02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਮਰਜਰ ਦੇ ਵਿਰੋਧ ’ਚ ਕੋਆਪਰੇਟਿਵ ਬੈਂਕ ਕਰਮਚਾਰੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਰਜਿਸਟਰਾਰ ਦਫ਼ਤਰ ਅੱਗੇ ਕੀਤੀ ਮਹਾਂ ਰੈਲੀ

ਅਜੀਤ ਡੈਸਕ 31-07-2026
ਖੋਸਾ ਦਲ ਸਿੰਘ, 30 ਜੁਲਾਈ (ਮਨਪ੍ਰੀਤ ਸਿੰਘ ਸੰਧੂ)-ਕੋਆਪਰੇਟਿਵ ਬੈਂਕ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਸੱਦੇ ‘ਤੇ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਅਤੇ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਦੇ ਕਰਮਚਾਰੀਆਂ ਵਲੋਂ ਪੀ.ਏ.ਡੀ.ਬੀ., ਐਸ.ਏ.ਡੀ.ਬੀ. ਦੇ ਕਰਮਚਾਰੀਆਂ ਨੂੰ ਸਹਿਕਾਰੀ ਬੈਂਕਾਂ ਵਿਚ ਮਰਜ ਕਰਨ ਦੇ ਪ੍ਰਸਤਾਵ ਦੇ ਵਿਰੋਧ ਵਿਚ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਲੜੀ ਤਹਿਤ ਸੂਬੇ ਭਰ ਤੋਂ ਆਏ ਹਜ਼ਾਰਾਂ ਕਰਮਚਾਰੀਆਂ ਨੇ ਰਜਿਸਟਰਾਰ ਸਹਿਕਾਰੀ ਸਭਾਵਾਂ, ਪੰਜਾਬ, ਚੰਡੀਗੜ੍ਹ ਦੇ ਦਫ਼ਤਰ ਅੱਗੇ ਇਕ ਵਿਸ਼ਾਲ ਸੂਬਾ ਪੱਧਰੀ ਮਹਾਂ ਰੈਲੀ ਕਰਕੇ ਆਪਣਾ ਲੋਕਤਾਂਤਰਿਕ ਵਿਰੋਧ ਦਰਜ ਕਰਵਾਇਆ। ਫੈਡਰੇਸ਼ਨ ਦੇ ਪ੍ਰਧਾਨ ਨਿਤਿਨ ਕੱਕੜ ਬਰਾਂਚ ਮੈਨੇਜਰ, ਖੋਸਾ ਦਲ ਸਿੰਘ ਵਾਲਾ ਅਤੇ ਜਨਰਲ ਸਕੱਤਰ ਧੀਰਜ ਕੁਮਾਰ ਸ਼ਰਮਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਰਮਚਾਰੀਆਂ ਦਾ ਮਰਜਰ ਸਹਿਕਾਰੀ ਬੈਂਕਾਂ ‘ਤੇ ਅਸਹਿਣਯੋਗ ਵਿੱਤੀ ਬੋਝ ਪਾਵੇਗਾ। ਇਸ ਨਾਲ ਭਰਤੀ ਨਿਯਮਾਂ, ਸੀਨੀਅਰਿਟੀ, ਤਰੱਕੀਆਂ, ਸੇਵਾ ਸ਼ਰਤਾਂ ਅਤੇ ਕਾਨੂੰਨੀ ਪਾਲਣਾ ਨਾਲ ਸੰਬੰਧਿਤ ਗੰਭੀਰ ਕਾਨੂੰਨੀ, ਪ੍ਰਸ਼ਾਸਕੀ ਅਤੇ ਸੇਵਾ ਸੰਬੰਧੀ ਸਮੱਸਿਆਵਾਂ ਪੈਦਾ ਹੋਣਗੀਆਂ। ਉਨ੍ਹਾਂ ਆਖਿਆ ਕਿ ਪਹਿਲਾਂ ਹੀ ਵਿੱਤੀ ਦਬਾਅ ਹੇਠ ਚੱਲ ਰਹੇ ਸਹਿਕਾਰੀ ਬੈਂਕਿੰਗ ਖੇਤਰ ‘ਤੇ ਹੋਰ ਵਾਧੂ ਜ਼ਿੰਮੇਵਾਰੀਆਂ ਪਾਉਣਾ ਇਸ ਦੀ ਸਥਿਰਤਾ ਅਤੇ ਕਾਰਗੁਜ਼ਾਰੀ ਨੂੰ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰੇਗਾ। ਫੈਡਰੇਸ਼ਨ ਨੇ ਪੰਜਾਬ ਸਰਕਾਰ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਪੀ.ਏ.ਡੀ.ਬੀ./ਐਸ.ਏ.ਡੀ.ਬੀ. ਕਰਮਚਾਰੀਆਂ ਦੇ ਮਰਜਰ ਸੰਬੰਧੀ ਪ੍ਰਸਤਾਵ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਸਹਿਕਾਰੀ ਬੈਂਕ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਦਾ ਅਰਥਪੂਰਨ ਗੱਲਬਾਤ ਰਾਹੀਂ ਜਲਦ ਹੱਲ ਕੱਢਿਆ ਜਾਵੇ, ਤਾਂ ਜੋ ਆਮ ਬੈਂਕਿੰਗ ਸੇਵਾਵਾਂ ਲੋਕ ਹਿੱਤ ਵਿਚ ਮੁੜ ਬਹਾਲ ਹੋ ਸਕਣ।
ਪਿਛਲੀ ਖ਼ਬਰ ਰੇਡੀਓਗ੍ਰਾਫ਼ਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਅਗਲੀ ਖ਼ਬਰ ਜ਼ੀਰਾ ਹਲਕੇ ਦਾ ਇਕ ਅਜਿਹਾ ਸਕੂਲ ਜਿੱਥੇ ਅਧਿਆਪਕਾਂ ਤੋਂ ਦਰਜਾ ਚਾਰ ਮੁਲਾਜ਼ਮਾਂ ਦੀ ਤਨਖਾਹ ਵੱਧ !

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।