ ਲਗਾਤਾਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।