02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

33 ਫ਼ੀਸਦੀ ਸਬਸਿਡੀ ’ਤੇ ਸਰ੍ਹੋਂ ’ਚੋਂ ਤੇਲ ਕੱਢਣ ਵਾਲੇ ਯੂਨਿਟ ਲਈ ਅਰਜ਼ੀਆਂ ਦੀ ਮੰਗ: ਮੁੱਖ ਖੇਤੀਬਾੜੀ ਅਫ਼ਸਰ

ਅਜੀਤ ਡੈਸਕ 31-07-2026
ਫ਼ਿਰੋਜ਼ਪੁਰ 30 ਜੁਲਾਈ (ਕੁਲਬੀਰ ਸਿੰਘ ਸੋਢੀ): ਡਾ. ਬਲਵਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਐੱਨ.ਐੱਮ.ਈ.ਓ-ਓ.ਐੱਸ ਸਕੀਮ ਅਧੀਨ ਸਰ੍ਹੋਂ ਵਿਚੋਂ ਤੇਲ ਕੱਢਣ ਵਾਸਤੇ ਇਕ ਆਇਲ ਐਕਸਟਰੈਕਸ਼ਨ ਯੂਨਿਟ ਸਥਾਪਿਤ ਕੀਤਾ ਜਾਣਾ ਹੈ। ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਸਕੀਮ ਦੀਆਂ ਸ਼ਰਤਾਂ ਮੁਤਾਬਿਕ ਜ਼ਿਲ੍ਹੇ ਅਧੀਨ ਕੋਈ ਵੀ ਫਾਰਮ ਪ੍ਰੋਡਿਊਸਰ ਆਰਗੈਨਾਈਜੇਸ਼ਨ, ਕੋਆਪ੍ਰੇਟਿਵ, ਸਰਕਾਰੀ /ਗੈਰ- ਸਰਕਾਰੀ ਇੰਡਸਟਰੀ ਅਤੇ ਕਾਰਪੋਰੇਸ਼ਨ ਜਾਂ ਪਹਿਲਾਂ ਸਥਾਪਿਤ ਤੇਲ ਬੀਜ ਪ੍ਰੋਸੈਸਿੰਗ ਯੂਨਿਟ 33 ਪ੍ਰਤੀਸ਼ਤ ਸਬਸਿਡੀ ਵੱਧ ਤੋਂ ਵੱਧ 9.90 ਲੱਖ ਤੇ ਯੂਨਿਟ ਲੈਣ ਲਈ ਮਿਤੀ 8 ਅਗਸਤ 2026 ਤੱਕ ਦਫਤਰ ਮੁੱਖ ਖੇਤੀਬਾੜੀ ਅਫਸਰ, ਫਿਰੋਜ਼ਪੁਰ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਆਦਾ ਅਰਜ਼ੀਆਂ ਪ੍ਰਾਪਤ ਹੋਣ ਦੀ ਸੂਰਤ ਵਿਚ ਜ਼ਿਲ੍ਹਾ ਪੱਧਰ ਤੇ ਆਇਲਸੀਡਸ ਮਿਸ਼ਨ ਤਹਿਤ ਬਣੀ ਜ਼ਿਲ੍ਹਾ ਐਗਜੀਕਿਊਟਿਵ ਕਮੇਟੀ ਦਾ ਫੈਸਲਾ ਅੰਤਿਮ ਹੋਵੇਗਾ। ਅੰਤਿਮ ਮਿਤੀ 8 ਅਗਸਤ 2026 ਤੋਂ ਬਾਅਦ ਕੋਈ ਵੀ ਅਰਜ਼ੀ ਵਿਚਾਰੀ ਨਹੀਂ ਜਾਵੇਗੀ।
ਪਿਛਲੀ ਖ਼ਬਰ 6 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਕਾਬੂ ਅਗਲੀ ਖ਼ਬਰ ਰੇਡੀਓਗ੍ਰਾਫ਼ਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।