02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਮਹਿਲਾ ਅਧਿਆਪਕਾ ਖ਼ਿਲਾਫ਼ ਮਿਡ-ਡੇਅ ਮੀਲ ਵਿਚ ਮੁੜ ਜਾਂਚ ਦੇ ਹੁਕਮਾਂ ਨੇ ਖੜ੍ਹੇ ਕੀਤੇ ਸਵਾਲ ਜੂਨੀਅਰ ਅਧਿਕਾਰੀ ਵਲੋਂ ਸੀਨੀਅਰ ਅਧਿਕਾਰੀ ਦੇ ਫ਼ੈਸਲੇ ਨੂੰ ਚੁਣੌਤੀ

ਅਜੀਤ ਡੈਸਕ 31-07-2026
ਮਮਦੋਟ, 30 ਜੁਲਾਈ (ਸੁਖਦੇਵ ਸਿੰਘ ਸੰਗਮ)-ਬਲਾਕ ਸਿੱਖਿਆ ਵਿਭਾਗ ਦਫ਼ਤਰ ਮਮਦੋਟ ਦੀ ਕਾਰਵਾਈ ਇਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਬਣੀ ਹੋਈ ਹੈ। ਜਾਣਕਾਰੀ ਮੁਤਾਬਿਕ ਬਲਾਕ ਸਿੱਖਿਆ ਅਫ਼ਸਰ ਮਮਦੋਟ ਦੁਆਰਾ ਬਲਾਕ ਦੇ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਕ ਮਹਿਲਾ ਅਧਿਆਪਕਾ ਖ਼ਿਲਾਫ਼ ਮਿਡ-ਡੇਅ ਮੀਲ ਵਿਚ ਕਥਿਤ ਬੇਨਿਯਮੀਆਂ ਦੇ ਦੋਸ਼ਾਂ ਸੰਬੰਧੀ ਦੁਆਰਾ ਜਾਂਚ ਬਿਠਾ ਦਿੱਤੀ ਗਈ, ਜਦਕਿ ਇਸ ਮਾਮਲੇ ਦੀ ਪਹਿਲਾ ਹੀ ਵਿਭਾਗੀ ਪੜਤਾਲ ਕਰਵਾਈ ਜਾ ਚੁੱਕੀ ਸੀ। ਦੱਸਿਆ ਜਾਂਦਾ ਹੈ ਕਿ ਉਸ ਪੜਤਾਲ ਉਪਰੰਤ ਜ਼ਿਲ੍ਹਾ ਪ੍ਰਾਇਮਰੀ ਸਿੱਖਿਆ ਅਧਿਕਾਰੀ ਫਿਰੋਜ਼ਪੁਰ ਵਲੋਂ ਮਾਮਲਾ ਸਬੰਧੀ ਬਣਾਈ ਸਿੱਟ ਦੀ ਰਿਪੋਰਟ ਉਪਰੰਤ ਸ਼ਿਕਾਇਤ ਦਫ਼ਤਰ ਦਾਖਲ ਕਰ ਦਿੱਤੀ ਗਈ ਸੀ। ਪਰ ਇਸ ਦੇ ਬਾਵਜੂਦ ਕਥਿਤ ਦੋਸ਼ ਹੈ ਕਿ ਬਲਾਕ ਸਿੱਖਿਆਂ ਅਧਿਕਾਰੀ ਮਮਦੋਟ ਨੇ ਉਸ ਮਾਮਲੇ ਵਿਚ ਨਾਦਰਸ਼ਾਹੀ ਕਾਰਵਾਈ ਕਰਦਿਆਂ ਮੁੜ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ। ਜੂਨੀਅਰ ਅਧਿਕਾਰੀ ਦੀ ਇਸ ਕਾਰਵਾਈ ਨੂੰ ਲੈ ਕੇ ਵਿਭਾਗੀ ਹਲਕਿਆਂ ਵਿਚ ਵੀ ਕਈ ਸਵਾਲ ਉੱਠ ਰਹੇ ਹਨ। ਚਰਚਾ ਇਹ ਹੈ ਕਿ ਕੀ ਕੋਈ ਜੂਨੀਅਰ ਅਧਿਕਾਰੀ ਆਪਣੇ ਉੱਚ ਅਧਿਕਾਰੀ ਵਲੋਂ ਪੜਤਾਲ ਉਪਰੰਤ ਲਏ ਗਏ ਫ਼ੈਸਲੇ ਨੂੰ ਇਸ ਤਰ੍ਹਾਂ ਅਮਲੀ ਤੌਰ ’ਤੇ ਚੁਨੌਤੀ ਦੇ ਸਕਦਾ ਹੈ। ਵਿਭਾਗੀ ਜਾਣਕਾਰਾਂ ਦਾ ਮੰਨਣਾ ਹੈ ਕਿ ਜੇਕਰ ਕਿਸੇ ਮਾਮਲੇ ਦੀ ਯੋਗ ਅਧਿਕਾਰੀ ਵਲੋਂ ਪੜਤਾਲ ਕਰਕੇ ਨਿਪਟਾਰਾ ਕੀਤਾ ਜਾ ਚੁੱਕਾ ਹੋਵੇ ਤਾਂ ਉਸੇ ਮਾਮਲੇ ਵਿਚ ਮੁੜ ਜਾਂਚ ਦੇ ਹੁਕਮ ਦੇਣ ਦੇ ਕਾਨੂੰਨੀ ਅਤੇ ਪ੍ਰਸ਼ਾਸਕੀ ਆਧਾਰ ਸਪਸ਼ਟ ਹੋਣੇ ਚਾਹੀਦੇ ਹਨ ਨਹੀਂ ਤਾਂ ਅਜਿਹੀ ਕਾਰਵਾਈ ਨਾਲ ਵਿਭਾਗ ਦੀ ਕਾਰਗੁਜ਼ਾਰੀ ਅਤੇ ਪਾਰਦਰਸ਼ਤਾ ’ਤੇ ਸਵਾਲ ਖੜ੍ਹੇ ਹੋ ਸਕਦੇ ਹਨ। ਇਸ ਮਾਮਲੇ ਨੂੂੰ ਲੈ ਕੇ ਸਿੱਖਿਆਂ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਆਪਕ ਵਰਗ ਵਿਚ ਵੀ ਖ਼ਾਸੀ ਚਰਚਾ ਛਿੜੀ ਹੋਈ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੈਡਮ ਸੁਨੀਤਾ ਰਾਣੀ ਨੇ ਕਿਹਾ ਕਿ ਪੜਤਾਲ ਦੌਰਾਨ ਸ਼ਿਕਾਇਤ ਆਧਾਰਹੀਣ ਪਾਏ ਜਾਣ ’ਤੇ ਮਾਮਲਾ ਖ਼ਤਮ ਕਰ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਲਾਠੀਚਾਰਜ ਦੇ ਵਿਰੋਧ ’ਚ ਵਾਲਮੀਕਿ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਫੁੱਲਾਂ ਦੀ ਵਰਖਾ ਤੇ ਜੈਕਾਰਿਆਂ ਨਾਲ ਗੂੰਜਿਆ ਫ਼ਿਰੋਜ਼ਪੁਰ, ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਸੰਗਤਾਂ ਵਲੋਂ ਸ਼ਾਨਦਾਰ ਸਵਾਗਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।