04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੀ ਵਿਸ਼ੇਸ਼ ਮੀਟਿੰਗ

ਮੱਖੂ,3 ਅਗਸਤ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੀ ਜਿਲ੍ਹਾਂ ਫ਼ਿਰੋਜਪੁਰ ਦੀ ਮੀਟਿੰਗ ਬਲਾਕ ਮੱਖੂ ਦੇ ਪਿੰਡ ਜੋਗੇਵਾਲਾ ਵਿਖੇ ਜਿਲ੍ਹਾਂ ਪ੍ਰਧਾਨ ਜਤਿੰਦਰ ਸਿੰਘ ਬਿੱਟੂ ਦੀ ਅਗਵਾਈ ਵਿਚ ਹੋਈ। ਜਿਸ ਵਿਚ ਆਗੂਆਂ ਅਤੇ ਵਰਕਰਾਂ ਨੇ ਆਪਣੀ ਸ਼ਮੂਲੀਅਤ ਕੀਤੀ।

ਅਜੀਤ ਡੈਸਕ 04-08-2026
ਮੱਖੂ,3 ਅਗਸਤ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੀ ਜਿਲ੍ਹਾਂ ਫ਼ਿਰੋਜਪੁਰ ਦੀ ਮੀਟਿੰਗ ਬਲਾਕ ਮੱਖੂ ਦੇ ਪਿੰਡ ਜੋਗੇਵਾਲਾ ਵਿਖੇ ਜਿਲ੍ਹਾਂ ਪ੍ਰਧਾਨ ਜਤਿੰਦਰ ਸਿੰਘ ਬਿੱਟੂ ਦੀ ਅਗਵਾਈ ਵਿਚ ਹੋਈ। ਜਿਸ ਵਿਚ ਆਗੂਆਂ ਅਤੇ ਵਰਕਰਾਂ ਨੇ ਆਪਣੀ ਸ਼ਮੂਲੀਅਤ ਕੀਤੀ। ਕਿਸਾਨਾਂ ਸੰਬੋਧਨ ਕਰਦਿਆਂ ਜਤਿੰਦਰ ਸਿੰਘ ਬਿੱਟੂ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ 1 ਅਗਸਤ ਨੂੰ ਸੂਬਾ ਪੱਧਰੀ ਮੀਟਿੰਗ ਵਿਚ ਇਹ ਵਿਚਾਰਾਂ ਰੱਖੀਆਂ ਸਨ ਕਿ ਪਿਛਲੇ ਸਾਲ ਜੋ ਹੜ੍ਹ ਆਏ ਸਨ ਉਨ੍ਹਾਂ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਕੱਚੀ ਜਾਂ ਪੱਕੀ ਜ਼ਮੀਨ ਦਾ ਮੁਆਵਜ਼ਾ ਸਾਰੇ ਕਿਸਾਨਾਂ ਨੂੰ ਨਹੀਂ ਮਿਲਿਆ ਅਤੇ ਗੰਨੇ ਦਾ ਬਕਾਇਆ ਵੀ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਅਤੇ ਕਿਸਾਨ ਦਫ਼ਤਰਾਂ ਦੇ ਗੇੜੇ ਮਾਰ ਮਾਰ ਕੇ ਥੱਕ ਚੁੱਕੇ ਹਨ। ਪਲਵਿੰਦਰ ਸਿੰਘ ਮਾਹਲ ਨੇ ਸਾਰੇ ਆਗੂਆਂ ਦੇ ਵਿਚਾਰ ਸੁਣ ਤੋਂ ਬਾਅਦ ਸਭ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਕੇ ਆਉਣ ਵਾਲੀ 11 ਅਗਸਤ ਨੂੰ ਮਾਨਾਂਵਾਲਾ ਰੇਲਵੇ ਸਟੇਸ਼ਨ ’ਤੇ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ। ਜਰਨੈਲ ਸਿੰਘ ਮੱਖੂ ਜ਼ਿਲ੍ਹਾ ਜਰਨਲ ਸਕੱਤਰ ਨੇ ਦੱਸਿਆ ਕਿ ਇਸ ਵਾਰ ਵੀ ਦਰਿਆ ਦੀ ਸਫ਼ਾਈ ਨਹੀਂ ਹੋਈ ਬੰਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ। ਮੱਖੂ ਨਾਲ ਲੱਗਦੇ ਸੇਮ-ਨਾਲ਼ੇ ਦੀ ਸਫ਼ਾਈ ਨਹੀਂ ਕੀਤੀ ਗਈ ਜਿਸ ਨਾਲ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਹੜ੍ਹਾਂ ਦਾ ਖ਼ਤਰਾ ਫਿਰ ਬਣਿਆ ਹੈ। ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਪਰ ਸਰਕਾਰ ਡੂੰਘੀ ਨੀਂਦ ਸੁੱਤੀ ਹੋਈ ਹੈ।ਉਨ੍ਹਾਂ ਕਿਹਾ ਕਿ 11 ਅਗਸਤ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਮਾਨਾਂਵਾਲਾ ਰੇਲਵੇ ਸਟੇਸ਼ਨ ’ਤੇ ਪਹੁੰਚਣ ਦੀ ਅਪੀਲ ਕੀਤੀ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਫ਼ਿਰੋਜਪੁਰ ਨੂੰ 5 ਤਰੀਕ ਨੂੰ ਮੰਗ ਪੱਤਰ ਵੀ ਦਿੱਤੇ ਜਾਣਗੇ। ਇਸ ਮੌਕੇ ਗੁਰਨੈਬ ਸਿੰਘ ਜੱਜ ਜਿਲ੍ਹਾਂ ਆਗੂ, ਮਨਜੀਤ ਸਿੰਘ ਮੀਡੀਆ ਸਕੱਤਰ, ਸਤਨਾਮ ਸਿੰਘ ਸਲਾਹਕਾਰ, ਕੰਵਰਜੀਤ ਸਿੰਘ ਭੁੱਲਰ, ਨਵਜੋਤ ਸਿੰਘ ਮੱਖੂ, ਨਿਰਵੈਲ ਸਿੰਘ ਕਬੱਡੀ ਖਿਡਾਰੀ, ਡਾ.ਅੰਗਰੇਜ਼ ਸਿੰਘ, ਨਿਸ਼ਾਨ ਸਿੰਘ ਡਿੱਬਵਾਲਾ, ਗੁਲਾਬ ਸਿੰਘ ਲੱਲੇ, ਸੁਖਦੇਵ ਸਿੰਘ ਟਿੱਬੀ ਟਾਇਬਾ, ਗੁਰਦੇਵ ਸਿੰਘ ਕਾਲੂ ਮੰਡੀ, ਸੁਖਦੇਵ ਸਿੰਘ ਕੁੱਸੂ ਵਾਲਾ ਮੋੜ, ਕੁਲਦੀਪ ਸਿੰਘ ਮੱਖੂ, ਕੁਲਦੀਪ ਸ਼ਰਮਾ, ਸਿਮਰਜੀਤ ਸਿੰਘ, ਮਨਦੀਪ ਸਿੰਘ, ਬਖਸ਼ੀਸ਼ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਮਨਜੀਤ ਸਿੰਘ, ਸਲਵਿੰਦਰ ਸਿੰਘ, ਕੁਲਜੀਤ ਸਿੰਘ ਤਲਵੰਡੀ ਆਦਿ ਆਗੂ ਸ਼ਾਮਲ ਸਨ।
ਪਿਛਲੀ ਖ਼ਬਰ ਵਾਤਾਵਰਨ ਬਚਾਉਣ ਲਈ ਕੇ.ਜੀ.ਐੱਸ. ਟੀਮ ਫਾਊਂਡੇਸ਼ਨ ਦਾ ਉਪਰਾਲਾ ਲੋਕ ਲਹਿਰ ਬਣਨ ਲੱਗਾ ਸੀਨੀਅਰ ਸਿਟੀਜ਼ਨ ਫੋਰਮ ਦੇ ਮੈਂਬਰਾਂ... ਅਗਲੀ ਖ਼ਬਰ ਅਜੀਤ, ਜਲੰਧਰ ‘ ਕੁਦਰਤ ਸੰਭਾਲ ਸਪਤਾਹ’ ਦੀ ਪੀ.ਐੱਮ ਸ੍ਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਤੋਂ ਜੋਸ਼ੀਲੀ ਸ਼ੁਰੂਆਤ 10...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।