ਸੇਵਾ ਭਾਰਤੀ ਨੇ ਸਰਕਾਰੀ ਹਸਪਤਾਲ ਦੇ ਵਿਹੜੇ ’ਚ ਲਗਾਏ ਬੂਟੇ
ਫ਼ਾਜ਼ਿਲਕਾ,1 ਅਗਸਤ (ਦਵਿੰਦਰ ਪਾਲ ਸਿੰਘ)-ਸੇਵਾ ਭਾਰਤੀ ਫ਼ਾਜ਼ਿਲਕਾ ਵਲੋਂ ਸਰਕਾਰੀ ਹਸਪਤਾਲ ਦੇ ਵਿਹੜੇ ਵਿਚ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਸੰਸਥਾ ਦੇ ਮੈਂਬਰਾਂ ਅਤੇ ਹਸਪਤਾਲ ਪ੍ਰਬੰਧਕਾਂ ਨੇ ਲਗਾਏ ਗਏ ਬੂਟਿਆਂ ਦੀ ਨਿਯਮਤ ਦੇਖਭਾਲ ਕਰਨ ਦਾ ਸੰਕਲਪ ਵੀ ਲਿਆ।
ਅਜੀਤ ਡੈਸਕ
02-08-2026